ਅੰਮ੍ਰਿਤਸਰ, 19 ਅਪ੍ਰੈਲ (ਜਸਬੀਰ ਸਿੰਘ ਸੱਗੂ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਨਾ ਧੜੇ ਦੇ ਮੈਂਬਰ ਤਜਿੰਦਰ ਸਿੰਘ ਗੋਪਾ ਤੇ ਉਨ੍ਹਾਂ ਦੇ ਪੁਰਾਣੇ ਮੁਲਾਜ਼ਿਮ ਦਲੇਰ ਸਿੰਘ ਵਲੋਂ ਸਥਾਨਕ ਗੁਰਦੁਆਰੇ ਦੇ ਫੰਡਾਂ ਦੇ ਦੁਰਵਰਤੋਂ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਗੋਪਾ ਵਲੋਂ ਦਿੱਤੇ ਗਏ ਆਪਣੇ ਪ੍ਰਤੀਕਰਮ ਵਿਚ ਦਿੱਲੀ ਕਮੇਟੀ ‘ਤੇ ਸਾਜਿਸ਼ ਕਰਨ ਦੇ ਲਗਾਏ ਗਏ ਦੋਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਤਿੱਖਾ ਵਿਰੋਧ ਦਰਜ ਕਰਾਇਆ ਹੈ। ਦਿੱਲੀ ਇਕਾਈ ਦੇ ਮੀਤ ਪ੍ਰਧਾਨ ਵਿਕ੍ਰਮ ਸਿੰਘ ਲਾਜਪਤ ਨਗਰ ਨੇ ਗੋਪਾ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅਗਰ ਦਲੇਰ ਸਿੰਘ ਗੁਰਦੁਆਰਾ ਕਲਗੀਧਰ ਸੁਭਾਸ਼ ਨਗਰ ਦਾ ਮੁਲਾਜ਼ਿਮ ਸੀ ਤੇ ਉਸ ਵਲੋਂ ਲਏ ਗਏ ਵੇਤਨ ਦੇ ਵਾਉਚਰਾਂ ਤੇ ਉਸ ਦੇ ਸਾਈਨ ਨੂੰ ਜਨਤਕ ਕਰਨ ‘ਚ ਗੋਪਾ ਨੂੰ ਕੀ ਪਰੇਸ਼ਾਨੀ ਹੈ? ਗੋਪਾ ਵਲੋਂ ਦਲੇਰ ਸਿੰਘ ਤੇ ਲਾਏ ਗਏ ਘਪਲੇ ਦੇ ਆਰੋਪਾ ਦਾ ਹਵਾਲਾ ਦਿੰਦੇ ਹੋਏ ਵਿਕ੍ਰਮ ਸਿੰਘ ਨੇ ਸਵਾਲ ਪੁੱਛਿਆ ਕਿ 15 ਮਹੀਨੇ ਗੁਰਦੁਆਰਾ ਕਮੇਟੀ ਤੋਂ ਵੇਤਨ ਦੇ ਕੇ ਦਲੇਰ ਸਿੰਘ ਨੂੰ ਗੋਪਾ ਨੇ ਆਪਣੇ ਵਪਾਰਿਕ ਦਫ਼ਤਰ ਦਸ਼ਮੇਸ਼ ਅਸਟੇਟ ਵਿਚ ਦਫ਼ਤਰ ਇੰਚਾਰਜ ਵਜੋਂ ਕਿਉਂ ਬਿਠਾਇਆ ਸੀ? ਦਲੇਰ ਸਿੰਘ ਦੀ ਪੰਥ ਪ੍ਰਸਤੀ ਅਤੇ ਦਲੇਰੀ ਦਾ ਸਵਾਗਤ ਕਰਦੇ ਹੋਏ ਵਿਕ੍ਰਮ ਸਿੰਘ ਨੇ ਗੋਪਾ ਨੂੰ ਦਲੇਰ ਸਿੰਘ ਵਲੋਂ ਦਿੱਤੇ ਗਏ ਚੈਕ ਦੇ ਫੇਲ ਹੋਣ ਦਾ ਵੀ ਖੁਲਾਸਾ ਕਰਨ ਦੇ ਨਾਲ ਹੀ ਦਿੱਲੀ ਕਮੇਟੀ ਦੇ ਖਿਲਾਫ ਚੋਣਾਂ ਵਿਚ ਗੋਲਕ ਦੀ ਦੁਰਵਰਤੋਂ ਤੇ ਲਾਏ ਗਏ ਦੋਸ਼ਾਂ ਦੇ ਵੀ ਸਬੂਤ ਜਨਤਕ ਕਰਨ ਦੀ ਮੰਗ ਕੀਤੀ ਹੈ।ਸਰਨਾ ਦਲ ਦੇ ਆਗੂਆਂ ਵਲੋਂ ਬਿਨਾ ਸਬੂਤਾਂ ਦੇ ਦਿੱਲੀ ਕਮੇਟੀ ਦੇ ਅਕਸ ਨੂੰ ਖਰਾਬ ਕਰਨ ਦਾ ਆਰੋਪ ਲਗਾਉਂਦੇ ਹੋਏ ਵਿਕ੍ਰਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਦਾ ਇਕ ਮੈਂਬਰ ਤੇ ਖੁਦ ਲੋਕਾਂ ਦੀਆਂ ਜ਼ਮੀਨਾ ਨੂੰ ਹੜਪਣ ਦੇ ਦੋਸ਼ਾਂ ਤਹਿਤ ਸੈਂਕੜੇ ਮੁਕੱਦਮੇ ਚਲ ਰਹੇ ਹਨ ਤੇ ਉਲਟਾ ਉਹ ਗੁਰਦੁਆਰਾ ਕਮੇਟੀ ਦੇ ਆਗੂਆਂ ਤੇ ਸਰਕਾਰੀ ਜ਼ਮੀਨਾ ਤੇ ਕਬਜਾ ਕਰਨ ਤੇ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੰਦਾ ਹੈ। ਬੀਤੇ 14 ਮਹੀਨਿਆ ਦੀ ਦਿੱਲੀ ਕਮੇਟੀ ਦੀ ਸੇਵਾ ਦੌਰਾਨ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੇ ਗਏ ਉਸਾਰੂ ਕਾਰਜਾਂ ਵਿਚ ਸਹਿਯੋਗ ਦੇਣ ਦੀ ਵੀ ਵਿਰੋਧੀਆਂ ਨੂੰ ਨਸੀਹਤ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ 12 ਸਾਲਾਂ ਦੇ ਕੰਮਾਂ ਨਾਲ ਤੁਲਨਾ ਕਰਨ ਦੀ ਵੀ ਚੁਨੌਤੀ ਦਿੱਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …