ਖਾਲੜਾ, 18 ਸਤੰਬਰ (ਲਖਵਿੰਦਰ ਸਿੰਘ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਖਾਲੜਾ ਵਿਖੇ ਪਿਛਲੇ ਦਿਨੀ ਲੱਗੀ ਬਿਜਲੀ ਵਿਭਾਗ ਸਬੰਧੀ ਖਬਰ ਨੇ ਅਸਰ ਦਿਖਾਇਆ। ਜਦ ਅੱਜ ਬਿਜਲੀ ਮੁਲਾਜ਼ਮਾਂ ਨੇ ਖਾਲੜਾ ਵਿਖੇ ਖੁੱਲੇ ਮੀਟਰਾਂ ਦੇ ਬਕਸਿਆਂ ਦੇ ਦਰਵਾਜਿਆਂ ਨੂੰ ਦੇਸੀ ਕੁੰਡੀਆਂ ਬਣਾ ਕੇ ਵੈਲਡਿੰਗ ਕਰਕੇ ਡਬਲ-ਡਬਲ ਜਿੰਦਰੇ ਲਗਾ ਦਿਤੇ, ਤਾਂ ਜੋ ਕੋਈ ਵੀ ਵਿਅੱਕਤੀ ਬਿਜਲੀ ਚੋਰੀ ਨਾ ਕਰ ਸਕੇ।ਇਹ ਸਾਰੀ ਕਾਰਵਾਈ ਜੇ.ਈ ਸੁਖਵਿੰਦਰ ਸਿੰਘ (ਤਿਵਾੜੀ) ਅਤੇ ਬਿਜਲੀ ਦੇ ਕਰਮਚਾਰੀਆਂ ਨਾਲ ਮਿਲ ਕੇ ਕੀਤੀ ਗਈ ।
ਜਿਕਰਯੌਗ ਹੈ ਕਿ ਖਾਲੜਾ ਖੇਤਰ ਵਿੱਚ ਲਾਵਾਰਿਸ ਹਾਲਤ ਵਿੱਚ ਬਿਜਲੀ ਦੇ ਖੁੱਲੇ ਪਏ ਬਕਸਿਆਂ ਤੋਂ ਸਿੱਧੀਆਂ ਤਾਰਾਂ ਲਗਾ ਕੇ ਹੋ ਰਹੀ ਚੋਰੀ ਸਬੰਧੀ ਖਬਰ ਪੰਜਾਬ ਪੋਸਟ ਵਿਚ ਪ੍ਰਮੁੱਖਤਾ ਨਾਲ ਛਾਪੀ ਗਈ ਸੀ, ਜਿਸ ਤੋਂ ਬਾਅਦ ਹੁਣ ਕਾਫੀ ਸਮੇ ਤੋ ਖੁੱਲੇ ਬਕਸਿਆਂ ਨੂੰ ਤਾਲੇ ਲਗਾਉਣ ਦੀ ਕਾਰਵਾਈ ਅੰਜਾਮ ਦਿੱਤੀ ਗਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …