125 ਸਾਲ ਪੁਰਾਣੀ ਵਿਰਾਸਤੀ ਦਿੱਖ ਦਾ ਪ੍ਰਤੀਕ ਦਿਲਕਸ਼ ਗੌਰਵਮਈ ਇਮਾਰਤ ਖ਼ਾਲਸਾ ਕਾਲਜ ਨੂੰ ਜਿੱਥੇ ਆਪਣੇ ਮਹਾਨ ਅਤੀਤ ‘ਤੇ ਮਾਣ ਹੈ, ਉੱਥੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਗਤੀਸ਼ੀਲ ਮੈਨੇਜ਼ਮੈਂਟ ‘ਸੱਭਿਅਤਾ ਉਸਾਰੀ ਅਤੇ ਹੋਰ ਉਸਾਰਾਂਗੇ’ ਦੀ ਲੀਂਹ ‘ਤੇ ਦਿਨਰਾਤ ਯਤਨਸ਼ੀਲ ਹੈ। ਅੱਜ ਜਿੱਥੇ ਮੈਨੇਜ਼ਮੈਂਟ ਖ਼ਾਲਸਾ ਕਾਲਜ ਦੀ ਆਲੀਸ਼ਾਨ ਇਮਾਰਤ ਦੀ ਸਾਂਭਸੰਭਾਲ ਲਈ ਯਤਨਸ਼ੀਲ ਹੈ, ਉੱਥੇ ਵਿਦਿਆਰਥੀਆਂ ਨੂੰ ਪੜਾਈ, ਖੇਡਾਂ, ਸੱਭਿਅਤਾ ਦੇ ਨਾਲਨਾਲ ਧਾਰਮਿਕ ਵਿੱਦਿਆ ਨੂੰ ਪ੍ਰਫ਼ੁਲਿੱਤ ਕਰਨ ਲਈ ਉਚਿੱਤ ਪੈਰਵਾਈ ਕਰ ਰਹੀ ਹੈ। ਖ਼ਾਲਸਾ ਕਾਲਜ ਮੈਨੇਜ਼ਮੈਂਟ ਦੁਆਰਾ ਧਾਰਮਿਕ ਪ੍ਰਚਾਰ, ਪ੍ਰਸਾਰ ਅਤੇ ਵਿਦਿਆਰਥੀਆਂ ਨੂੰ ਉੱਚ ਸੰਸਕਾਰਾਂ ਨਾਲ ਗੁਣਵਾਨ ਬਣਾਉਣ ਦੇ ਲਈ ਹਰੇਕ ਸਾਲ ਸਿੱਖਾਂ ਦੇ ਬਾਨੀ ਗੁਰੂ ਧੰਨਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਸਜਾਇਆ ਜਾਂਦਾ ਨਗਰ ਕੀਰਤਨ ਇਸ ਗੱਲ ਦਾ ਪ੍ਰਤੀਕ ਹੈ। ਜਿਸ ਵਿੱਚ ਖ਼ਾਲਸਾ ਕਾਲਜ਼ ਮੈਨੇਜ਼ਮੈਂਟ ਸਮੂਹ 17 ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਲਗਵਾਉਂਦੇ ਹਨ। ਕਾਲਜ ਮੈਨੇਜ਼ਮੈਂਟ ਦੁਆਰਾ ਸਜਾਈ ਜਾਂਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਦੀ ਅਗਵਾਈ ਕਰਦੇ ਪੰਜਾਂ ਪਿਆਰਿਆਂ ਦੇ ਨਾਲ ਕਰੀਬ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਸੰਗਤੀ ਰੂਪ ਵਿੱਚ ਨਗਰ ਕੀਰਤਨ ਜੋ ਸ਼ਹਿਰ ਦੇ ਵੱਖਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚਦਾ ਹੈ, ਵਿੱਚ ਸ਼ਮੂਲੀਅਤ ਕਰਦੇ ਹਨ। ਇੰਨੇ ਵੱਡੇ ਪੱਧਰ ‘ਤੇ ਆਯੋਜਿਤ ਕੀਤੇ ਜਾਂਦੇ ਨਗਰ ਕੀਰਤਨ ਦੀ ਹੋਰ ਕਿਧਰੇ ਵੀ ਮਿਸਾਲ ਨਹੀਂ ਮਿਲਦੀ ਹੈ। ਇਸ ਵਾਰ ਵੀ ਨਵੰਬਰ 24 ਨੂੰ ਇਹ ਅਲੌਕਿਕ ਨਗਰ ਕੀਰਤਨ ਧਾਰਮਿਕ ਸ਼ਰਧਾ ਨਾਲ ਸਜਾਇਆ ਜਾਵੇਗਾ।
ਇਸਦੇ ਨਾਲ ਹੀ ਖ਼ਾਲਸਾ ਕਾਲਜ ਮੈਨੇਜ਼ਮੈਂਟ ਦੀ ਯੋਗ ਅਗਵਾਈ ਵਿੱਚ ਸਮੂਹ ਅਦਾਰਿਆਂ ਦਾ ਮਿਹਨਤਕਸ਼ ਅਧਿਆਪਕ ਸਟਾਫ਼ ਵਿਦਿਆਰਥੀਆਂ ਨੂੰ ਚੁਣੇ ਵਿਸ਼ੇ ਵਿੱਚ ਨਿਪੁੰਨ ਬਣਾਉਣ ਸਰਗਰਮ ਰਹਿੰਦਾ ਹੈ। ਸਰਹੱਦੀ ਖੇਤਰ ਦੇ ਨਾਲਨਾਲ ਬਾਹਰਲੇ ਸ਼ਹਿਰਾਂ ਤੋਂ ਵਿਦਿਆਰਥੀ ਖ਼ਾਲਸਾ ਕਾਲਜ ਸੰਸਥਾਵਾਂ ਤੋਂ ਵਿੱਦਿਆ ਹਾਸਲ ਕਰਨਾ ਆਪਣੇਆਪ ਮਾਣ ਮਹਿਸੂਸ ਕਰਦੇ ਹਨ। ਸਿੱਖਾਂ ਦੀ ਮਹਾਨ ਸੰਸਥਾ ਖ਼ਾਲਸਾ ਕਾਲਜ ਤੋਂ ਇਲਾਵਾ ਹਰ ਪ੍ਰੋਫ਼ੈਸ਼ਨਲ ਕਾਲਜ ਜਿਸ ਵਿੱਚ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਨਰਸਿੰਗ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਖਾਲਸਾ ਕਾਲਜ ਆਫ ਫਾਰਮੇਸੀ, ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਹੇਰ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਖਾਲਸਾ ਕਾਲਜ ਆਫ ਬਿਜ਼ਨਿਸ ਸਟੱਡੀਜ਼ ਐਂਡ ਟੈਕਨਾਲੋਜੀ, ਮੋਹਾਲੀ, ਖ਼ਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਚਵਿੰਡਾ ਦੇਵੀ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਹੇਰ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਸ਼ਾਮਿਲ ਹਨ, ਪੜਾਈ ਸੰਸਥਾਵਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ।
ਸੋਸਾਇਟੀ ਦੇ ਪ੍ਰਧਾਨ, ਸ: ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ, ਸ: ਰਾਜਿੰਦਰ ਮੋਹਨ ਸਿੰਘ ਛੀਨਾ, ਚਾਂਸਲਰ ਸ: ਰਾਜਮੋਹਿੰਦਰ ਸਿੰਘ ਮਜੀਠਾ, ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ ਦੀ ਸਮਰੱਥ ਅਗਵਾਈ ਵਿੱਚ ਖਾਲਸਾ ਕਾਲਜ ਵਿੱਦਿਅਕ ਅਦਾਰੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਇਹ ਇਨਾਂ ਯੋਗ ਵਿਅਕਤੀਆਂ ਦੀ ਦੂਰ-ਦ੍ਰਿਸ਼ਟੀ ਦਾ ਹੀ ਇਕ ਨਮੂਨਾ ਹੈ ਕਿ ਪਿਛਲੇ 10 ਸਾਲਾਂ ਵਿੱਚ ਖਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੀ ਗਿਣਤੀ 7 ਤੋਂ ਵੱਧ ਕੇ 17 ਹੋਈ ਹੈ। ਉਨਾਂ ਦੀ ਟੀਮ, ਜਿਨਾਂ ਵਿੱਚ ਸੀਨੀਅਰ ਮੀਤ ਪ੍ਰਧਾਨ, ਸ: ਚਰਨਜੀਤ ਸਿੰਘ ਚੱਢਾ, ਸਹਾਇਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ: ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਨ, ਸ: (ਡਾ.) ਹਰਭਜਨ ਸਿੰਘ ਸੋਚ, ਸ: (ਡਾ.) ਕਰਤਾਰ ਸਿੰਘ ਗਿੱਲ, ਸ: ਰਾਜਬੀਰ ਸਿੰਘ ਸ਼ਾਮਿਲ ਹਨ, ਇਕ ਟੀਮ ਦੀ ਤਰਾਂ ਕੰਮ ਕਰਦੇ ਹੋਏ 17 ਵਿੱਦਿਅਕ ਅਦਾਰਿਆਂ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਲਈ ਰੁਝੇ ਹੋਏ ਹਨ।