ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਪੱਛਮੀ ਹਲਕੇ ਦੇ ਮਿਲਾਪ ਪੈਲੇਸ ਵਿੱਚ ਇੱਕ ਮੀਟਿੰਗ ਦਾ ਆਯੋਜਨ ਪੱਛਮੀ ਹਲਕਾ ਇੰਚਾਰਜ ਰਾਕੇਸ਼ ਗਿਲ ਦੀ ਪ੍ਰਧਾਨਗੇ ਵਿੱਚ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਮਤੀ ਸੰਗੀਤਾ ਜੇਤਲੀ ਵਿਸ਼ੇਸ਼ ਰੂਪ ਵਿੱਚ ਮੌਜੂਦ ਸੀ। ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਮੇਰਾ ਪੇਕਾ ਘਰ ਹੈ। ਮੈਂ ਇੱਥੇ ਅਸ਼ੀਰਵਾਦ ਮੰਗਣ ਲਈ ਆਈ ਹਾਂ। ਮੈਨੂੰ ਇੱਥੇ ਭਰਪੂਰ ਸਮਰਥਨ ਅਤੇ ਪਿਆਰ ਮਿਲ ਰਿਹਾ ਹੈ। ਮੈਂ ਉਨ੍ਹਾਂ ਨੂੰ ਵਿਸ਼ਵਾਸ਼ ਦਿੰਦੀ ਹਾਂ ਕਿ ਸ਼੍ਰੀ ਜੇਤਲੀ ਉਨ੍ਹਾਂ ਦੀ ਆਸ਼ਾਵਾਂ ਤੇ ਖਰਾ ਉਤਰਣਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਵਿਜਨ ਹੈ ਏਮਸ ਵਰਗਾ ਹਸਪਤਾਲ ਅੰਮ੍ਰਿਤਸਰ ਵਿੱਚ ਵੀ ਬਣਾਇਆ ਜਾਵੇ। ਜਿਸ ਪ੍ਰਕਾਰ ਗੁਜਰਾਤ ਵਿੱਚ ਮਹਿਲਾਵਾਂ ਨਵਰਾਤਰਿਆਂ ਤੇ ਜਾਂ ਕਦੀ ਵੀ ਰਾਤ ਦੇ ਦੋ ਵਜੇ ਤਕ ਗਹਣਿਆਂ ਦੇ ਨਾਲ ਲੱਦੀ ਹੋਈ ਸਕੂਟਰੀ ਤੇ ਇਕੱਲੀ ਜਾਂਦੀਆਂ ਹਨ। ਉਸੇ ਤਰ੍ਹਾਂ ਦੀ ਸਥਿਤੀ ਅੰਮ੍ਰਿਤਸਰ ਵਿੱਚ ਵੀ ਬਣੇ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਜੇਤਲੀ ਦੇ ਰੂਪ ਵਿੱਚ ਅੰਮ੍ਰਿਤਸਰ ਨਿਵਾਸਿਆਂ ਨੂੰ ਫ੍ਰੀ ਵਿੱਚ ਵਕੀਲ ਮਿਲਿਆ ਹੈ, ਜੋ ਉਨ੍ਹਾਂ ਦੀ ਆਵਾਜ਼ ਨੂੰ ਸੰਸਦ ਵਿੱਚ ਬੁਲੰਦ ਕਰਨਗੇ। ਮਹਿੰਗਾਈ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਵੀ ਮਹਿੰਗਾਈ ਤੇ ਸਭ ਤੋ ਵੱਧ ਤੰਗ ਹਨ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਮਹਿੰਗਾਈ ‘ਤੇ ਪੂਰੀ ਤਰ੍ਹਾਂ ਲਗਾਮ ਲਗਾਈ ਜਾਵੇਗੀ। ਰੋਜ਼ਗਾਰ ਦੇ ਮੌਕੇ ਵਧਾਏ ਜਾਣਗੇ। ਇਸ ਮੌਕ ਤੇ ਮੁਕੇਸ਼ ਮਹੰਤਾ, ਨਿਰਮਲ ਬੇਦੀ, ਬਲਜਿੰਦਰ ਢਿਲੋ, ਰਿੰਕੂ ਬੋਧਰਾਜ, ਅਸ਼ਵਨੀ ਬੱਬਾ, ਸਤੀਸ਼ ਬੱਲੂ, ਰਜਿੰਦਰ ਮਿੰਟਾ, ਲਾਟੀ ਤੋ ਇਲਾਵਾ ਸੈਂਕੜੇ ਅਕਾਲੀ ਭਾਜਪਾ ਵਰਕਰ ਮੌਜੂਦ ਸਨ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …