Wednesday, March 25, 2026

’ਆਪ’ ਵਲੋਂ 15 ਦਸੰਬਰ ਨੂੰ ਪੰਜਾਬ ਦੇ ਲੋਕ ਸਭਾ ਹੈਡ ਕੁਆਰਟਰਾਂ ‘ਤੇੇ ਹੋਣਗੇ ਧਰਨਾ ਪ੍ਰਦਰਸ਼ਨ

Baljinder Kaur AAPਬਠਿੰਡਾ, 10 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਹੋਏ ਫੈਸਲੇ ਮੁਤਾਬਿਕ 15 ਦਸੰਬਰ ਨੂੰ ਪੰਜਾਬ ਦੇ ਸਾਰੇ ਲੋਕ ਸਭਾ ਹੈੱਡ ਕੁਆਰਟਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਬਾਰੇ ਪੰਜਾਬ ਮਹਿਲਾਂ ਵਿੰਗ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ 6 ਦਸੰਬਰ ਨੂੰ ਪਾਰਟੀ ਦੇ ਯੂਥ ਵਿੰਗ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਾਂਤਮਈ ਵਲੰਟੀਅਰਾਂ ਤੇ ਜਿਸ ਤਰ੍ਹਾਂ ਦਾ ਤਸੱਦਦ ਕੀਤਾ ਗਿਆ ਹੈ ਅਜ਼ਾਦ ਭਾਰਤ ਵਿੱਚ ਇਸ ਦੀ ਮਿਸਾਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਤੰਤਰ ਵਿੱਚ ਆਪਣੀਆਂ ਮੰਗਾਂ ਲਈ ਸ਼ਾਤਮਈ ਧਰਨਾ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ। ਪ੍ਰੋਫੈਸਰ ਬਲਜਿੰਦਰ ਕੌਰ ਨੇ ਦੱਸਿਆ ਹੈ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਯੂਥ ਵਿੰਗ ਦੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ 15 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਜਾਵੇਗੀ ਕਿ ਕਿਸਾਨਾਂ ਦੇ ਹਥਿਆਰੇ ਅਤੇ ਭ੍ਰਿਸ਼ਟ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦਾ ਦੋਸ਼ੀ ਮੰਨ ਕੇ ਮੁਕੱਦਮਾ ਚਲਾਇਆ ਜਾਵੇ ਕਿਉਂਕਿ ਜਥੇਦਾਰ ਤੋਤਾ ਸਿੰਘ ਸਿੱਧੇ ਤੌਰ ‘ਤੇ ਕਿਸਾਨਾਂ ਦੀ ਆਰਥਿਕ ਬਰਬਾਦੀ ਅਤੇ ਆਤਮ ਹੱਤਿਆਵਾਂ ਲਈ ਜਿੰਮੇਵਾਰ ਹੈ। ਕਿਉਂਕਿ ਏਨਾ ਵੱਡਾ ਘਪਲਾ ਬਿਨ੍ਹਾ ਮੰਤਰੀ ਦੀ ਸਹਿਮਤੀ ਤੋਂ ਨਹੀਂ ਹੋ ਸਕਦਾ। ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪਤਾ ਨਹੀਂ ਕਿਉਂ ਬਾਦਲ ਸਾਹਿਬ ਨੇ ਅਜਿਹੇ ਮੰਤਰੀ ਨੂੰ ਆਪਣੇ ਮੰਤਰੀ ਮੰਡਲ ਵਿੱਚ ਰੱਖਿਆ ਹੋਇਆ ਹੈ। ਇਸ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਦੀ ਨੌਜਵਾਨੀ ਅਤੇ ਕਿਸਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਆਰਥਿਕ ਮੰਦਹਾਲੀ ਅਤੇ ਨਸ਼ਿਆਂ ਨੇ ਪੰਜਾਬ ਦੇ ਸੈਂਕੜੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਪਰ ਬਾਦਲ ਸਾਹਿਬ ਲੋਕਾਂ ਦਾ ਦੁੱਖ ਦਰਦ ਸਮਝਣ ਦੀ ਬਜਾਏ ਰੈਲੀਆਂ ਦੁਆਰਾ ਅਖਬਾਰਾਂ ਵਿੱਚ ਵੱਡੇ ਵੱਡੇ ਇਸਤਿਹਾਰ ਦੇ ਕੇ ਪੰਜਾਬੀਆਂ ਨੂੰ ਫਿਰ ਭਰਮਾਉਣ ਦੀ ਕੋਸ਼ਿਸ ਕਰ ਰਹੇ ਹਨ।ਪ੍ਰੋਫੈਸਰ ਬਲਜਿੰਦਰ ਕੌਰ ਨੇ ਰੋਹ ਭਰੀ ਅਵਾਜ ਵਿੱਚ ਬਾਦਲ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਹੁਣ ਲੋਕ ਤੁਹਾਡੀਆਂ ਇਨ੍ਹਾਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ। ਬਾਦਲ ਸਾਹਿਬ ਇਹ ਗੱਲ ਸਮਝ ਲੈਣ ਕਿ ਜਿੰਨ੍ਹਾਂ ਦੇਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹੀ ਦੇਰ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਜੋਨਲ ਮੀਡੀਆ ਇੰਚਾਰਜ ਨੀਲ ਗਰਗ ਨੇ ਦੱਸਿਆ ਕਿ 15 ਦਸੰਬਰ ਨੂੰ ਹੋਣ ਵਾਲੇ ਧਰਨਾ ਪ੍ਰਦਰਸ਼ਨ ਦੀ ਅਗਵਾਈ ਪ੍ਰੋਫੈਸਰ ਬਲਜਿੰਦਰ ਕੌਰ ਕਰਨਗੇ। ਲੋਕ ਸਭਾ ਹਲਕਾ ਬਠਿੰਡਾ ਆਪ ਯੂਥ ਇਸ ਵਿੱਚ ਵਧ ਚੜ੍ਹ ਕੇ ਸਮੂਲੀਅਤ ਕਰੇਗਾ। ਇਸ ਮੌਕੇੇ ਜੋਨਲ ਲੀਗਲ ਸੈਲ ਇੰਚਾਰਜ ਗੁਰਲਾਭ ਸਿੰਘ ਮਾਹਲ, ਸੈਕਟਰ ਮੀਡੀਆ ਇੰਚਾਰਜ ਕਮਲਜੀਤ ਸਿੱਧੂ, ਯੂਥ ਆਗੂ ਸ਼ਿੰਦਰਪਾਲ ਸਿੰਘ ਦਲਿਓ, ਅਭਿਐ ਗੁਦਾਰਾ, ਸੰਦੀਪ ਸਿੰਘ ਤੋਂ ਇਲਾਵਾ ਕਈ ਵਲੰਟੀਅਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply