
ਅੰਮ੍ਰਿਤਸਰ, 24 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਪ੍ਰਜਾਪਤ ਸਮਾਜ ਨੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਾਜ ਦਾ ਸਮਰਥਨ ਅੰਮ੍ਰਿਤਸਰ ਦੇ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਨਾਲ ਹੈ। ਪ੍ਰਜਾਪਤ ਸਮਾਜ ਦੇ ਪ੍ਰਧਾਨ ਸੁਰਜੀਤ ਸਿੰਘ ਪੱਪਾ ਨੇ ਵੀਰਵਾਰ ਨੂੰ ਭਾਜਪਾ ਦੇ ਮੁੱਖ ਦਫ਼ਤਰ ਖੰਨਾ ਸਮਾਰਕ ਵਿੰਚ ਸ਼੍ਰੀ ਅਰੁਣ ਜੇਤਲੀ ਦੇ ਸਮਰਥਨ ਵਿੱਚ ਬੁਲਾਈ ਬੈਠਕ ਵਿੱਚ ਐਲਾਨ ਕੀਤਾ। ਪੱਪਾ ਨੇ ਸਾਫ਼ ਕੀਤਾ ਕਿ ਕਾਂਗਰਸ ਹਮੇਸ਼ਾ ਪ੍ਰਜਾਪਤ ਸਮਾਜ ਦਾ ਸ਼ੋਸ਼ਣ ਕਰਦੀ ਆਈ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਸਾਡਾ ਸਮਾਜ ਭਾਜਪਾ ਦੇ ਨਾਲ ਡੱਟਕੇ ਖੜ੍ਹਾ ਹੈ। ਇਸ ਮੌਕੇ ਬੈਠਕ ਵਿੱਚ ਸ਼੍ਰੀ ਜੇਤਲੀ ਦੇ ਇਲਾਵਾ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਗੋਆ ਦੇ ਉੱਪ ਮੁੱਖ ਮੰਤਰੀ ਫ੍ਰਾਂਸਿਸ ਡਿਸੂਜਾ, ਦਿੱਲੀ ਦੇ ਸਾਬਕਾ ਮੇਅਰ ਆਰਤੀ ਮਹਿਰਾ, ਸਾਬਕਾ ਕ੍ਰਿਕੇਟਰ ਮਦਨ ਲਾਲ ਅਤੇ ਭਾਜਪਾ ਨੇਤਾ ਸੰਜਨ ਟੰਡਨ ਮੌਜੂਦ ਸਨ। ਇਸ ਮੌਕੇ ਬੋਲੇ ਸ਼੍ਰੀ ਜੇਤਲੀ ਨੇ ਕਿਹਾ ਕਿ ਭਾਜਪਾ ਹਮੇਸ਼ਾ ਪਿਛੜੇ ਅਤੇ ਅਲਪ ਸੰਖਿਅਕ ਸਮੁਦਾਇ ਦੇ ਹਿੱਤਾਂ ਦੇ ਲਈ ਸਹੀ ਅਰਥਾਂ ਵਿੱਚ ਕੰਮ ਕਰਦੀ ਰਹੀ ਹੈ। ਇਸਾਈ ਭਾਈਚਾਰੇ ਨੂੰ ਜਿੱਥੇ ਭਾਜਪਾ ਨੇ ਪ੍ਰਮੁੱਖਤਾ ਦਿੰਦੇ ਹੋਏ ਗੋਆ ਚੋਣਾਂ ਵਿੱਚ 12 ਇਸਾਈ ਉਮੀਦਵਾਰਾਂ ਨੂੰ ਟਿਕਟਾ ਦਿੱਤੀਆਂ ਸੀ ਅਤੇ ਉਸ ਵਿੱਚ ਅੱਠ ਵਿਜੇਤਾ ਹੋਏ ਸਨ ਅਤੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਸ਼੍ਰੀ ਸਰਹਿੰਦਾ ਨੂੰ ਉਪ ਮੁੱਖ ਮੰਤਰੀ ਬਣਾਇਆ। ਉੱਥੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੇ ਈਸਾਈ ਭਾਈਚਾਰੇ ਦੇ ਲਈ ਕੰਮ ਕਰਨੇ ਸ਼ੁਰੂ ਕੀਤੇ ਅਤੇ ਸ. ਬਾਦਲ ਨੇ ਵਿਭਿੰਨ ਦੇ ਕੇ ਸਨਮਾਨਿਤ ਵੀ ਕੀਤਾ। ਪ੍ਰਜਾਪਤ ਸਮਾਜ ਸ਼ੁਰੂ ਤੋ ਹੀ ਭਾਜਪਾ ਅਤੇ ਇਸਦੇ ਨਾਲ ਜੁੜੇ ਹੋਰ ਸੰਗਠਨਾਂ ਵਿੱਚ ਅਹਿਮ ਭੂਮਿਕਾ ਨਿਭਾਉਾਂਦਾ ਰਿਹਾ ਹੈ। ਸਮਾਜ ਦੇ ਕਈ ਲੋਕ ਭਾਜਪਾ ਅਤੇ ਉਸਦੇ ਨਾਲ ਜੁੜੇ ਹੋਰ ਸੰਗਠਨਾਂ ਵਿੱਚ ਨਿਰਆਇਕ ਪਦਾਂ ਦੇ ਵੀ ਪੁੱਜੇ ਹਨ। ਸ਼੍ਰੀ ਜੇਤਲੀ ਨੇ ਪ੍ਰਜਾਪਤ ਸਮਾਜ ਦੁਆਰਾ ਉਨ੍ਹਾਂ ਨੂੰ ਦਿੱਤੇ ਗਏ ਸਮਰਥਨ ਪੱਤਰ ਦਾ ਆਭਾਰ ਜਤਾਉਾਂਦੇ ਕਹਾ ਕਿ ਉਹ ਆਪਣੇ ਵੱਲੋ ਸਮਾਜ ਨੂੰ ਹੋਰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਪ੍ਰਜਾਪਤ ਸਮਾਜ ਦੇ ਗੁਰਦੀਪ ਸਿੰਘ ਮਿੰਟਾ, ਕਮਲ ਕੁਮਾਰ, ਸੰਤ ਰਾਮ, ਹੈਪੀ, ਗੁਰਦੇਵ ਸਿੰਘ, ਸ਼ਿਵਰਾਜ ਚੋਧਰੀ ਸਹਿਤ ਕਈ ਹੋਰ ਨੇਤਾ ਮੌਜੂਦ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media