Monday, July 8, 2024

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਡੀ.ਸੀ ਰਾਹੀਂ ਭੇਜਿਆ ਮੰਗ ਪੱਤਰ

ਬਠਿੰਡਾ, 10 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਵਲੋਂ ਪੰਜਾਬ ਦੇ ਸੱਦੇ ਉੱਪਰ ਮੀਟਿੰਗ ‘ਚ ਕਿਸਾਨੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸੋਪਿਆ ਗਿਆ। ਇਸ ਸਬੰਧ ਵਿਚ ਅੱਜ ਸੈਕੜੇ ਕਿਸਾਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਮੀਤ ਪ੍ਰਧਾਨ ਬੋਹੜ ਸਿੰਘ ਝੁੰਬਾ ਦੀ ਅਗਵਾਈ ਵਿਚ ਇੱਕਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਜਰਨਲ ਸਕੱਤਰ ਮੁਖਤਿਆਰ ਸਿੰਘ ਰਾਜਗੜ ਕੁੱਬੇ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨੂੰ ਜਿਨਸਾਂ ਦੇ ਭਾਅ ਘੱਟ ਦੇ ਕੇ ਕਰਜਾਈ ਕੀਤਾ ਹੈ। ਜਿਸ ਕਰਕੇ ਕਰਜ਼ੇ ਤੋਂ ਤੰਗ ਹੋ ਕੇ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਗਏ ਹਨ। ਬਨਸਪਤੀ ਝੇਨੇ ਦੀ ਫਸਲ ਦਾ ਭਾਅ ਘੱਟੋ ਘੱਟ 5000/- ਨਿਸ਼ਚਿਤ ਕੀਤਾ ਜਾਵੇ,ਹੁਣ (ਡਬਲਯੂ ਟੀ ਓ ਗੈਟ ) ਸਮਝੌਤੇ ਬਾਹਰਲੀਆਂ ਕੰਪਨੀਆਂ ਰਾਹੀਂ ਸਰਕਾਰ ਕਿਸਾਨਾਂ ਨੂੰ ਨਵੇਂ ਬੀਜ ਸਰੋਂ, ਵੈਗਨੀ, ਮਟਰ ਵਗੈਰਾ ਦੇ ਕੇ ਖਾਣੇ ਵਿਚ ਜ਼ਹਿਰ ਘੋਲਣਾ ਚਾਹੁੰਦੀ ਹੈ। ਜਿਸ ਦੇ ਖਾਣ ਨਾਲ ਅਨੇਕਾਂ ਬਿਮਾਰੀਆਂ ਜਿਵੇਂ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਸਮਝੌਤਾ ਸਰਕਾਰ ਵਲੋਂ ਤੁਰੰਤ ਰੱਦ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਚਿੱਟੇ ਮੱਛਰ ਦੀ ਭੇਂਟ ਚੜੀ ਫਸਲ ਦਾ ਤੁਰੰਤ ਮੁਆਵਜਾ ਦੇਵੇ। ਜਿਲ੍ਹਾ ਖਜਾਨਚੀ ਸੁਰਜੀਤ ਸਿੰਘ ਸੰਦੋਹਾ ਨੇ ਦੱਸਿਆ ਕਿ ਚਿੱਟੇ ਮੱਛਰ ਨਾਲ ਜੋ ਸਾਉਣੀ ਦੀ ਫਸਲ ਜਿਵੇਂ ਕਿ ਨਰਮਾ, ਗਵਾਰਾ, ਮੂੰਗੀ, ਸਬਜ਼ੀ, ਕਿੰਨੂ ਵਗੈਰਾ ਫਸਲ ਖ਼ਰਾਬ ਹੋਈ ਸੀ ਉਸ ਸਬੰਧ ਵਿਚ 14 ਸਤੰਬਰ 2015 ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਾਲ ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਐਲਾਨ ਕੀਤਾ ਸੀ ਪਰ ਹੁਣ ਇੱਕਲੇ ਨਰਮੇ ਦਾ ਮੁਆਵਜਾ ਦਿੱਤਾ ਗਿਆ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਸਾਰੀਆਂ ਫਸ਼ਲਾਂ ਦਾ ਤਰੁੰਤ ਮੁਆਵਜਾ ਦਿਤਾ ਜਾਵੇ। ਰੇਸ਼ਮ ਸਿੰਘ ਜਿਲ੍ਹਾ ਸਹਾਇਕ ਸਕੱਤਰ ਨੇ ਦੱਸਿਆ ਕਿ ਅਵਾਰਾ ਪਸੂਆਂ ਤੇ ਜੰਗਲੀ ਜਾਨਵਰ, ਕਿਸਾਨਾਂ ਦੀਆਂ ਫਸ਼ਲਾਂ ਤਬਾਹ ਕਰ ਰਹੇ ਹਨ। ਇਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਅਗਰ ਕੋਈ ਹੱਲ ਨਾ ਕੱਢਿਆ ਗਿਆ ਤਾਂ ਜਥੇਬੰਦੀ ਅੱਗੇ ਸੰਘਰਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀ ਹੈ। ਮੰਗਾਂ ਸਬੰਧੀ ਆਉਦੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ ਜਥੇਬੰਦੀ ਉਸ ਦੀ ਨਿਖੇਧੀ ਕਰਦੀ ਹੈ। ਹਾਜ਼ਰ ਆਗੂਆਂ ਵਿਚ ਰਣਜੀਤ ਸਿੰਘ ਜੀਂਦਾ, ਅਰਜਨ ਸਿੰਘ ਫੂਲ, ਗੁਰਮੇਲ ਸਿੰਘ ਨਥਾਣਾ, ਬਲਵਿੰਦਰ ਸਿੰਘ ਮੋੜ, ਬੂਟਾ ਸਿੰਘ ਭੂੰਦੜ, ਭੋਲਾ ਸਿੰਘ ਕੋਟੜਾ ਆਦਿ ਆਗੂ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply