Monday, July 8, 2024

ਜਨਤਕ ਜਥੇਬੰਦੀਆਂ ਨੇ ਧਰਨੇ ਤੋਂ ਬਾਅਦ ਥਰਮਲ ਨਹਿਰ ‘ਤੇ ਸਾੜੀ ਪੰਜਾਬ ਸਰਕਾਰ ਦੀ ਅਰਥੀ

ਬਠਿੰਡਾ, 10 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵਲੋਂ ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਪਾਸ ਕਰਨ ਵਿਰੁੱਧ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਮੁਤਾਬਿਕ ਸਥਾਨਕ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਵਲੋਂ ਇੱਕਠੇ ਹੋ ਕੇ ਪਹਿਲਾਂ ਰੋਜ਼ ਗਾਰਡਨ ਵਿਖੇ ਧਰਨਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਮਾਰਚ ਕਰਕੇ ਥਰਮਲ ਨਹਿਰ ‘ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਰੋਸ ਧਰਨੇ ਅਤੇ ਮੁਜਾਹਰੇ ਵਿਚ ਬੋਲਦਿਆਂ ਕਿਹਾ ਕਿ ਇਸ ਬਿੱਲ ਤੋਂ ਰੋਕਣ ਚਾਹੁੰਦੀ ਹੈ ਇਹ ਬਿੱਲ ਨੂੰ ਜਥੇਬੰਦੀਆਂ ਦੇ ਆਗੂਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਤੇ ਝੂਠੇ ਕੇਸ ਬਣਾ ਕੇ ਆਪਣੀਆਂ ਧਾਂਦਲੀਆਂ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਇਸ ਧਰਨੇ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰਕਾਸ਼ ਸਿੰਘ ,ਨੈਬ ਸਿੰਘ, ਗੁਰਸੇਵਕ ਸਿੰਘ, ਗੁਰਨਾਮ ਸਿੰਘ, ਅਸਵਨੀ ਕੁਮਾਰ ਸਾਂਝਾ ਫੋਰਸ ਥਰਮਲ ਬਠਿੰਡਾ, ਪੈਨਸ਼ਨਰ ਐਸੋਸੀਏਸ਼ਨ ਥਰਮਲ ਦੇ ਮਲਕੀਤ ਸਿੰਘ ਸੋਈ, ਸੁਖਰਾਮ ਸਿੰਘ ਪ੍ਰਮਾਰ, ਸਤਵਿੰਦਰ ਸਿੰਘ ਪ੍ਰਧਾਨ ਟੀ ਐਸ ਯੂ ਸਰਕਲ ਬਠਿੰਡਾ, ਸਤੱਪਾਲ ਗੋਇਲ ਜੇ ਪੀ ਐਮ ਓ ਬਠਿੰਡਾ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪਾਸ ਕੀਤੇ ਇਸ ਬਿਲ ਨੂੰ ਰੱਦ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤਾਂ ਸੰਘਰਸ ਹੋਰ ਤੇਜ ਕੀਤਾ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply