Saturday, July 27, 2024

ਆਟੋ ਰਿਕਸ਼ਾ ਯੂਨਿਅਨ ਨੇ ਕੀਤਾ ਜੇਤਲੀ ਦੇ ਹੱਕ ਵਿੱਚ ਸਮਰਥਨ ਦਾ ਐਲਾਨ

ਗੁਰੂ ਨਾਨਕ ਸਟੇਡੀਅਮ ‘ਚ ਆਯੋਜਿਤ ਸਮਾਰੋਹ ਦੇ ਦੌਰਾਨ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

PPN260412
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਰਾਜ ਆਟੋ ਰਿਕਸ਼ਾ ਯੂਨਿਅਨ ਦੇ ਸੈਂਕੜੇ ਵਰਕਰਾਂ ਨੇ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਸਮਰੱਥਨ ਦਾ ਐਲਾਨ ਕੀਤਾ ਅਤੇ ਵਾਅਦਾ ਕੀਤਾ ਕਿ ਹਰ ਆਟੋ ਰਿਕਸ਼ਾ ਚਾਲਕ ਸ਼੍ਰੀ ਜੇਤਲੀ ਨੂੰ ਜਿਤਾਉਣ ਦੇ ਲਈ ਤਨ-ਮਨ ਨਾਲ ਮਿਹਨਤ ਕਰੇਗਾ। ਇਸ ਦੌਰਾਨ ਮੌਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਿਕਸ਼ਾ ਯੂਨੀਅਨ ਦੇ ਵੱਲੋ ਮੰਗ ਪੱਤਰ ਵੀ ਸੌਂਪਿਆ ਗਿਆ। ਜਿਸਨੂੰ ਪੂਰਾ ਕਰਨ ਦਾ ਮੁੱਖ ਮੰਤਰੀ ਨੇ ਆਸ਼ਵਾਸਨ ਦਿੱਤਾ। ਆਟੋ ਰਿਕਸ਼ਾ ਯੂਨਿਅਨ ਨੇ ਆਪਣੀ ਮੰਗਾਂ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਪੰਜ ਵਰ੍ਹਿਆਂ ਦੌਰਾਨ ਜੋ ਪਰਮਿਟ ਖਤਮ ਹੋ ਜਾਂਦੇ ਹਨ ਉਨ੍ਹਾਂ ਨੂੰ ਦੋਬਾਰਾ ਫਿਰ ਪੰਜ ਸਾਲਾਂ ਦੇ ਲਈ ਪਰਮਿਟ ਦਿੱਤਾ ਜਾਵੇ, ਜੋ ਗੱਡੀਆਂ ਦੇ ਰੋਡ ਟੈਕਸ ਟੁੱਟ ਗਏ ਹਨ ਉਹਨਾਂ ਦੇ ਪਿਛਲੇ  ਟੈਕਸ ਮਾਫ ਕਰਕੇ ਅੱਗੇ ਤੋ ਰੈਗੂਲਰ ਕੀਤਾ ਜਾਣ, 15 ਸਾਲਾਂ ਦੇ ਬਾਅਦ ਜੋ ਆਟੋ ਰਿਕਸ਼ਾ ਕੰਡਮ ਕੀਤਾ ਜਾ ਚੁੱਕੇ ਹਨ ਉਨ੍ਹਾਂ ਨੂੰ ਵੀ ਨਵੇ ਪਰਮਿਟ ਦਿੱਤੇ ਜਾਣ ਤਾਂ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਸਕੇ, ਸਾਰੇ ਪੱਕੇ ਤੌਰ ‘ਤੇ ਸਟੈਂਡ ਬਣਾਏ ਜਾਣ ਕਿ ਸਾਨੂੰ ਖਾਲੀ ਸੜ੍ਹਕਾਂ ਤੇ ਨਾ ਘੁੰਮਣਾ ਪਵੇ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਖਤਮ ਹੋ ਜਾਵੇ। ਇਸ ਤੋਂ ਇਲਾਵਾ ਜੋ ਆਟੋ ਡ੍ਰਾਈਵਰ ਪੜੇ ਲਿਖੇ ਨਹੀਂ ਹਨ ਉਹਨਾਂ ਦੇ ਲਾਈਸੈਂਸ ਬਣਾਏ ਜਾਣ, ਸਾਡੇ ਰੁਕੇ ਹੋਏ ਪਰਮਿਟ, ਪਾਸਿੰਗ, ਰੋਡ ਟੈਕਸ ਰੈਗੂਲਰ ਕਰਕੇ ਸਰਕਾਰ ਦੀ ਆਮਦਨ ਵਧਾਈ ਜਾਵੇ। ਪੱਤਰ ਨੂੰ ਸਵੀਕਾਰ ਕਰਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਜੇਤਲੀ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਬਣਨ ਦੇ ਬਾਅਦ ਇਨ੍ਹਾਂ ਮੰਗਾਂ ਨੂੰ ਮੰਨ ਲਿਆ ਜਾਵੇਗਾ ਅਤੇ ਆਟੋ ਰਿਕਸ਼ਾ ਚਾਲਕਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਤਾਂਕਿ ਉਹ ਆਸਾਨੀ ਨਾਲ ਆਪਣੇ ਘਰ ਪਰਿਵਾਰ ਦੀ ਰੋਜੀ ਰੋਟੀ ਚਲਾ ਸਕਣ। ਇਸ ਮੌਕੇ ‘ਤੇ ਬਲਬੀਰ ਸਿੰਘ ਬੀਰਾ, ਰਾਜ ਕੁਮਾਰ ਰਾਜਾ, ਮੋਹਨ ਕੁਮਾਰ, ਅਮ੍ਰਿਤਪਾਲ ਸਿੰਘ ਬਿੱਲਾ, ਨਰਿੰਦਰ ਚੋਧਰੀ, ਪ੍ਰੇਮ ਨਾਇਕ ਖੱਤਰੀ, ਸੋਨੂੰ ਚੈਨਪੁਰੀ, ਰਾਕੇਸ਼ ਭੀਮ ਸਹਿਤ ਹੋਰ ਮੌਜੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply