ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਸਮਾਜ ਸੇਵੀ ਸੰਸਥਾ ਏਕ ਪਰਿਆਸ ਵਲੋਂ ਸਵਾਮੀ ਵਿਵੇਕਾਨੰਦ ‘ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ 11 ਦੇ ਕਰੀਬ ਸਕੂਲਾਂ ਦੇ 500 ਵਿਦਿਆਰਥੀਆਂ ਨੇ ਹਿੱਸਾ ਲਿਆ।ਸਥਾਨਕ ਹੋਟਲ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲ਼ਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੀ ਅਮਨਦੀਪ ਹਸਪਤਾਲ ਦੀ ਡਾ. ਅਮਨਦੀਪ ਕੌਰ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਰਮਾ ਮਹਾਜਨ, ਪ੍ਰੋਮਿਲਾ ਕਪੂਰ, ਐਡਵੋਕੇਟ ਨੀਰਜ਼ ਮਹਾਜਨ, ਪੂਨਮ ਮਹਾਜਨ, ਜਸਬੀਰ ਕੌਰ, ਨਿਸ਼ਾ ਅਗਰਵਾਲ, ਸਵਰਾਜ ਅਤੇ ਰੀਨਾ ਜੇਤਲੀ ਆਦਿ ਮੌਜੂਦ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …