ਚੋਣਾਂ ਹਾਰਦੇ ਦੇਖ ਕੈਪਟਨ ਨੇ ਸਿੱਖਾਂ ਦੇ ਜਖ਼ਮਾਂ ਤੇ ਫ਼ਿਰ ਛਿੜਕਿਆ ਨਮਕ- ਅਕਾਲੀ ਦਲ, ਭਾਜਪਾ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- 1984 ਕੇ ਸਿੱਖ ਨਰਸੰਹਾਰ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੂੰ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਲੀਨ ਚਿਟ ਦਿੱਤੇ ਜਾਣ ਦੀ ਅਕਾਲੀ ਦਲ ਬਾਦਲ ਅਤੇ ਭਾਜਪਾ ਨੇ ਤਿੱਖੇ ਸ਼ਬਦਾ ਵਿੱਚ ਨਿੰਦਾ ਕੀਤੀ ਹੈ। ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਦਿੱਲੀ ਤੋ ਭਾਜਪਾ ਦੇ ਸਿੱਖ ਨੇਤਾ ਅਤੇ ਵਿਧਾਇਕ ਆਰ.ਪੀ. ਸਿੰਘ, ਅਕਾਲੀ ਨੇਤਾ ਅਤਵਾਰ ਸਿੰਘ ਹਿੱਤ, ਭਾਜਪਾ ਦੇ ਸੂਬਾਈ ਉਪ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਦੇ ਬਿਆਨ ਦੀ ਨਿੰਦਾ ਕਰਦੇ ਇਸ ਨੂੰ ਕਾਂਗਰਸ ਦੀ ਸੋਚੀ ਸਮਝੀ ਹੋਈ ਯੋਜਨਾ ਦੱਸਿਆ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਮੱਕਾ ਮੰਨੇ ਜਾਂਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਆਪਣੀ ਜਮੀਨ ਖਿਸਕਦੀ ਦੇਖ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਹੈ। ਤੀਹ ਸਾਲ ਤੋਂ ਸਿੱਖਾਂ ਦੇ ਕਤਲੇਆਮ, ਸਿੱਖ ਭੈਣਾ ਅਤੇ ਮਾਤਾਵਾਂ ਦੇ ਨਾਲ ਉਸ ਸਮੇਂ ਹੋਏ ਅਤਿਆਚਾਰਾ ਦੇ ਦੋਸ਼ਿਆਂ ਨੂੰ ਅੱਜ ਤਕ ਸਜਾ ਨਾ ਮਿਲ ਪਾਉਣ ਤੇ ਸਿੱਖ ਸਮਾਜ ਦੇ ਜਖ਼ਮ ਅਜੇ ਵੀ ਹਰੇ ਹਨ। ਉਸ ‘ਤੇ ਕੈਪਟਨ ਦੇ ਬਿਆਨ ਨੇ ਇਨ੍ਹਾਂ ਜਖ਼ਮਾਂ ਤੇ ਹੋਰ ਨਮਕ ਛਿੜਕ ਦਿੱਤਾ ਹੈ।ਇਨ੍ਹਾਂ ਨੇਤਾਵਾਂ ਨੇ ਦੱਸਿਆ ਕਿ ਦਰਅਸਲ ਟਾਈਟਲਰ ਸੱਜਨ ਅਤੇ ਐਚ.ਕੇ.ਐਲ ਭਗਤ ਨੇ ਰਾਜੀਵ ਗਾਂਧੀ ਦੀ ਇਛਾਵਾਂ ਤੇ ਇਹ ਸਭ ਕੀਤਾ। ਅਗਰ ਅੱਜ ਟਾਈਟਲਰ ਜਾਂ ਸੱਜਣ ਤੇ ਕਾਂਗਰਸ ਕਾਰਵਾਈ ਕਰਦੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਇਹ ਗਾਂਧੀ ਪਰਿਵਾਰ ਦਾ ਨਾਮ ਨਾ ਲੈ ਦੇਣ।ਡੀਐਸਜੀਪੀਸੀ ਦੇ ਪ੍ਰਧਾਨ ਸ਼੍ਰੀ ਜੀ.ਕੇ. ਨੇ ਇਸ ਸੰਬੰਧ ਵਿੱਚ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਸੰਬੰਧਿਤ ਦਸਤਾਵੇਜ ਦਿਖਾਇਆ। ਜਿਸ ਵਿੱਚ ਦੱਸਿਆ ਗਿਆ ਕਿ ਸਿੱਖ ਕਤਲੇਆਮ ਨੂੰ ਰੋਕਣ ਲਈ ਖੁੱਦ ਰਾਸ਼ਟਰਪਤੀ ਜੈਲ ਸਿੰਘ ਦੁਆਰਾ ਕੀਤੇ ਗਏ ਫੋਨ ਵੀ ਪ੍ਰਧਾਨ ਮੰਤਰੀ ਦਫ਼ਤਰ ਅਤੇ ਉਸ ਵੇਲੇ ਦੇ ਗ੍ਰਹਿ ਪੀ.ਵੀ. ਨਰਸਿੰਮ੍ਹਾ ਰਾਵ ਨੇ ਸੁਣਨੇ ਬੰਦ ਕਰ ਦਿੱਤੇ ਸਨ।ਪਾਰਟੀ ਦੇ ਰਾਜ ਕੁਮਾਰ ਰਾਹੁਲ ਗਾਂਧੀ ਇਨ੍ਹਾਂ ਦੰਗਿਆਂ ਵਿੱਚ ਆਪਣੇ ਨੇਤਾਵਾਂ ਦੀ ਭੂਮਿਕਾ ਸਵੀਕਾਰ ਕਰ ਚੁੱਕੇ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਆਪਣੀ ਖਿਸਕਦੀ ਚੋਣਾਂ ਦੀ ਜਮੀਨ ਨੂੰ ਦੇਖ ਕੇ ਕੈਪਟਨ ਨੇ ਸਿੱਖਾਂ ਦੇ ਜਖ਼ਮਾਂ ਤੇ ਦੁਬਾਰਾ ਨਮਕ ਛਿੜਕਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਦਾ ਜਵਾਬ ਇਸ ਨੂੰ ਅੰਮ੍ਰਿਤਸਰ ਤੋ ਹਰਾ ਕੇ ਦਿੱਤਾ ਜਾਵੇਗਾ।