ਬਠਿੰਡਾ, 3 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਮਾੜੇ ਅਤੇ ਲੁੱਟ-ਖੋਹ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਬਠਿੰਡਾ ਪੁਲਿਸ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਜੇਰ ਨਿਗਰਾਨੀ ਵਿਨੋਦ ਕੁਮਾਰ ਕਪਤਾਨ ਪੁਲਿਸ (ਡੀ) ਬਠਿੰਡਾ, ਗੁਰਮੇਲ ਸਿੰਘ ਉੱਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਬਠਿੰਡਾ ਦੀ ਕਾਇਮ ਕੀਤੀ ਗਈ ਸੀ ਜੋ ਇਸ ਟੀਮ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਸੀ.ਆਈ.ਏ.ਸਟਾਫ ਬਠਿੰਡਾ ਦੀ ਟੀਮ ਵੱਲੋਂ ਬਾਹੱਦ ਪਿੰਡ ਨਰੂਆਣਾ ਲਿੰਕ ਰੋਡ ਨਰੂਆਣਾ-ਬੀੜਤਲਾਬ ਤੋਂ ਦੌਰਾਨੇ ਚੈਕਿੰਗ ਪ੍ਰਭਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਕੌਮ ਜੱਟ ਵਾਸੀ ਤਿਨੋਵਾਲ ਥਾਣਾ ਖਿਲਚੀਆਂ ਜਿਲ੍ਹਾ ਅੰਮ੍ਰਿਤਸਰ ਸਾਹਿਬ (ਦਿਹਾਤੀ) ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਪਿਸਤੌਲ 315 ਬੋਰ ਸਮੇਤ 02 ਰੌਂਦ 315 ਬੋਰ ਜਿੰਦਾ ਬ੍ਰਾਮਦ ਕਰਵਾ ਕੇ ਇਸ ਦੇ ਖਿਲਾਫ ਮੁ:ਨੰ:118 ਮਿਤੀ 03/10/2015 ਅ/ਧ:25 ਅਸਲਾ ਐਕਟ ਥਾਣਾ ਸਦਰ ਬਠਿੰਡਾ ਦਰਜ ਰਜਿਸਟਰ ਕਰਵਾ ਕੇ ਮੁਕੱਦਮਾ ਵਿੱਚ ਪ੍ਰਭਪਾਲ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਦੋਸ਼ੀ ਪ੍ਰਭਪਾਲ ਸਿੰਘ ਉਕਤ ਨੇ ਦੌਰਾਨੇ ਪੁੱਛਗਿੱਛ ਮੰਨਿਆ ਹੈ ਕਿ ਇਹ ਮਿਤੀ 22/09/2015 ਨੂੰ ਜਦੋਂ ਕਿ ਇਸ ਨੂੰ ਕੇਂਦਰੀ ਜੇਲ੍ਹ ਅਮ੍ਰਿੰਤਸਰ ਸਾਹਿਬ ਤੋਂ ਅਮ੍ਰਿੰਤਸਰ ਪੁਲਿਸ ਜਦ ਇਸ ਨੂੰ ਇਸ ਦੇ ਖਿਲਾਫ ਚੱਲ ਰਹੇ ਮੁਕੱਦਮਾ ਵਿੱਚ ਪੇਸ਼ ਅਦਾਲਤ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਪੇਸ਼ੀ ਪਰ ਲੈ ਕੇ ਆਏ ਸੀ ਤਾਂ ਇਹ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ਵਿੱਚੋਂ ਪੇਸ਼ੀ ਭੁਗਤਾਣ ਤੋਂ ਬਾਅਦ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਜਿਸ ਦੇ ਸਬੰਧ ਵਿੱਚ ਇਸ ਦੇ ਖਿਲਾਫ ਪੁਲਿਸ ਹਿਰਾਸਤ ਵਿੱਚੋਂ ਭੱਜਣ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਮੁਕੱਦਮਾ ਦਰਜ ਹੈ। ਇਸ ਤੋਂ ਇਲਾਵਾ ਦੋਸ਼ੀ ਪ੍ਰਭਪਾਲ ਸਿੰਘ ਉਕਤ ਦੇ ਖਿਲਾਫ ਪਹਿਲਾਂ ਵੀ ਲੁੱਟ-ਖੋਹ, ਨਜਾਇਜ ਅਸਲਾ ਰੱਖਣ ਸਬੰਧੀ, ਜੇਲ੍ਹ ਵਿੱਚ ਲੜਾਈ ਝਗੜੇ ਕਰਨ ਸਬੰਧੀ ਅਤੇ ਨਸ਼ੀਲੇ ਪਦਾਰਥ ਰੱਖਣ ਸਬੰਧੀ ਥਾਣਾ ਵੈਰੋਵਾਲ, ਥਾਣਾ ਖਿਲਚੀਆਂ, ਥਾਣਾ ਕੈਂਟ ਅੰਮ੍ਰਿਤਸਰ ਸਹਿਬ ਅਤੇ ਥਾਣਾ ਗੋਇੰਦਵਾਲ ਸਹਿਬ ਵਿਖੇ ਮੁਕੱਦਮੇ ਦਰਜ ਹਨ ਦੋਸ਼ੀ ਪਾਸੋਂ ਉਕਤ ਅਸਲਾ ਲਿਆਉਂਣ ਸਬੰਧੀ ਅਤੇ ਜਿਲ੍ਹਾ ਬਠਿੰਡਾ ਵਿਖੇ ਇਸ ਦੀ ਆਮਦ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਸਬੰਧਤ ਥਾਣਿਆਂ ਤੋਂ ਵੀ ਦੋਸ਼ੀ ਪਰਭਪਾਲ ਸਿੰਘ ਦੇ ਪਿਛੋਕੜ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …