Saturday, July 27, 2024

ਬਾਦਲਕਿਆਂ ਨੂੰ ਕੰਗ ਦੀ ਸਿੱਖੀ ਸੇਵਕੀ ਆਈ ਰਾਸ

ਅਕਾਲੀ ਦਲ ਦੀ ਭੁਰ ਰਹੀ ਵੋਟ ਬੈਕ ਦੀ ਸਥਿਰਤਾ ਲਈ ਬਾਦਲ ਨੇ ਕੰਗ ਨੂੰ ਸੋਪੀ ਕਮਾਂਡ

PPN200418
ਅੰਮ੍ਰਿਤਸਰ, 20  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਲੋਕ ਸਭਾ ਚੋਣਾ ਚ ਹਵਾ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਹੱਕ ਚ ਕਰਨ ਲਈ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਨੇ ਆਪਣੇ ਚਹੇਤੇ ਸਾਬਕਾ ਐਮ.ਐਲ.ਏ.ਬਿਆਸ ਮਨਜਿੰਦਰ ਸਿੰਘ ਕੰਗ ਨੂੰ ਪਾਰਟੀ ਦੀ ਸਰਗਰਮ ਸਿਆਸਤ ਦਾ ਹਿੱਸਾ ਬਣਾਉਣ ਲਈ ਮੌਹਰਲੀਆ ਸਫਾ ਚ ਲੈ ਆਦਾਂ ਹੈ।ਭਾਂਵੇ ਕਿ ਕੰਗ ਪਿਛਲੇ ਲੰਮੇ ਸਮੇ ਤੋ ਬਾਦਲ ਦਲ ਦੀ ਸਰਗਰਮ  ਸਿਅਸਤ ਤੋ ਲਾਭੇ ਹੋ ਗਏ ਸਨ।ਪਰ ਅੰਮ੍ਰਿਤਸਰ ਸੰਸਦੀ ਸੀਟ ਤੇ ਖਡੂਰ ਸਾਹਿਬ ਦੀ ਸੀਟ ਨੂੰ ਵਕਾਰ ਦਾ ਸਵਾਲ ਬਣਾ ਕੇ ਕਾਗਰਸ ਵਿਰੁੱਧ ਚੋਣ ਲੜ ਰਹੇ ਅਕਾਲੀ ਦਲ ਨੇ ਮਨਜਿੰਦਰ ਸਿੰਘ ਕੰਗ ਦਾ ਲੋਕ ਅਧਾਰ ਦੇਖਦਿਆਂ ਆਪਣੀ ਅਕਾਲੀ ਦਲ ਦੀ ਵੋਟ ਬੈਕ ਨੂੰ ਭੁਰਨ ਤੋ ਬਚਾਉਣ ਲਈ ਤੇ ਪਾਰਟੀ ਦੀ ਵੋਟ ਨੂੰ ਸਥਿਰਤਾ ਚ ਲਿਆਉਣ ਲਈ ਦਲ  ਦੇ ਮੁੱਖੀ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੰਮੇਵਾਰੀ ਕੰਗ ਨੂੰ ਸੋਪ ਦਿੱਤੀ।ਭਾਵੇ ਕਿ ਕੰਗ ਨੇ ਅਧਿਕਾਰਤ ਤੌਰ ਤੇ ਪਾਰਟੀ ਵੱਲੋ ਅਹਿਮ ਸਮੇ ਦਿਤੀ ਗਈ ਜਿੰਮੇਵਾਰੀ ਸਬੰਧੀ ਪੁਸ਼ਟੀ ਨਹੀ ਕੀਤੀ ਹੈ।ਪਰ ਸਿਆਸੀ ਖੇਤਰ ਚ ਚਰਚਾ ਨੇ ਜੋਰ ਫੜ ਲਿਆ ਹੈ।ਕਿ ਜਿਹੜੀ ਪਾਰਟੀ ਦੀ ਨਿਰੌਲ ਵੋਟ ਬੈਕ ਨੂੰ ਭੁਰਨ ਤੋ ਬਚਾਉਣ ਲਈ ਪਾਰਟੀ ਹਾਈ ਕਮਾਂਡ ਤੋ ਜਿਲ੍ਹੇ ਭਰ ਚ ਹੋਰ ਕੋਈ ਅਜ੍ਹਿਹਾ ਚੇਹਰਾ ਨਹੀ ਹੈ।ਜਿਸ ਦਾ ਲੋਕ ਦਿਲੋ ਸਤਿਕਾਰ ਕਰਦੇ ਹੋਣ ।ਹਲਕਾ ਖਡੂਰ ਸਾਹਿਬ ਤੋ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਕੰਗ ਦਾ ਪੁਰਣਾ ਪਿਆਰ ਵੀ ਹੈ।ਕੰਗ ਵੱਲੋ ਚੌਣ ਮੁਹਿੰਮ ਚ ਸ਼ਮਿਲ ਹੋ ਕੇ ਵੋਟਰਾ ਦੀ ਲਾਮਬੰਦ ਕਰਨ ਨਾਲ ਕਾਂਗਰਸ ਨੂੰ ਭਾਜੜਾ ਪੈ ਸਕਦੀਆ ਹਨ।ਵਿਧਾਨ ਸਭਾ ਹਲਕਾ ਬਾਬਾ ਬਕਾਲਾ ਨਵਾ ਹਲਕਾ ਦੀ ਸਥਿਤੀ ਇਥੋ ਕਮਜੋਰ ਰਹੀ ਹੈ।ਐਮ.ਐਲ.ਏ.ਅਕਾਲੀ ਬਣਨ ਕਰਕੇ ਬਾਬਾ ਬਕਾਲਾ ਬੈਲਟ ਪੰਥਕ ਸੀ।ਕਨਸੋਆ ਹਨ ਕਿ ਬਾਬਾ ਬਾਕਾਲਾ ਹਲਕਾ ਤੇ ਧਰਮਿਕ ਹਲਕਾ ਮੱਤੇਵਾਲ ਤੋ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੁ ‘ਚ ਮਨਜਿੰਦਰ ਸਿੰਘ ਕੰਗ ਦੇ ਨਿੱਜੀ  ਅਸਰ ਰਸੂਖ ਪਾਰਟੀ ਨੂੰ ਬਲ ਬਖਸ਼ੇਗਾ। ਮਨਜਿੰਦਰ ਸਿੰਘ ਦੇ ਨਿੱਜੀ ਸਹਾਇਕ ਰਾਜਿੰਦਰ ਸਿੰਘ ਨੇ ਦੱਸਿਆ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਸ਼੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਸ੍ਰ ਮਨਜਿੰਦਰ ਸਿੰਘ ਕੰਗ ਸੋਮਵਾਰ ਨੂੰ ਚੋਣ ਨੁੰ ਚੋਣ ਮੁਹਿੰਮ ਦੀ ਅਗਵਾਈ ਕਰਨ ਦੀ ਸਰੂਆਤ ਗੁਰਦੁਆਰਾ ਨੌਵੀ ਪਤਸਾਹੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਅਰਦਾਸ ਕਰਨ ਉਪਰੰਤ ਕਰਨਗੇ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply