ਦੇਵ ਦਰਦ ਨੂੰ ਮੀਤ ਪ੍ਰਧਾਨ ਤੇ ਸੰਧੂ ਨੂੰ ਮੈਂਬਰ ਪ੍ਰਬੰਧਕੀ ਬੋਰਡ ਵਜੋਂ ਜਿਤਾਉਣ ਦੀ ਵੋਟਰਾਂ ਨੂੰ ਪੁਰਜੋਰ ਅਪੀਲ
ਅੰਮ੍ਰਿਤਸਰ, 26 ਅਪ੍ਰੈਲ (ਦੀਪ ਦਵਿੰਦਰ ਸਿੰਘ)- ਪੰਜਾਬੀ ਲੇਖਕਾਂ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਜਨਰਲ ਬਾਡੀ ਦੀ ਚੋਣ 4 ਮਈ ਨੂੰ ਪੰਜਾਬੀ ਭਵਨ ਲੁਧਿਆਣ ਵਿਖੇ ਹੋ ਰਹੀਂ ਹੈ। ਜਿਸ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਅਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਸਥਾ ਦੇ ਜਨਰਲ ਸਕੱਤਰ ਦੀ ਸਰਬਸੰਮਤੀ ਦੀ ਚੋਣ ਤੋਂ ਬਾਅਦ ਪ੍ਰਧਾਨ ਅਤੇ ਬਾਕੀ ਦੇ ਅਹੁੰਦੇਦਾਰਾਂ ਦੀ ਚੋਣ ਹੋਵੇਗੀ। ਜਿਸ ਵਿਚ ਮੀਤ ਪ੍ਰਧਾਨ ਵੱਜੋਂ ਸ਼ਾਇਰ ਦੇਵ ਦਰਦ ਅਤੇ ਮੈਂਬਰ ਪ੍ਰਬੰਧਕੀ ਬੋਰਡ ਵਾਸਤੇ ਭੂਪਿੰਦਰ ਸਿੰਘ ਸੰਧੂ ਚੋਣ ਲੜ ਰਹੇ ਹਨ।ਨਾਮਵਰ ਲੇਖਕਾਂ ਅਤੇ ਬੁੱਧੀਜੀਵੀ ਸਰਵ ਸ੍ਰੀ ਹਰਭਜਨ ਸਿੰਘ ਹੁੰਦਲ, ਡਾ. ਕਰਮਜੀਤ ਸਿੰਘ, ਸੁਸ਼ੀਲ ਦੁਸਾਂਝ, ਗੁਰਭਜਨ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਡਾ. ਇਕਬਾਲ ਕੌਰ ਸੌਧ, ਹਰਿਭਜਨ ਸਿੰਘ ਭਾਟੀਆ, ਮੱਖਣ ਕੋਹਾੜ, ਜਗਦੇਵ ਸਿੰਘ ਜਸੋਵਾਲ, ਡਾ: ਨਿਰਮਲ ਜੌੜਾ, ਡਾ: ਸੁਖਦੇਵ ਸਿੰਘ ਖਾਹਰਾ, ਡਾ: ਧਰਮ ਸਿੰਘ, ਡਾ: ਬਿਕਰਮ ਸਿੰਘ ਘੁੱਮਣ, ਡਾ: ਭਾਗਇੰਦਰ ਕੌਰ, ਡਾ: ਬਲਜੀਤ ਕੌਰ ਰਿਆੜ, ਡਾ: ਹਰਮਿੰਦਰ ਸਿੰਘ ਬੇਦੀ, ਸ੍ਰ. ਹਿਰਦੇਪਾਲ ਸਿੰਘ, ਡਾ: ਸੁਖਬੀਰ ਕੌਰ ਮਾਹਲ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਇੰਦਰਾ ਵਿਰਕ, ਡਾ: ਆਤਮ ਰੰਧਾਵਾ, ਡਾ: ਹਰਭਜਨ ਖੇਮਕਰਨੀ ਆਦਿ ਨੇ ਦੇਵ ਦਰਦ ਅਤੇ ਸੰਧੂ ਲੇਖਕਾਂ ਨੂੰ ਜਿਤਾਉਣ ਲਈ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ।