
ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ੬੬ਵੀਂ ਸ਼ਰਧਾਂਜਲੀ ਸਮਾਗਮ ‘ਤੇ ਬੋਲਦਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਸੁਪਨਾ ਸਸ਼ਕਤ ਭਾਰਤ ਅਤੇ ਆਤਮ ਨਿਰਭਰ ਬਣਾਉਣਾ ਸੀ ਅਤੇ ਕਾਂਗਰਸ ਉਨਾਂ ਦੇ ਹੀ ਨਕਸ਼ੇ ਕਦਮ ‘ਤੇ ਚਲਦਿਆ ਹੋਇਆ ਭਾਰਤ ਨੂੰ ਬੁਲੰਦਿਆ ਤੇ ਲੈ ਕੇ ਜਾ ਰਹੀ ਹੈ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਖਾਏ ਮਾਰਗ ਦਾ ਅਨੁਸਰਣ ਕਰਦੇ ਹੋਏ ਰਾਸ਼ਟਰੀ ਵਿਕਾਸ ਦੇ ਲਈ ਦੇਸ਼ ਕੇ ਲਈ ਬੜੇ ਹੀ ਮਹਤੱਵਪੂਰਨ ਪੜਾਵਾ ਨੂੰ ਪਾਰ ਕੀਤਾ ਹੈ ਅਤੇ ਕੇਂਦਰ ਦੀ ਯੂ.ਪੀ.ਏ ਸਰਕਾਰ ਦੇ ਯਤਨਾ ਸਦਰਾ ਹੀ ਇਹ ਸੰਭਵ ਹੋ ਪਾਇਆ ਹੈ। ਇਸ ਦੌਰਾਨ ਉਨਾਂ ਵਲੋਂ ਮਹਾਤਮਾ ਗਾਂਧੀ ਦੇ ਪਦ ਚਿਨਹਾਂ ‘ਤੇ ਚਲਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਹੋਰ ਜਿਆਦਾ ਵਿਕਸਿਤ ਬਣਾਉਣ ਦੇ ਲਈ ਸਾਰੇ ਹੀ ਦੇਸ਼ਵਾਸੀਆਂ ਨੂੰ ਹੋਰ ਜਿਆਦਾ ਕੋਸ਼ਿਸ਼ਾ ਕਰਨ ਦੀ ਜਰੂਰਤ ਹੈ। ਇਸ ਮੌਕੇ ਤੇ ਅੰਮ੍ਰਿਤਸਰ ਲੋਕਸਭਾ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ, ਨਗਰ ਨਿਗਮ ਵਿਰੋਧੀ ਧਿਰ ਦੇ ਆਗੂ ਰਾਜ ਕੰਵਲਪ੍ਰੀਤ ਸਿੰਘ ਲੱਕੀ, ਮਹੇਸ਼ ਖੰਨਾ, ਸੁਨੀਲ ਕੌਂਟੀ, ਮਮਤਾ ਦੱਤਾ, ਜਸਵਿੰਦਰ ਸਮਰਾ, ਸਤ ਕੋਟ ਖਾਲਸਾ, ਜਸਵਿੰਦਰ ਸਿੰਘ ਜਜ, ਸੁਭਾਸ਼ ਪਠਾਨ, ਰਵਿ ਨੰਦਾ, ਪਰਮਜੀਤ ਚੋਪੜਾ, ਵਿਨੋਦ ਸਹਿਦੇਵ, ਰਵਿ ਕਾਂਤ, ਕੰਵਲ ਨੈਨ ਸਿੰਘ ਗੁਲੂ, ਮੋਹਿੰਦਰ ਤੁਲੀ, ਕੁਲਭੂਸ਼ਣ ਦੁਗਲ, ਕਿਸ਼ਨ ਕਾਂਤ ਖੌਸਲਾ, ਮੁਨੀਸ਼ ਰੌਂਪੀ, ਐਨ.ਡੀ ਗੁਲਾਟੀ, ਪਰਵੇਸ਼ ਅਰੋੜਾ, ਮਾਸਟਰ ਮਸਤ ਰਾਮ, ਦੀਪਕ ਬੱਤਰਾ, ਗੁਰਦੀਪ ਸਿੰਘ ਠੇਕੇਦਾਰ, ਰਾਮਪਾਲ ਸਿੰਘ, ਅੰਕੁਰ ਗੁਪਤਾ, ਬਾਬਾ ਗੁਰਮੁਖ ਸਿੰਘ ਆਦਿ ਹਾਜਿਰ ਸਨ।
Punjab Post Daily Online Newspaper & Print Media