
ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ ਸੱਗੂ) – ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ 108 ਵੇ ਜਨਮ ਦਿਵਸ ਮੋਕੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਬੀ.ਬੀ.ਕੇਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੇ ਸਰੀਰਕ ਸਿੱਖਿਆ ਅਤੇ ਖੇਡਾਂ (ਵਿਭਾਗ ਦੇ ਮੁੱਖੀ) ਸ਼੍ਰੀਮਤੀ ਸਵੀਟੀ ਬਾਲਾ ਨੂੰ ‘ਸ਼ਹੀਦ ਭਗਤ ਸਿੰਘ ਐਵਾਰਡ’ ਨਾਲ ਸਨਮਾਨਿਤ ਕਰਨ ਦੀ ਰਸਮ ਪ੍ਰਿੰਸੀਪਲ ਡਾ. ਨੀਲਮ ਕਾਮਰਾ, ਸਰਹੱਦ-ਏ-ਪੰਜਾਬ ਸਪੋਰਟਸ ਕੱਲਬ (ਰਜਿ) ਦੇ ਪ੍ਰਧਾਨ ਗਰਿੰਦਰ ਸਿੰਘ ਮੱਟੂ, ਕੋਚ ਬਲਕਾਰ ਸਿੰਘ ਤੇ ਸਪੋਰਟਸ ਵਿਭਾਗ ਦੇ ਅਧਿਆਪਕ ਸਵਿਤਾ ਕੁਮਾਰੀ ਵੱਲੋ ਸਾਝੇਂ ਤੋਰ ਤੇ ਨਿਭਾਈ ਗਈ।ਇਸ ਮੋਕੇ ਸ਼੍ਰੀਮਤੀ ਸਵੀਟੀ ਬਾਲਾ ਨੇ ਕਲੱਬ ਦੇ ਮੈਬਰਾਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਖੇਡ ਪ੍ਰਾਪਤੀਆਂ ਤੇ ਰੌਸ਼ਨੀ ਪਾਈ।ਇਸ ਮੌਕੇ ਮੈਡਮ ਸਵੀਟੀ ਬਾਲਾ ਨੂੰ ਸਨਮਾਨਿਤ ਕਰਨ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਕਾਮਰਾ ਨੇ ਕਿਹਾ ਕਿ ਮੈਡਮ ਸਵੀਟੀ ਬਾਲਾ ਦੀ ਅਗਵਾਹੀ ਦੇ ਵਿੱਚ ਕਾਲਜ ਦੇ ਖੇਡ ਖੇਤਰ ਨੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੇ ਸਫਲਤਾ ਦੀਆਂ ਸ਼ਿਖਰ ਸਰਗਰਮੀਆਂ ਨੂੰ ਛੂਹਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਲਜ ਵਿਦਿਅਕ ਤੇ ਖੇਡ ਪੱਧਰ ਨੂੰ ਹੋਰ ਵੀ ਉੱਚਾ ਚੁੱਕਣ ਲਈ ਵੱਚਨ ਬੱਧ ਹੈ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media