Monday, December 23, 2024

ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਵੱਲੋਂ ਹੱਜ ਯਾਤਰੀਆਂ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਮਲੇਰਕੋਟਲਾ (ਸੰਦੌੜ), 27 ਸਤੰਬਰ (ਹਰਮਿੰਦਰ ਸਿੰਘ ਭੱਟ) – ਸਾਉਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਦੇ ਮੀਨਾ ਵਿਖੇ ਸ਼ੈਤਾਨ ਨੂੰ ਕੰਕਰੀਆਂ ਮਾਰਨ ਸਮੇਂ ਭਾਜੜ ਮੱਚਨ ਕਾਰਨ ਸੈਂਕੜੇ ਹੱਜ ਯਾਤਰੀਆਂ ਦੀ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਹੱਜ ਕਮੇਟੀ ਦੀ ਚੇਅਰਪਰਸਨ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਬੀਬੀ ਫਰਜ਼ਾਨਾ ਆਲਮ ਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਪਦਮ ਸ਼੍ਰੀ ਇਜ਼ਹਾਰ ਆਲਮ (ਆਲਮ ਜੋੜੀ) ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਉਦੀ ਅਰਬ ਦੇ ਪਵਿੱਤ
ਦ ਦਰਦਨਾਕ ਹੈ ਉੱਥੇ ਪੂਰੀ ਮੁਸਲਿਮ ਕੌਮ ਲਈ ਅਫ਼ਸੋਸਨਾਕ ਤੇ ਅਸਹਿਯੋਗ ਵੀ ਹੈ।ਉਨ੍ਹਾਂ ਕਿਹਾ ਕਿ ਇਸ ਮੱਚੀ ਭਾਜੜ ਵਿੱਚ ਮਾਰੇ ਗਏ ਹਾਜੀ ਰੱਬ ਦੀ ਕਚਹਿਰੀ ਵਿੱਚ ਸ਼ਹੀਦ ਦਾ ਦਰਜਾ ਪ੍ਰਾਪਤ ਕਰਨਗੇ।ਬੀਬੀ ਫਰਜ਼ਾਨਾ ਆਲਮ ਤੇ ਇਜ਼ਹਾਰ ਆਲਮ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਸਾਉਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਦੇ ਮੀਨਾ ਵਿਖੇ ਸ਼ੈਤਾਨ ਨੂੰ ਕੰਕਰੀਆਂ ਮਾਰਨ ਦੌਰਾਨ ਮੱਚੀ ਭਾਜੜ ਨਾਲ ਸੈਂਕੜੇ ਹੱਜ-ਯਾਤਰੀਆਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਹੱਜ ਯਾਤਰੀ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਬੀਬੀ ਫਰਜ਼ਾਨਾ ਤੇ ਇਜ਼ਹਾਰ ਆਲਮ ਨੇ ਦੱਸਿਆ ਕਿ ਮੁਸਲਿਮ ਧਰਮ ਦੀ ਸਭ ਤੋਂ ਅਹਿਮ ਤੇ ਪਵਿੱਤਰ ਹੱਜ ਯਾਤਰਾ ‘ਤੇ ਪੰਜਾਬ ਭਰ ਤੋਂ ਗਏ 290 ਦੇ ਕਰੀਬ ਸਾਰੇ ਹੱਜ ਯਾਤਰੀ ਸਹੀ-ਸਲਾਮਤ ਹਨ, ਜਿਨ੍ਹਾਂ ਦੀ ਵਧੀਆ ਦੇਖ-ਭਾਲ ਹੋ ਰਹੀ ਹੈ ਅਤੇ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ। ਬੀਬੀ ਫਰਜ਼ਾਨਾ ਤੇ ਇਜ਼ਹਾਰ ਆਲਮ ਨੇ ਇਸ ਦੁੱਖ ਦੀ ਘੜੀ ਵਿੱਚ ਪੂਰੀ ਮੁਸਲਿਮ ਕੌਮ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਨਮਾਜ਼ ਪੜ੍ਹ ਕੇ ਰੱਬ ਅੱਗੇ ਦੁਆ ਕਰਨ ਕਿ ਰੱਬ ਜਿੱਥੇ ਮ੍ਰਿਤਕ ਹੱਜ ਯਾਤਰੀਆਂ ਨੂੰ ਜੰਨਤ ਨਸੀਬ ਕਰੇ ਉੱਥੇ ਮ੍ਰਿਤਕਾਂ ਦੇ ਪਰਿਵਾਰਾਂ ਸਮੇਤ ਇਸ ਹਾਦਸੇ ਦੇ ਜ਼ਖ਼ਮੀ ਹਾਜੀਆਂ ਦੇ ਪਰਿਵਾਰਾਂ ਨੂੰ ਜਲਦ ਸਿਹਤਮੰਦ ਹੋਣ ਦੀ ਦੁਆ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply