Sunday, October 6, 2024

ਸਵੱਛ ਭਾਰਤ ਅਭਿਆਨ ਤਹਿਤ ਐਨ.ਐਸ.ਐਸ ਵਲੰਟੀਅਰਾਂ ਨੇ ਕੀਤੀ ਸਕੂਲ ਦੀ ਸਫ਼ਾਈ

2015102902410

ਫਾਜ਼ਿਲਕਾ, 29 ਅਕਤੂਬਰ (ਵਨੀਤ ਅਰੋੜਾ) – ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡੀ ਡਾ. ਸੁਖਬੀਰ ਸਿੰਘ ਬੱਲ ਦੀ ਅਗਵਾਈ ਵਿਚ ਸਰਕਾਰੀ ਮਾਡਲ ਸੈਕੰਡਰੀ ਸਕੂਲ ਲੜਕੇ ਫ਼ਾਜ਼ਿਲਕਾ ਵਿਚ ਪਿੱਛਲੇ ਲਗਭਗ ਇਕ ਮਹੀਨੇ ਤੋਂ ਸਕੂਲ ਵਿਚ ਸਫ਼ਾਈ ਅਭਿਆਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਅਭਿਆਨ ਨੂੰ ਜਾਰੀ ਰੱਖਦੇ ਹੋਏ ਸਕੂਲ ਪ੍ਰਿੰਸੀਪਲ ਸ਼੍ਰੀ ਅਸ਼ੋਕ ਚੁਚਰਾ ਦੀ ਰਹਿਨੁਮਾਈ ਹੇਠ ਸਟੇਟ ਐਵਾਰਡੀ ਅਧਿਆਪਕ ਸ. ਪੰਮੀ ਸਿੰਘ ਅਤੇ ਸ. ਸਰਬਜੀਤ ਸਿੰਘ ਵੱਲੋਂ ਐਨ.ਐਸ.ਐਸ. ਯੂਨਿਟ 1 ਅਤੇ 2 ਦੇ ਵਲੰਟੀਅਰਾਂ ਵੱਲੋਂ ਮਿਲ ਕੇ ਸਕੂਲ ਅਤੇ ਸ਼ਹਿਰ ਦੀ ਸਫ਼ਾਈ ਆਰੰਭੀ ਹੋਈ ਹੈ। ਇਸ ਲੜੀ ਤਹਿਤ ਹੀ ਹੋ ਰਹੇ ਪ੍ਰੋਗਰਾਮ ਅਧੀਨ ਅੱਜ ਇਕ ਰੋਜ਼ਾ ਸਫ਼ਾਈ ਅਭਿਆਨ ਸਰਕਾਰੀ ਮਾਡਲ ਸੈਕੰਡਰੀ ਸਕੂਲ ਲੜਕੇ ਵਿਚ ਲਗਾਇਆ ਗਿਆ। ਇਸ ਮੌਕੇ ਸਕੂਲ ਦੀ ਸਫ਼ਾਈ ਕੀਤੀ ਗਈ ਅਤੇ ਵਲੰਟੀਅਰਾਂ ਵੱਲੋਂ ਫੁੱਲ ਬੂਟੇ ਅਤੇ ਸਜਾਵਟੀ ਪੌਦੇ ਲਗਾਏ ਗਏ। ਇਸ ਮੌਕੇ ਅਧਿਆਪਕ ਸ. ਪੰਮੀ ਸਿੰਘ ਨੇ ਦੱਸਿਆ ਕਿ ਸੋਹਣਾ ਸਕੂਲ ਮੁਹਿੰਮ ਅਤੇ ਸਵੱਛ ਭਾਰਤ ਅਭਿਆਨ ਨੂੰ ਮੁੱਖ ਰੱਖਦੇ ਹੋਏ ਪੂਰਾ ਸਟਾਫ਼ ਅਤੇ ਵਿਦਿਆਰਥੀ ਸਕੂਲ ਨੂੰ ਪੂਰਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਸਕੂਲ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਕੈਂਪ ਦੀ ਸਮਾਪਤੀ ਤੋਂ ਬਾਅਦ ਰਿਫੈਰਸ਼ਮੈਂਟ ਵੀ ਦਿੱਤੀ ਗਈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply