Sunday, December 22, 2024

ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ 23-24 ਤੋਂ

Baljinder SIngh Mehtaਚੌਂਕ ਮਹਿਤਾ / ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) –  ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸ਼ਾ ਦੀ ਰਹਿਨਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ 2015-16 ਸੈਸਨ ਦੌਰਾਨ ਜਿਲਾ੍ਹ ਅੰਮ੍ਰਿਤਸਰ ਦੇ ਸਾਰੇ ਬਲਾਕਾਂ ਦੀਆਂ ਪੈਡੂ ਖੇਡਾਂ ਅਥੈਲਟਿਕਸ, ਹਾਕੀ, ਕਬੱਡੀ, ਵਾਲੀਬਾਲ ਅਤੇ ਖੋ-ਖੋ ਆਦਿ ਜਿਲ੍ਹਾ ਸਪੋਰਟਸ ਅਫਸਰ ਮੈਂਡਮ ਹਰਪਾਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਈਆਂ ਜਾ ਰਹੀਆਂ ਹਨ ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕੋਚ ਬਲਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸੈਸਨ ਦੌਰਾਨ ਰਈਆ ਬਲਾਕ ਪੱਧਰ ਪੈਡੂ ਟੂਰਨਾਮੈਂਟ ਲੜਕੇ ਅਤੇ ਲੜਕੀਆਂ ਅੰਡਰ 16 ਗਰੁੱਪ 23-24 ਸਤੰਬਰ ਨੂੰ ਖਾਲਸਾ ਅਕੈਡਮੀ ਵਿਖੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਰਈਆ ਬਲਾਕ ਦੇ ਸਾਰੇ ਪਿੰਡਾਂ ਦੇ ਸੰਨ 1ਫ਼1ਫ਼2000 ਤੋਂ ਬਾਅਦ ਜਨਮੇ ਬੱਚੇ ਨੁੰ ਭਾਗ ਲੈ ਸਕਦੇ ਹਨ, ਜਿਸ ਦੇ ਫਾਰਮ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਮੋਬਾਇਲ 98150-92667 ਤੇ ਸੰਪਰਕ ਕਰਕੇ ਜਾਣਕਾਰੀ ਪਰਾਪਤ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਫਿਾਰਮ ਪਿੰਡ ਦੇ ਸਰਪੰਚ ਜਾਂ ਸਕੂਲ ਦੇ ਪ੍ਰਿਸੀਪਾਲ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੋਵੇਗਾ ।ਇਸ ਪੈਡੂ ਖੇਡ ਟੂਰਨਾਮੈਟ ਦੀ ਪ੍ਰਧਾਨਗੀ ਬਾਬਾ ਜੀਵਾ ਸਿੰਘ ਡਰਾਇਕਟਰ ਖਾਲਸ਼ਾ ਅਕੈਡਮੀ ਮਹਿਤਾ ਚੌਕ ਕਰਨਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply