ਵਾਇਰਲੇਸ, ਟੇਲੀ ਕਮਿਊਨੀਕੇਸ਼ਨ ਅਤੇ ਆਟੋਮੋਬਾਈਲ ਇੰਮਲਾਈਜ਼ ਨੇ ਕੀਤੀ ਜੇਤਲੀ ਨਾਲ ਬੈਠਕ
ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੰਚਾਰ ਸੈਕਟਰ ‘ਚ ਹੋ ਰਹੇ ਘੋਟਾਲਿਆਂ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਅਜਿਹੇ ਇੰਤਜਾਮ ਕੀਤੇ ਜਾਣਗੇ ਕਿ ਕਮਯੂਨਿਕੇਸ਼ਨ ਹਰ ਵਰਗ ਤੱਕ ਪੁੱਜੇ ਅਤੇ ਦੇਸ਼ ਦਾ ਤਕਨੀਕੀ ਵਿਕਾਸ ਹੋ ਸਕੇ। ਇਹ ਕਹਿਣਾ ਹੈ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦਾ। ਸ਼੍ਰੀ ਜੇਤਲੀ ਯੁਵਾ ਮੋਰਚਾ ਦੇ ਉਪ ਪ੍ਰਧਾਨ ਰਾਹੁਲ ਮਹੇਸ਼ਵਰੀ ਦੀ ਪ੍ਰਧਾਨਗੀ ਵਾਇਰਲੇਸ, ਟੇਲੀਕਮਿਯੂਨਿਕੇਸ਼ਨ ਅਤੇ ਆਟੋਮੋਬਾਈਲ ਦੇ ਅਧਿਕਾਰੀਆਂ ਦੀ ਹੋਟਲ ਗੋਲਡਨ ਟਯੂਲਿਪ ਚ ਬੈਠਕ ਦੇ ਦੌਰਾਣ ਸੰਬੋਧਨ ਕਰ ਰਹੇ ਸੀ। ਇਸ ਮੌਕੇ ਤੇ ਸਾਬਕਾ ਪ੍ਰਿੰਸੀਪਲ ਸੈਕਟਰੀ ਐਨ.ਕੇ.ਸਿੰਘ, ਵੀਡੀਓਕਾਨ ਅਤੇ ਕਨੇਕਟ ਦੇ ਸੀਈਉ ਰਾਜ ਕੁਮਾਰ ਦੂਤ ਤੇ ਬੀਜੇਪੀ ਦੇ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਵੀ ਖਾਸ ਤੌਰ ਤੇ ਮੌਜੂਦ ਸੀ। ਸ਼੍ਰੀ ਜੇਤਲੀ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਟੇਲੀਕਮਿਯੂਨਿਕੇਸ਼ਨ ‘ਚ ਜੋ ਘੋਟਾਲੇ ਹੋਏ ਹਨ ਉਹ ਮੰਦਭਾਗੇ ਤੇ ਦੇਸ਼ ਨੂੰ ਨੁਕਸਾਨ ਪੁਚਾਉਣ ਵਾਲੇ ਹਨ ਲੇਕਿਨ ਐਨਡੀਏ ਦੀ ਸਰਕਾਰ ਆਉਣ ਤੇ ਭਰਿਸ਼ਟਾਚਾਰ ਤਂੋ ਪਰੇ ਹਰ ਵਰਗ ਤਕ ਕਮਿਊਨੀਕੇਸ਼ਨ ਪੁੱਜੇਗਾ। ਸੰਚਾਰ ਸਸਤੀ ਦਰਾਂ ਤੇ ਲੋਕਾਂ ਨੂੰ ਮਿਲੇਗਾ ਅਤੇ ਹਰ ਗਾਹਕ ਫ੍ਰੀ ਹੈੰਡ ਕਮੂਨਿਕੇਸ਼ਨ ਦਾ ਮਜਾ ਲੈ ਸਕੇਗਾ।ਐਨਡੀਏ ਦੀ ਸਰਕਾਰ ਆਉਣ ਤੇ ਇਸਦੇ ਲਈ ਸਹੀ ਅਰਥਾਂ ਵਿੱਚ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਕਿ ਇਹ ਸੈਕਟਰ ਭਰਿਸ਼ਟਾਚਾਰ ਤਂੋ ਮੁਕਤ ਹੋਵੇ।ਰਵਿਸ਼ੰਕਰ ਪ੍ਰਸਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਜੇਤਲੀ ਜੀ ਦੀ ਸੋਚ ਸਿਰਫ ਅੰਮ੍ਰਿਤਸਰ ਤਕ ਜਾਂ ਫਿਰ ਲੋਕਲ ਮੁਦਿੱਆਂ ਤਕ ਸੀਮਿਤ ਨਹੀਂ ਹੈ। ਉਹ ਅੰਮ੍ਰਿਤਸਰ ਨੂੰ ਨੈਸ਼ਨਲ ਲੈਵਲ ਤਕ ਲੈਕੇ ਜਾਣ ਦੀ ਸਮਰਥਾ ਰੱਖਦੇ ਹਨ ਅਤੇ ਇਸਦੇ ਲਈ ਉਹਨਾਂ ਨੂੰ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਇਸ ਮੌਕੇ ਤੇ ਕਰਨਾਟਕ ਦੇ ਪੀਏਮ ਸ਼੍ਰੀ ਨਾਰਾਇਣ, ਇੰਡਸਟ੍ਰੀਜ਼ ਸੇਲ ਦੇ ਕਨਵੀਨੀਅਰ ਰਜਨੀਸ਼ ਗੋਇੰਕਾ, ਕੁਮਾਰ ਅਮਿਤ, ਵਿਸ਼ਾਲ ਮਹੇਸ਼ਵਰੀ ਆਦਿ ਮੌਜੂਦ ਸੀ।