ਬਟਾਲਾ, 3 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਸੰਭਾਲ ਤੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਵਾਸਤੇ ਸਿਹਤ ਵਿਭਾਗ ਦੀ ਟੀਮ ਵੱਲੋ ਸਰਕਾਰੀ ਹਾਈ ਸਕੂਲ ਉਧਨਵਾਨ ਦੇ ਵਿਦਿਆਰਥੀਆਂ ਦਾ ਕੰਪਲੀਟ ਚੈਕ ਅਪ ਕੀਤਾ ਗਿਆ।ਸਕੂਲ ਮੁਖ ਅਧਿਆਪਕਾ ਹਰਪ੍ਰੀਤ ਕੌਰ ਸੋਹਲ ਨੇ ਦੱਸਿਆ ਕਿ ਸਕੂਲ ਵਿੱਚ ਵੀ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਵਾਸਤੇ ਜਾਗਰੂਕ ਕੀਤਾ ਜਾਂਦਾ ਹੈ ਜਿਸ ਨਾਲ ਵਿਦਿਆਰਥੀ ਆਪਣੀ ਸਿਹਤ ਪ੍ਰਤੀ ਜਾਗਰੂਕ ਹੁੰਦੇ ਹਨ।ਹੈਲਥ ਸੈਂਟਰ ਭਾਂਮ ਦੀ ਮੋਬਾਇਲ ਹੈਲਥ ਟੀਮ ਤੇ ਸਮੇਤ ਡਾਕਟਰਾਂ ਵੱਲੋ ਵਿਦਿਆਰਥੀਆਂ ਦਾ ਚੈਕ ਅਪ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਦੀ ਹਾਈਟ ਤੇ ਵੇਟ ਦਾ ਵੀ ਨਿਰੀਖਣ ਕੀਤਾ ਗਿਆ।ਵਿਦਿਆਰਥੀਆਂ ਦੀ ਨਜਰ ਵੀ ਚੈਕ ਕੀਤੀ ਗਈ ਇਸ ਮੌਕੇ ਵਿਦਿਆਰਥੀਆਂ ਨੂੰ ਦਵਾਈਆਂ ਵੀ ਦਿਤੀਆਂ ਗਈਆ।ਸਕੂਲ ਵਿਖੇ ਦਿਤੀਆ ਜਾਦੀਆਂ ਆਇਰਨ ਦੀਆਂ ਗੋਲੀਆਂ ਦੇ ਸਬੰਧ ਵਿਚ ਡਾਕਟਰਾਂ ਦੀ ਟੀਮ ਵੱਲੋ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਗੋਲੀਆਂ ਸਿਹਤ ਵਾਸਤੇ ਬਹੁਤ ਜਰੂਰੀ ਹਨ। ਵਿਦਿਆਰਥੀਆ ਵਿੱਚ ਖਾਸ ਕਰਕੇ ਲੜਕੀਆਂ ਵਿੱਚ ਖੂਨ ਕੀ ਕਮੀ ਤੋ ਹੁੰਦੇ ਰੋਗਾ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਡਾ. ਸੁਮੀਤ, ਡਾ. ਜੋਗੀਤਾ ਸਿੱਧੂ, ਕੁਲਵਿੰਦਰ ਸਿੰਘ ਫਾਰਮਾਸਿਸਟ, ਸ਼ਵੇਤਾ ਕਨਵਰ ਸਟਾਫ ਨਰਸ ਤੋ ਇਲਾਵਾ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਸੋਹਲ, ਕੁਲਵਿੰਦਰ ਕੌਰ, ਹਰਦੇਵ ਸਿੰਘ ਬੱਲ, ਜਸਬੀਰ ਕੌਰ, ਬਲਜਿੰਦਰ ਕੌਰ, ਗੁੰਜਨ ਬਾਵਾ, ਸੰਦੀਪ ਕੌਰ, ਨਵਪ੍ਰੀਤ ਕੌਰ ਆਦਿ ਸਟਾਫ ਮੈਬਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …