Thursday, November 21, 2024

ਅੰਡਰ-16 ਸਾਲ ਲੜਕੇ/ਲੜਕੀਆਂ ਦੇ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲੇ ਸੰਪੰਨ

PPN3009201516
ਅੰਮ੍ਰਿਤਸਰ, 30 ਸਤੰਬਰ (ਗੁਰਚਰਨ ਸਿੰਘ) – ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਜੀ ਦੇ ਪ੍ਰਬੰਧਾ ਹੇਠ ਅੰਡਰ 16 ਸਾਲ ਉਮਰ ਵਰਗ ਲੜਕੇ -ਲੜਕੀਆ ਦੇ ਆਯੋਜਿਤ 2 ਦਿਨਾਂ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲੇ ਸੰਪਨ ਹੋ ਗਏ? ਇਹਨ੍ਹਾਂ ਖੇਡ ਪ੍ਰਤੀਯੋਗਤਾਵਾ ਦੇ ਦੋਰਾਨ ਮਿਤੀ: 23-24 ਸਤੰਬਰ ਨੂੰ ਅਯੋਜਿਤ ਰਾਜੀਵ ਗਾਂਧੀ ਖੇਲ ਅਭਿਆਨ ਬਲਾਕ ਪੱਧਰੀ ਪੇਂਡੂ ਖੇਡਾਂ ਐਥਲੈਟਿਕਸ, ਬਾਸਕਟਬਾਲ, ਹਾਕੀ, ਕਬੱਡੀ, ਖੋਹ-ਖੋਹ, ਵੇਟਲਿਫਟਿੰਗ, ਵਾਲੀਬਾਲ, ਕੁਸਤੀ, ਫੁੱਟਬਾਲ, ਹੈਂਡਬਾਲ ਮੁਕਾਬਲਿਆ ਦੇ ਦੋਰਾਨ ਮੋਹਰੀ ਰਹੀਆ ਲੜਕੇ/ਲੜਕੀਆ ਦੀਆ ਟੀਮਾਂ ਦੇ 500 ਖਿਡਾਰੀਆ ਨੇ ਸ਼ਿਰਕਤ ਕੀਤੀ? ਜੇਤੂਆ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਡੀਐਸਓ ਹਰਪਾਲਜੀਤ ਕੋਰ ਸੰਧੂ ਨੇ ਅਦਾ ਕੀਤੀ ਤੇ ਕਿਹਾ ਕਿ ਖੇਡ ਖੇਤਰ ਦੇ ਵਿੱਚ ਜਿਤ ਹਾਰ ਦੇ ਮੰਤਵ ਨਾਲ ਨਹੀਂ ਬਲਕਿ ਖੇਡ ਭਾਵਨਾ ਦੇ ਨਾਲ ਵਿਚਰਨਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਜਿੱਤ ਦੇ ਜਸ਼ਨ ਤੇ ਨਹੀਂ ਬਲਕਿ ਉਸਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ? ਇਨ੍ਹਾਂ ਖੇਡ ਮੁਕਾਬਲਿਆ ਦੇ ਨਤੀਜੇ ਇਸ ਪ੍ਰਕਾਰ ਰਹੇ ਲੜਕੇ ਵਰਗ ਦੇ ਖੋ-ਖੋ ਮੁਕਾਬਲਿਆ ਦੇ ਦੋਰਾਨ ਹਰਛਾ ਛੀਨਾਂ ਪਹਿਲੇ, ਵੇਰਕਾ ਦੂਜੇ ਤੇ ਭਾਈ ਗੁਰਦਾਸ ਪਬਲਿਕ ਸਕੂਲ ਤਲਵੰਡੀ ਨਾਹਰ ਅਜਨਾਲਾ ਬਲਾਕ ਤੀਜੇ ਸਥਾਨ ਤੇ ਰਹੇ? ਲੜਕੀਆ ਦੇ ਵਰਗ ਵਿੱਚ ਜੰਡਿਆਲਾ, ਵੇਰਕਾ, ਰਈਆ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ? ਲੜਕੀਆ ਵਰਗ ਦੇ ਕੁਸ਼ਤੀ ਮੁਕਾਬਲੇ ਦੋਰਾਨ ਹਰਛਾ ਛੀਨਾਂ ਪਹਿਲੇ, ਅਟਾਰੀ ਦੂਜੇ ਤੇ ਚੋਗਾਵਾਂ ਤੀਜੇ ਸਥਾਨ ਤੇ ਰਹੇ? ਲੜਕਿਆ ਦੇ ਵਰਗ ਵਿੱਚ ਚੋਗਾਵਾਂ ਪਹਿਲੇ, ਅਟਾਰੀ ਦੂਜੇ ਤੇ ਹਰਛਾ ਛੀਨਾਂ ਤੀਜੇ ਸਥਾਨ ਤੇ ਰਹੇ? ਪੁਰਸ਼ ਵਰਗ ਦੇ ਫੁੱਟਬਾਲ ਮੁਕਾਬਲਿਆ ਦੋਰਾਨ ਹਰਛਾ ਛੀਨਾਂ ਪਹਿਲੇ, ਰਈਆ ਦੂਜੇ ਤੇ ਅਜਨਾਲਾ ਤੀਜੇ ਸਥਾਨ ਤੇ ਰਹੇ? ਲੜਕੇ ਵਰਗ ਦੇ ਕਬੱਡੀ ਮੁਕਾਬਲੇ ਦੋਰਾਨ ਹਰਛਾ ਛੀਨਾਂ ਪਹਿਲੇ, ਤਰਸਿੱਕਾ ਦੂਜੇ ਤੇ ਜੰਡਿਆਲਾ ਗੁਰੂ ਤੀਜੇ ਸਥਾਨ ਤੇ ਰਹੇ? ਲੜਕੀਆ ਦੇ ਵਰਗ ਵਿੱਚ ਰਈਆ ਪਹਿਲੇ, ਜੰਡਿਆਲਾ ਗੁਰੂ ਦੂਜੇ ਤੇ ਹਰਛਾ ਛੀਨਾਂ ਤੀਜੇ ਸਥਾਨ ਤੇ ਰਹੇ? ਲੜਕੇ ਵਰਗ ਦੇ ਹੈਂਡਬਾਲ ਮੁਕਾਬਲੇ ਦੋਰਾਨ ਅਟਾਰੀ ਪਹਿਲੇ, ਰਈਆ ਦੂਜੇ ਤੇ ਮੁਲ੍ਹਾ ਬਹਿਰਾਮ ਤੀਜੇ ਸਥਾਨ ਤੇ ਰਹੇ? ਲੜਕੀਆ ਦੇ ਵਰਗ ਵਿੱਚ ਵੇਰਕਾ ਪਹਿਲੇ, ਤਰਸਿੱਕਾ ਦੂਜੇ ਤੇ ਰਈਆ ਤੀਜੇ ਸਥਾਨ ਤੇ ਰਹੇ? ਲੜਕਿਆ ਦੇ ਵਾਲੀਬਾਲ ਮੁਕਾਬਲਿਆ ਦੋਰਾਨ ਅਜਨਾਲਾ ਪਹਿਲੇ, ਮਜੀਠਾ ਦੂਜੇ ਤੇ ਹਰਛਾ ਛੀਨਾਂ ਤੀਜੇ ਸਥਾਨ ਤੇ ਰਹੇ? ਲੜਕੀਆ ਦੇ ਵਰਗ ਵਿੱਚ ਜੰਡਿਆਲਾ ਪਹਿਲੇ, ਹਰਛਾ ਛੀਨਾਂ ਦੂਜੇ ਤੇ ਮਜੀਠਾ ਤੀਜੇ ਸਥਾਨ ਤੇ ਰਹੇ? ਲੜਕਿਆ ਦੇ ਐਥਲੈਟਿਕਸ ਮੁਕਾਬਲੇ ਦੀ 100 ਮੀ: ਰੇਸ ਦੋਰਾਨ ਦੋਰਾਨ ਗੁਰਵਿੰਦਰ ਸਿੰਘ ਜੰਡਿਆਲਾ ਗੁਰੂ ਪਹਿਲੇ, ਜਗਦੀਪ ਸਿੰਘ ਰਈਆ ਦੂਜੇ ਤੇ ਅਮਿਤ ਸ਼ੁਕਲਾ ਵੇਰਕਾ ਤੀਜੇ ਸਥਾਨ ਤੇ ਰਹੇ? ਲੜਕੀਆ ਦੇ ਵਰਗ ਵਿੱਚ ਨਵਜੋਤ ਕੋਰ ਵੇਰਕਾ ਪਹਿਲੇ, ਹਰਨੂਰ ਰੰਧਾਵਾ ਜੰਡਿਆਲਾ ਦੂਜੇ ਤੇ ਮਹਿਕਪ੍ਰੀਤ ਕੋਰ ਹਰਛਾ ਛੀਨਾਂ ਤੀਜੇ ਸਥਾਨ ਤੇ ਰਹੇ? ਇਸ ਮੋਕੇ ਇਸ ਮੌਕੇ ਤੇ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਵੇਟ ਲਿਫਟਿੰਗ ਕੋਚ ਅਮਰੀਕ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਹੈੰਡਬਾਲ ਕੋਚ ਜਸਵੰਤ ਸਿੰਘ ਢਿੱਲੋ, ਹਾਕੀ ਕੋਚ ਮਨਮਿੰਦਰ ਸਿੰਘ, ਐਥਲੈਟਿਕਸ ਕੋਚ ਮਨੋਹਰ ਸਿੰਘ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਜਿਮਨਾਸਟਿਕ ਕੋਚ ਰਜਨੀ ਸੈਣੀ, ਜਿਮਨਾਸਟਿਕ ਕੋਚ ਸ਼ਲਿੰਦਰ ਕੁਮਾਰ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਖੋ-ਖੋ ਕੋਚ ਅਮਿਤ ਕੁਮਾਰ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਸ਼ਮਸ਼ੇਰ ਸਿੰਘ ਬਹਾਦਰ, ਫੁਟਬਾਲ ਕੋਚ ਖੁਸ਼ਵੰਤ ਸਿੰਘ, ਖੋ-ਖੋ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਖੋ-ਖੋ ਕੋਚ ਮੁਨੀਸ਼ ਕੁਮਾਰ, ਕਬੱਡੀ ਕੋਚ ਮਿਸ ਨੀਤੂ ਆਦਿ ਹਾਜਰ ਸਨ?

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply