Wednesday, April 24, 2024

ਨੌਜਵਾਨ ਭ੍ਰਿਸ਼ਟ ਜੇਤਲੀ ਤੇ ਕੈਪਟਨ ਨੂੰ ਨਾਹ ਕਹਿਣ – ਡਾ. ਦਲਜੀਤ ਸਿੰਘ

ਮੋਦੀ ਨੂੰ ਨੈਸ਼ਨਲ ਪੁਲਿਸ ਬਲਾਂ ਅਤੇ ਪੰਜਾਬ ਪੁਲਿਸ ਤੇ ਨਹੀ ਹੈ ਯਕੀਨ

PPN240414
ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)- ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ ਪਦਮਸ਼ੀ, ਵਿਸ਼ਵ ਪ੍ਰਸਿਧ ਅੰਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਭਾਜਵਾ ਦੇ ਅਰੂਣ ਜੇਤਲੀ ਦੋਨੋਂ ਉਮੀਦਵਾਰਾਂ ਤੇ ਤੀਖਾ ਹਮਲਾ ਕਰਦੇ ਹੋਏ ਅੱਜ ਨੌਜਵਾਨਾਂ ਨੂੰ ਕਿਹਾ ਕਿ ”ਅਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਦਿਉ ਜਿਨ੍ਰਾਂ ਦੇਸ਼ ਦੇ ਕਾਨੂੰਨੀ ਦੀ ਇੱਜਤ ਨਾ ਹੋਵੇ। ਇਹ ਦੋਨੋ ਵੀ ਚੌਣ ਖਰਚ ਘੋਟਾਲੇ ਵਿਚ ਸ਼ਾਮਿਲ ਹਨ।” ਡਾਕਟਰ ਸਾਹਿਬ ਨੇ ਕੋਟ ਮਿੱਤ ਸਿੰਘ ਦੀ ਚੱਕੀ ਵਾਲੀ ਗਲੀ, ਗਲੀ ਨੰ:1,2,3 ਮਾਈ ਮੰਜ਼ ਸਿੰਘ ਦਾ ਗੁਰੁਦਵਾਰਾ, ਪੁਤਲੀਘਰ, ਗਵਾਲ ਮੰਡੀ, ਅਟਾਰੀ ਹੱਲਕੇ ਦੇ ਪਿੰਡਾਂ ਆਦਿ ਇਲਾਕਿਆਂ ਵਿਚ ਆਪਣੀ ਮੀਟਿੰਗਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਜਿਹੜੇ ਲੋਕ ਆਪਣਾ ਪਹਿਲਾ ਕਦਮ ਹੀ ਕਾਨੂੰਨ ਦੇ ਖਿਲਾਫ ਰੱਖਦੇ ਹੋਣ ਉਨ੍ਹਾਂ ਤੋ ਕੀ ਆਸ ਕੀਤੀ ਜਾ ਸਕਦੀ ਹੈ। ਬੀ.ਜੇ.ਪੀ. ਅਤੇ ਕਾਂਗਰਸ ਦੋਨਾਂ ਦੇ ਉਮੀਦਵਾਰਾਂ ਦਾ ਲੱਖਾਂ ਰੁਪਏ ਦੇ ਚੌਣ ਖਰਚ ਵਿੱਚ ਘੋਟਾਲਾ ਕਰਨ ਦਾ ਨੋਟਿਸ ਚੌਣ ਕਮੇਟੀ ਨੇ ਦਿਤਾ ਹੈ। ਮੈ ਹੈਰਾਨ ਹਾਂ ਕਿ ਦੂਸਰਿਆਂ ਨੂੰ ਨੈਤਿਕਤਾ ਦਾ ਸਬਕ ਦੇਣ ਵਾਲੇ ਜੇਤਲੀ ਅਤੇ ਕੈਪਟਨ ਖੁੱਦ ਨੈਤਿਕਤਾ ਵਿਚ ਕਿੰਨੇ ਪੂਰੇ ਹਨ। ਜੇਕਰ ਇਹ ਲੋਕ ਅਜ ਜਦ ਚੌਣ ਕਮਿਸ਼ਨ ਦੀ ਇੰਨੀ ਸਖਤੀ ਹੈ ਤੱਦ ਵੀ ਕਾਨੂੰਨ ਨੂੰ ਤਾਕ ਤੇ ਰੱਖ ਰਹੇ ਹਨ ਤਾਂ ਬਾਦ ਵਿਚ ਇਹ ਕੀ ਕਰਣਗੇ?” ਦੋਨਾਂ ਤੇ ਹੀ ਜੁਰਮਾਨੇ ਲਗਾਏ ਗਏ ਹਨ। ਕੈਪਟਨ ਦੇ ਖਾਤੇ ਦੱਸਦੇ ਹਨ ਕਿ ਉਨ੍ਹਾਂ ਹੁਣ ਤਕ ਖਰਚ ਕੀਤੇ ਹਨ ਸਿਰਫ 13.6 ਲੱਖ ਜਦਕਿ ਜੇਤਲੀ ਤੋ ਅਤੇ ਹੋਰ ਵੀ ਖਰਚ ਨਿਕਲੇ ਜਿੰਨਾਂ ਮੁਤਾਬਕ ਹੁਣ ਤੱਕ ਖਰਚ ਕੀਤੇ ਹਨ ਮਾਤਰ 10 ਲੱਖ। ਚੋਣ ਆਯੋਗ ਦੋਨਾਂ ਦੇ ਖਾਤਿਆਂ ਨੂੰ ਨਹੀ ਮੰਨਦੇ ਅਤੇ ਅੰਮ੍ਰਿਤਸਰ ਦੀ ਜਨਤਾ ਨੂੰ ਸਭ ਕੁਝ ਚੰਗੀ ਤਰ੍ਹਾਂ ਜਾਣਦੀ ਹੈ । ਦੋਨੋਂ ਹੀ ਦਲ ਪੈਸੇ ਪਾਣੀ ਵਾਂਗੂ ਖਰਚ ਕਰ ਰਹੇ ਹਨ। ਦੂਜੇ ਪਾਸੇ ਚੌਣ ਆਯੋਗ ਨੇ ਇਹ ਮਨਿਆ ਕਿ ਆਪ ਦੇ ਡਾ. ਦਲਜੀਤ ਸਿੰਘ ਦਾ ਖਾਤਾ ਇਕ ਦਮ ਸਹੀ ਅਤੇ ਠੀਕ ਹੈ। ਬੀ.ਜੇ.ਪੀ. ਅਤੇ ਕਾਗਰਸ ਦੋਨੋਂ ਦੇ ਖਰਚ ਦਾ ਦਾਅਵਾ ਹਾਸੋਹੀਣਾ ਹੈ, ਅੰਮ੍ਰਿਤਸਰ ਦੀ ਜਨਤਾ ਨੂੰ ਰੋਜ ਕਈ ਕਈ ਵਾਰ ਤਾਂ ਐਸ.ਐਮ.ਐਸ. ਭੇਜੇ ਜਾਂਦੇ ਹਨ, ਫੋਨ ਕਾਲ ਕੀਤੀ ਜਾਂਦੀ  ਹੈ, ਐਮ.ਐਫ. ਰੇਡਿਓ ਤੇ ਦਿਨ ਭਰ ਇਨ੍ਹਾਂ ਦੇ ਇਸ਼ ਤਿਆਰ ਚਲਦੇ ਰਹਿੰਦੇ ਹਨ। ਜੇਕਰ ਜਗ੍ਹਾ ਜਗ੍ਹਾ ਇਨ੍ਹਾਂ ਦੇ ਖਾਸਕਰ ਜੇਤਲੀ ਦੇ ਵੱਡੇ ਵੱਡੇ ਹੋਰਡਿੰਗ ਲਗੇ ਹੋਏ ਹਨ।ਡਾਕਟਰ ਸਾਹਿਬ ਨੇ ਇਸ ਗੱਲ ਤੇ ਵੀ ਤਿੱਖੀ ਪ੍ਰਤੀਕ੍ਰਿਆ ਜਾਹਿਰ ਦੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਵਿਚ ਆਪਣੀ ਖੁਦ ਦੀ ਪੁਲਿਸ ਲੈ ਕੇ ਆ ਰਹੇ ਹਨ, ”ਅਜਬ ਮਜ਼ਾਕ ਬਣਾ ਦਿਤਾ ਹੈ ਸਾਰੀ ਵਿਵਸਥਾ ਦਾ। ਜੇਕਰ ਪ੍ਰਕਾਸ਼ ਸਿਘ ਬਾਦਲ ਦੇ ਰਾਜ ਵਿਚ ਨਰਿੰਦਰ ਮੋਦੀ ਸੁਰਖਿਅਤ ਨਹੀ ਤਾਂ ਕੌਣ ਹੈ? ਇਨ੍ਹਾਂ ਵੱਡਾ ਪੁਲਿਸ ਇੰਤਜਾਮ ਨੂੰ ਨਾਲ ਲੈ ਕੇ ਚਲਣ ਦਾ ਖਰਚ ਕੌਣ ਉਠਾਦਾ ਹੈ? ਕੀ ਹੋਵੇਗਾ ਘਰ ਦੇਸ਼ ਦਾ ਹਰ ਮੁੱਖ ਮੰਤਰੀ ਇਹੀ ਕਰਨ ਲਗੇ? ਕੀ ਇਹੀ ਸਿਖਾਉਦਾ ਹੈ ਮੋਦੀ ਦਾ ਗੁਜਰਾਤ ਮਾਡਲ?”ਨੌਜਵਾਨਾਂ ਦੀ ਗੱਲ ਕਰਦੇ ਹੋਏ ਡਾ. ਦਲਜੀਤ ਸਿੰਘ ਨੇ ਕਿਹਾ, ਮੁੱਖ ਮੰਤਰੀ ਬਾਦਲ ਨੇ ਆਪਣੇ ਇਲਾਕੇ ਦੇ ਨੌਜਵਾਨ ਬੇਰੋਜਗਾਰੀ ਦੀ ਸ਼ਿਖਰ ਹੈ ਤਾਂ ਉਹਨਾਂ ਨੁਮਾਇੰਦਾ ਜੇਤਲੀ ਕੀ ਰੋਜਗਾਰ ਦਿਵਾਏਗਾ। ਇਨ੍ਹਾਂ ਲੋਕਾਂ ਨੂੰ ਦਿਵਯ ਸੁਪਨਾ ਦਿਖਾਉਣ ਦੀ ਆਦਤ ਨਹੀ ਜਾ ਰਹੀ। ਪਰ ਲੋਕ ਹੁਣ ਜਾਗੇ ਹਨ।”ਉਨ੍ਹਾਂ ਨੈਸ਼ਨਲ ਇਲੈਕਸ਼ਨ ਵਾਚ ਐਸੋਸੀਏਸ਼ਨ ਫਾਰ ਡੇਮੋਕਰੇਟਿਕ ਰਿਫੋਰਮ ਦੇ ਹਵਾਲੇ ਨਾਲ ਕਿਹਾ ਕਿ 2009 ਤੋ 2014 ਤਕ ਆਉਦੇ-ਆਉਦੇ ਹਰਸਿਮਰਤ ਬਾਦਲ ਅਕਾਲੀ ਦਲ ਦੀ ਦੌਲਤ ਰੁਪੇ 47  ਕਰੋੜ ਤੋ ਵੱਧ ਕੇ ਰੁਪੈ 60 ਕਰੋੜ ਹੋ ਗਏ ਹਨ, ਕੈਪਟਨ ਸਾਹਿਬ ਦੀ ਪਤਨੀ ਪਰਨੀਤ ਕੌਰ ਰੁਪੈ 42.30 ਕਰੋੜ ਤੇ ਜਾ ਪੁੱਜੀ ਹੈ ਰੁਪੈ 86.35  ਕਰੋੜ, ਕਾਗਰੇਸੀ ਪ੍ਰਤਾਪ ਸਿੰਘ ਬਾਜਵਾ ਰੁਪੈ 6.80 ਕਰੋੜ ਤੋ ਰੁਪੈ 24 ਕਰੋੜ, ਵਿਜੈ ਇੰਦਰ ਸਿੰਘ ਸਿੰਗਲਾ ਰੁਪੈ 3.19 ਕਰੋੜ ਤੋ ਰੁਪੈ 14.74 ਕਰੋੜ, 2009 ਤੋ 2014  ਤੱਕ।”ਇਨ੍ਹਾ ਸਾਰਿਆਂ ਦੀ ਜਾਇਦਾਦ ਦੌਲਤ ਦਾ ਰਾਜ ਕੀ ਹੈ, ਕੀ ਕਾਰੋਬਾਰ ਹਨ ਇਨ੍ਹਾਂ ਦੇ ਇਸ ਦੀ ਜਾਂਚ ਹੋਣੀ ਚਾਹੀਦੀ” ਡਾ. ਦਲਜੀਤ ਸਿੰਘ ਬੋਲੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply