Friday, November 22, 2024

ਆਪ ਉਮੀਦਵਾਰ ਡਾ. ਦਲਜੀਤ ਸਿੰਘ ਦੇ ਹੱਕ ‘ਚ ਗੁਲ ਪਨਾਗ ਨੇ ਕੱਢਿਆ ਰੋਡ ਸ਼ੋਅ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਲਿਆ ਅਸ਼ੀਰਵਾਦ

PPN190422

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੰਡੀਗੜ੍ਹ ਤੋ ‘ਆਪ’ ਉਮੀਦਵਾਰ, ਸਮਾਜ ਸੇਵਿਕਾ ਅਤੇ ਭੁਤਪੂਰਵਕ ਅਭਿਨੇਤਰੀ ਗੁਲ ਪਨਾਗ ਨੇ ਅੱਜ ਅੰਮ੍ਰਿਤਸਰ ਵਿਖੇ ਮੋਟਰ ਸਾਇਕਲ ਰੈਲੀ ਦੀ ਵਾਗ ਡੋਲ ਸੰਭਾਲੀ।ਉਹ ਖੁਦ ਇੱਕ ਖੁੱਲੀ ਜਿਪਸੀ ਵਿਚ ਸਵਾਰ ਸਨ ਅਤੇ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਅੱਖਾਂ ਦੇ ਮਸ਼ਹੂਰ ਪਦਮ ਸ੍ਰੀ ਡਾ. ਦਲਜੀਤ ਸਿੰਘ ਗੁਲ ਪਨਾਗ ਦੇ ਪਿਛੇ ਸਨ।ਵੋਟਰਾਂ ਦੇ ਇਸ ਸਮੂਹ ਵਿਚ ਜਿਆਦਾਤਰ ਨੌਜਵਾਨ ਸਨ ਅਤੇ ਬਹੁਤ ਸਾਰੀਆਂ ਔਰਤ ਵੀ ਸਨ, ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਉਣੀ ਹੈ, ਇਹ ਲੋਕ ਸਾਰੇ ਰਸਤੇ ਉਨ੍ਹਾਂ ਦੇ ਨਾਲ ਰਹੇ। ਮਹਾਨਗਰ ਦੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਦੇ ਬੁੱਤ ਦੇ ਸਾਹਮਨੇ ਤੋ ਇਹ ਕਾਰਵਾਂ ਸ਼ੁਰੂ ਹੋਇਆ। ਗੁਲ ਦੇ ਆਊਣ ਤੋਂ ਪਹਿਲੇ ਤੋ ਹੀ ਜਨਤਾ ਦੀ ਬਹੁਤ ਜਿਆਦਾ ਭੀੜ ਇੱਕਠੀ ਹੋ ਗਈ ਸੀ।

PPN190423ਜਦ ਗੁਲ ਅੰਮ੍ਰਿਤਸਰ ਪਹੁੰਚੀ ਤਾਂ ਉਨ੍ਹਾਂ ਨੇ ‘ਆਪ ਪਾਰਟੀ’ ਦੀ ਟੋਪੀ ਪਾਈ ਹੋਈ ਸੀ ਅਤੇ ਚੇਹਰੇ ਤੇ ਸੀ ਇਕ ਮਿੱਠੀ ਮੁਸਕਾਨ।ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਆਪ ਨੂੰ ਵੋਟ ਕਰਕੇ ਹਰ ਸ਼ਹਿਰੀ ਖੁਦ ਨੂੰ ਵੋਟ ਪਾਵੇਗਾ। ਸੱਤਾ ਹਰ ਆਮ ਹੱਥ ਵਿਚ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਬੇਹਦ, ਸੁਲਝੇ ਹੋਏ, ਸਮਝਦਾਰ, ਪੜ੍ਹੇ ਲਿਖੇ ਉਮੀਦਵਾਰ ਡਾ. ਦਲਜੀਤ ਸਿੰਘ ਅੰਮ੍ਰਿਤਸਰ ਦੀ ਜਨਤਾ ਦੇ ਸਾਹਮਣੇ ਹਨ।ਲੋਕਾਂ ਦਾ ਇਹ ਵਿਸ਼ਵਾਸ਼ ਹੈ ਕਿ ਡਾ. ਦਲਜੀਤ ਸਿੰਘ ਸ਼ਹਿਰ ਦੀਆਂ ਪੁਰਾਣੀ ਸਾਰੀਆਂ ਸਮੱਸਿਆਵਾਂ ਖਤਮ ਕਰ ਦੇਣਗੇ।”ਉਨ੍ਹਾਂ ਅੱਗੇ ਕਿਹਾ, ”ਮੈਨੂੰ ਤਾਂ ਇਥੇ ਕੋਈ ਮੋਦੀ ਲਹਿਰ ਨਹੀ ਦਿਖਾਈ ਦਿਤੀ, ਲਹਿਰ ਸਿਰਫ ਤੁਹਾਡੀ, ਤੁਹਾਡੇ ਲੋਕਾਂ ਦੀ। ਭਾਜਪਾ-ਅਕਾਲੀ ਉਮੀਦਵਾਰ ਅਰੂਣ ਜੇਤਲੀ ਨੂੰ ਤਾਂ ਅੰਮ੍ਰਿਤਸਰ ਹਾਰਨ ਲਈ ਭੇਜਿਆ ਗਿਆ ਹੈ। ਬੀ.ਜੇ.ਪੀ. ਹੁਣ ਸਿਰਫ ਮੋਦੀ ਦੀ ਗੁਲਾਮ ਬਣ ਕੇ ਰਹਿ ਗਈ ਹੈ। ਜਦ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਐਲ.ਕੇ.ਅਡਵਾਨੀ, ਜਸਵੰਤ ਸਿੰਘ ਅਤੇ ਯਸਵੰਤ ਸਿਨਹਾ ਦਰਕਿਨਾਰ ਕਰ ਦਿਤੇ ਗਏ ਹਨ ਤਾਂ ਅਰੂਣ ਜੇਤਲੀ ਦੀ ਕੀ ਮਜਾਲ ਹੈ। ਜਦੋ ਚਾਹੇ ਮੋਦੀ ਉਨ੍ਹਾਂ ਨੂੰ ਵੀ ਕਿਨਾਰੇ ਲਗਾ ਸਕਦੇ ਹਨ।”ਬੀ.ਜੇ.ਪੀ. ਅਤੇ ਕਾਰਗੇਸ ਤੇ ਬਰਸਤੀ ਹੋਈ ਉਹ ਬੋਲੀ, ”ਚੋਣਾਂ ਤਾਂ ਇਨ੍ਹਾਂ ਪਾਰਟੀਆਂ ਦੀ ਨੂਰਾ ਖੁਸਤੀ ਹੁੰਦੀ ਹੈ। ਕੱਦੇ ਬੀ.ਜੇ.ਪੀ. ਅਕਾਲੀ ਜਿੱਤਦੇ ਹਨ ਅਤੇ ਕੱਦੇ ਕਾਗਰੇਸੀ। ਜਨਤਾ ਨੂੰ ਇਸ ਭਰਮ ਵਿਚ ਰਖਦੇ ਹਨ ਕਿ ਜੀਤ ਕੇ ਉਹ ਕੁਝ ਕਰਨਗੇ। ਕੱਦੀ ਨਾ ਕੁਝ ਕੀਤਾ ਨਾ ਕਰਨਗੇ।”ਉਨ੍ਹਾਂ ਆਪ ਦੇ ਸਮਰਥਕਾਂ ਦਾ ਫੈਸਲਾ ਵਧਾਇਆ ਅਤੇ ਫਿਰ ਨਿਕਲੀ ਮਹਾਨਗਰ ਦੇ ਰੋਡ ਸ਼ੌਅ ਤੇ। ਜਿਵੇ ਜਿਵੇ ਉਹ ਅੱਗੇ ਵਧਦੀ ਗਈ ਵਿਦਿਆਰਥੀ ਖੁਦ-ਬ-ਖੁਦ ਉਨ੍ਹਾਂ ਨਾਲ ਜੁੜਦੇ ਗਏ। ਚੰਡੀਗੜ੍ਹ ਤੋ ਆਪ ਉਮੀਦਵਾਰ ਗੁਲ ਅਤੇ ਅੰਮ੍ਰਿਤਸਰ ਆਪ ਉਮੀਦਵਾਰ ਡਾ. ਦਲਜੀਤ ਸਿੰਘ ਗੋਲਡਨ ਟੈਂਪਲ, ਦੁਰਗਿਆਨਾ ਮੰਦਿਰ ਅਤੇ ਜਲਿਆਵਾਲਾ ਬਾਗ ਤੋ ਇਲਾਵਾ ਅੰਮ੍ਰਿਤਸਰ ਦੇ ਤਕਰੀਬਨ ਸਾਰੇ ਇਲਾਕਿਆਂ ਵਿਚ ਗਏ।ਉਨ੍ਹਾ ਦੋਨੋਂ ‘ਆਪ’ ਉਮੀਦਾਵਰਾਂ ਨੇ ਰਸਤੇ ਵਿਚ ਰੁੱਕ-ਰੁੱਕ ਕੇ ਆਪਣੇ ਸਮਰਥਕਾਂ ਨਾਲ ਹੱਲ ਮਿਲਾਏ, ਅਭਿਵਾਦਨ ਕੀਤਾ ਅਤੇ ਉਨ੍ਹਾਂ ਦੀਆਂ ਵਿਚਾਰ ਸੁਣੇ। ਦੇਰ ਸ਼ਾਮ ਹੀ ਉਹ ‘ਆਪ’ ਦੇ ਲਾਰੈਂਸ ਰੋਡ ਸਥਿਤ ਦਫਤਰ ਪਹੁੰਚੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply