Tuesday, April 30, 2024

ਧੱਕੇ ਨਾਲ ਘਰੋਂ ਕੁੜੀ ਭਜਾਉਣ ਆਏ ਮੁੰਡੇਆ ਨੂੰ ਪਿੰਡ ਵਾਸੀਆਂ ਨੇ ਫੜਿਆ, ਪੁਲਿਸ ਨੇ ਛੱਡਿਆ

ਅਸਲ ਵਿੱਚ ਅੰਤਰਜਾਤੀ ਵਿਆਹ ਕਰਵਾਉਣ ਦਾ ਡਰਾਮਾ

PPN260407

ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ ) – ਜਿਲਾ ਫਾਜਿਲਕਾ ਦੇ ਪਿੰਡ ਕਬੂਲਸ਼ਾਹ ਖੁੱਬਣ ਦੀ ਪੰਚਾਇਤ ਵੱਲੋਂ ਨਸ਼ੀਲੇ ਪਦਾਰਥ ਸਹਿਤ ਦੋ ਆਦਮੀਆਂ ਨੂੰ ਪੁਲਿਸ  ਦੇ ਹਵਾਲੇ ਕੀਤੇ ਜਾਣ ਅਤੇ ਪੁਲਿਸ ਦੁਆਰਾ ਉਨ੍ਹਾਂ ਨੂੰ ਛੱਡ ਦਿੱਤੇ ਜਾਣ  ਦੇ ਰੋਸ਼ ਵਜੋਂ ਅੱਜ ਪਿੰਡ ਵਾਸੀਆਂ  ਦੇ ਇੱਕ ਵਫ਼ਦ ਨੇ ਪਿੰਡ ਦੇ ਸਰਪੰਚ ਹਰਭਗਵਾਨ ਦਾਸ, ਸਾਬਕਾ ਸਰਪੰਚ ਬਲਵਿੰਦਰ ਦਾਸ ਅਤੇ ਹੋਰ ਲੋਕਾਂ  ਦੀ ਅਗਵਾਈ ਵਿੱਚ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਸੀ ਜਿਲਾ ਪੁਲਿਸ ਪ੍ਰਮੁੱਖ ਨੀਲੰਬਰੀ  ਜਗਦਾਲੇ ਮਹਾਜਨ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇੱਕ ਸਿਕਾਇਤ ਪੱਤਰ ਦੇਕੇ ਆਰੋਪੀਆਂ  ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ।ਉਨ੍ਹਾਂ ਨੇ ਦੱਸਿਆ ਕਿ ਗੁਆਂਢੀ ਪਿੰਡ ਰਾਮਕੋਟ ਦੇ ਰਾਜੇਸ਼ ਕੁਮਾਰ ਨੂੰ ਉਸ ਦੇ ਘਰਦਿਆਂਂ ਨੇ ਬੇਦਖ਼ਲ ਕੀਤਾ ਹੋਇਆ ਸੀ ਕਿਉਂਕਿ ਉਂਹ ਕਈ ਨਾਜਾਇਜ ਕੰਮ ਕਰਦਾ ਸੀ ।ਉਸਦੇ ਨਾਜਾਇਜ ਕੰਮਾਂ ਵਿੱਚ ਅਜੈ ਕੁਮਾਰ ਉਸਦੇ ਨਾਲ ਰਹਿੰਦਾ ਹੈ।੨੩ ਅਪ੍ਰੈਲ ਸਾਮ ਲੱਗਭੱਗ ੮ ਵਜੇ ਉਕਤ ਦੋਹੇ ਜਣੇਂ ਮੋਟਰ ਸਾਈਕਲ ਉੱਤੇ ਸਵਾਰ ਹੋਕੇ ਸਤਨਾਮ ਸਿੰਘ  ਦੇ ਘਰ  ਦੇ ਨੇੜੇ ਤੇੜੇ ਚੱਕਰ ਲਗਾ ਰਹੇ ਸਨ।ਜਦੋਂ ਉਸਨੇ ਇਸਤੋਂ ਇਸਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਸਦੀ ਭਤੀਜੀ ਨੂੰ ਭਜਾਉਣ ਆਏ ਹਨ।ਮਰਜੀ ਨਾਲ ਨਹੀਂ ਭੇਜਿਆ ਤਾਂ ਚੁੱਕ ਕੇ ਲੈ ਜਾਵਾਂਗੇ।ਉਸਦੇ ਰੌਲਾ ਪਾਉਣ ਤੇ ਲੋਕ ਜਮਾਂ ਹੋ ਗਏ ।ਪਿੰਡ ਸਰਪੰਚ ਨੇ ਖੁਈਖੇੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ।ਉਕਤ ਦੋਨਾਂ ਨੂੰ ਲੋਕਾਂ ਨੇ ਫੜ ਲਿਆ।ਜਦੋਂ ਪੁਲਿਸ ਆਈ ਤਾਂ ਉਸਨੇ ਦੋਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਜੇਬ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਚੌਂਕੀ ਲੈ ਗਈ। ਮੋਟਰਸਾਇਕਲ ਸਤਨਾਮ ਸਿੰਘ  ਦੇ ਘਰ ਖੜਾ ਕਰ ਦਿੱਤਾ ।ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਭਰੋਸਾ ਦਿੱਤਾ ਸੀ ਕਿ ਫੜੇ ਗਏ ਰਾਜੇਸ਼ ਕੁਮਾਰ ਅਤੇ ਭੱਜੇ ਦੂੱਜੇ ਸਾਥੀ  ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ।ਪੁਲਿਸ ਦੁਆਰਾ ਛੱਡੇ ਜਾਣ  ਦੇ ਬਾਅਦ ਰਾਜੇਸ਼ ਕੁਮਾਰ ਆਪਣੇ ਆਪ ਨੂੰ ਸੱਟਾਂ ਮਾਰਕੇ ਸਿਵਲ ਹਸਪਤਾਲ ਅਬੋਹਰ ਵਿੱਚ ਦਾਖਲ ਹੋ ਗਿਆ ਅਤੇ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪਿੰਡ ਵਿੱਚ ਫੜਿਆ ਸੀ ਉਨ੍ਹਾਂ ਦੇ ਖਿਲਾਫ ਹੀ ਪਰਚਾ ਦਰਜ ਕਰਵਾ ਦਿੱਤਾ।ਸਰਪੰਚ ਅਤੇ ਹੋਰ ਲੋਕਾਂ ਨੇ ਜਿਲਾ ਪੁਲਿਸ ਪ੍ਰਮੁੱਖ ਤੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਨ, ਝੂਠੇ ਪਰਚੇ ਨੂੰ ਰੱਦ ਕਰਨ, ਆਰੋਪੀ ਦੇ ਖਿਲਾਫ ਨਸ਼ੀਲੇ ਪਦਾਰਥ ਦਾ ਪਰਚਾ ਦਰਜ ਕਰਨ ਅਤੇ ਪੰਚਾਇਤ ਵੱਲੋਂ ਸੌਂਪੇ ਆਰੋਪੀਆਂ ਨੂੰ ਬਿਨਾਂ ਕਾਰਵਾਈ ਛੱਡਣ ਵਾਲੇ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਸਰਪੰਚ ਨੇ ਦੱਸਿਆ ਕਿ ਜਿਲਾ ਪੁਲਿਸ ਪ੍ਰਮੁੱਖ ਨੇ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਂਚ ਕਰਨ ਅਤੇ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ।
ਥਾਣਾ ਸਦਰ ਇੰਚਾਰਜ ਬਲਜਿੰਦਰ ਸਿੰਘ ਨਾਲ ਗੱਲ ਕਰਨ ਤੇ ਪਤਾ ਚੱਲਿਆ ਕਿ ਦਰਅਸਲ ਇਹ ਮਾਮਲਾ ਅੰਤਰਜਾਤੀ ਵਿਆਹ ਕਰਵਾਉਣ ਦਾ ਹੈ ਤੇ ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਰਾਜੇਸ਼ ਕੁਮਾਰ ਦੇ ਬਿਆਨ ਦੇ ਆਧਾਰ ਤੇ ੫ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ।ਉਂਹਨਾਂ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਰਾਮ ਲਾਲ ਕੌਮ ਜਾਟ ਬਾਗੜੀ ਵਾਸੀ ਪਿੰਡ ਰਾਮਕੋਟ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੀ ਸ਼ਾਦੀ ਮਨਿੰਦਰ ਕੌਰ ਪੁੱਤਰੀ ਛਿੰਦਰ ਪਾਲ ਸਿੰਘ ਵਾਸੀ ਕਬੂਲ ਸ਼ਾਹ ਖੁੱਬਣ ਨਾਲ ਕਰੀਬ ਤਿੰਨ ਸਾਲ ਪਹਿਲਾਂ ਹੋਈਆ ਸੀ ਅਤੇ ਉਨ੍ਹਾਂ ਦੋਵਾਂ ਨੇ ਅਪਨੀ ਮਰਜੀ ਨਾਲ ਵਿਆਹ ਕਰਵਾਇਆ ਸੀ।ਰਾਜੇਸ਼ ਕੁਮਾਰ ਨੇ ਬਿਆਨ ਦਿੱਤਾ ਕਿ ਇਹ ਇਕ ਅੰਤਰਜਾਤੀ ਵਿਆਹ ਜਿਸ ਨਾਲ ਮਨਿੰਦਰ ਕੌਰ ਦੇ ਘਰ ਵਾਲੇ ਸਹਿਮਤ ਨਹੀ ਸਨ।ਰਾਜੇਸ਼ ਕੁਮਾਰ ਦੇ ਅਨੁਸਾਰ ਉਹ ਖਿਓਵਾਲੀ ਢਾਬ ਵਿਖੇ ਆਪਣੀ ਰਿਸ਼ਤੇਦਾਰੀ ‘ਤੇ ਗਿਆ ਸੀ। ਜਦੋਂ ਉਹ ਬੀਤੀ ਸ਼ਾਮ ਵਾਪਸ ਆ ਰਿਹਾ ਸੀ ਤਾਂ ਪਿੰਡ ਕਬੂਲਸ਼ਾਹ ਨਹਿਰ ਦੇ ਕੋਲ ਸੋਨੀ ਪੁੱਤਰ ਨਾਮਾਲੂਮ ਵਾਸੀ ਕਬੂਲਸ਼ਾਹ ਜੋ ਉਂਸਨੂੰ ਪਹਿਲਾ ਤੋਂ ਜਾਣਦਾ ਸੀ, ਉਥੇ ਖੜ੍ਹਾ ਸੀ, ਉਸ ਨੇ ਕਿਹਾ ਕਿ ਉਂਸ ਦੀ ਤਬੀਅਤ ਖਰਾਬ ਹੈ, ਰਾਜੇਸ਼ ਕੁਮਾਰ ਉਂਸ ਨੂੰ ਘਰ ਛੱਡ ਆਵੇ। ਰਾਜੇਸ਼ ਕੁਮਾਰ ਨੇ ਬਿਆਨ ਦੱਸਿਆ ਕਿ ਮੈਂ ਜਦੋਂ ਉਸ ਨੂੰ ਉਤਾਰ ਕੇ ਵਾਪਸ ਮੁੜ ਰਿਹਾ ਸੀ ਤਾਂ ਉਸ ਸਮੇਂ ਬਲਵਿੰਦਰ ਸਿੰਘ, ਕਰਨੈਲ ਸਿੰਘ, ਦੋਵੇਂ ਪੁੱਤਰਾਨ ਹਰਬੰਸ ਦਾਸ, ਫ਼ਤਿਹ ਸਿੰਘ, ਜੱਸਾ ਸਿੰਘ, ਗੁਰਦੇਵ ਸਿੰਘ, ਬੂਟਾ ਸਿੰਘ ਅਤੇ5-6 ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਡਾਂਗਾਂ ਆਦਿ ਸਨ, ਉਸ ਨੂੰ ਲਲਕਾਰ ਕੇ ਮਾਰ-ਕੁਟਾਈ ਕੀਤੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਪਾਸੋਂ ਮੋਟਰਸਾਈਕਲ ਖ਼ੋਹ ਲਿਆ ਅਤੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਕਰਕੇ ਉਕਤ ਵਿਅਕਤੀਆਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੇਰੇ ਕੱਪੜੇ ਪਾਟ ਗਏ, 700 ਰੁਪਏ ਨਗਦ, ਮੋਬਾਈਲ ਫ਼ੋਨ ਆਦਿ ਖੋਹ ਕੇ ਲੈ ਗਏ। ਇਤਨੇ ਵਿਚ ਕੁੱਝ ਪੰਚਾਇਤੀ ਵਿਅਕਤੀ ਉੱਥੋਂ ਆਏ ਅਤੇ ਉਸ ਨੂੰ ਇਨ੍ਹਾਂ ਪਾਸੋਂ ਛੁਡਵਾਇਆ ਅਤੇ ਮੈਨੂੰ ਹਸਪਤਾਲ ਦਾਖਲ ਕਰਵਾਇਆ। ਉਸ ਨੇ ਇਹ ਕਿਹਾ ਕਿ ਉਸ ਨੇ ਕਬੂਲਸ਼ਾਹ ਖੁਬਣ ਦੀ ਲੜਕੀ ਮਨਿੰਦਰ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਹੈ, ਜਿਸ ਕਰਕੇ ਇਹ ਮੇਰੇ ਨਾਲ ਖ਼ਾਰ ਰੱਖਦੇ ਸਨ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ 342, 379, 323, 148, 149 ਅਧੀਨ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਦਿੱਤੀ ਹੈ।ਮਾਮਲੇ ਦੀ ਜਾਂਚ ਐਸ ਪੀ ਹੈਡਕੁਆਟਰ  ਕਰ ਰਹੇ ਹਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply