
ਜੰਡਿਆਲਾ ਗੁਰੂ, 27 ਦਸੰਬਰ (ਹਰਿੰਦਰ ਪਾਲ ਸਿੰਘ)- ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਵਲੋਂ ਹਰ ਸਾਲ ਦੀ ਤਰਾਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਬੜੀ ਸ਼ਰਧਾ ਤੇ ਧੁਮ-ਧਾਮ ਨਾਲ ਮਨਾਇਆ ਗਿਆ।ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁਲਮਾਲਾ ਪਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਕਲੱਬ ਦੇ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਨੇ ਕਿਹਾ ਕਿ ਉਹ ਸਾਡੇ ਦੇਸ਼ ਲਈ ਇੱਕ ਐਸੀ ਮਿਸਾਲ ਹਨ, ਜਿੰਨਾ ਨੇ ਜਲਿਆਵਾਲੇ ਬਾਗ ‘ਤੇ ਕੀਤੇ ਹਮਲੇ ਦੇ ਬਦਲਾ ਲੈਣ ਲਈ ਜਨਰਲ ਮਾਈਕਲ ਓਡਵਾਇਰ ਨੂੰ ਮਾਰਿਆ ਸੀ।ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਅਜੇਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ ਪੰਜਾਬ, ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ ਜੰਡਿਆਲਾ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸਨ, ਜਸਬੀਰ ਸਿੰਘ ਖੇਲਾ ਐਸ.ਡੀ, ਨਿਰਮਲ ਸਿੰਘ ਲਹੌਰੀਆ ਸਾਬਕਾ ਮੀਤ ਪ੍ਰਧਾਨ, ਭਗਵਾਨ ਦਾਸ ਵਿਨਾਇਕ, ਮਨਜੀਤ ਸਿੰਘ ਗਰੋਵਰ, ਸਰੂਪ ਸਿੰਘ ਸ਼ਹਿਰੀ ਪ੍ਰਧਾਨ, ਆਸ਼ੂ ਵਿਨਾਇਕ, ਰਚਰਨ ਸਿੰਘ ਬਰਾੜ ਕੌਂਸਲਰ, ਸਵਿੰਦਰ ਸਿੰਘ ਚੰਦੀ, ਜਸਵਿੰਦਰ ਸਿੰਘ ਝੰਡ, ਕਸ਼ਮੀਰ ਸਿੰਘ ਜਾਨੀਆਂ ਬਲਵਿੰਦਰ ਗਿੱਲ, ਸੁਖਜਿੰਦਰ ਸਿੰਘ ਗੋਲਡੀ, ਡਾ. ਹਰਜਿੰਦਰ ਸਿੰਘ ਧੰਜਲ, ਡਾ. ਦੀਪਕ ਗੁਪਤਾ, ਡਾ. ਨਿਰਮਲ ਸਿੰਘ, ਗਗਨਦੀਪ ਸਿੰਘ ਮੀਰਾਂਕੋਟ, ਡਾ. ਲਖਵਿੰਦਰ ਸਿੰਘ ਰੰਧਾਵਾ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਗੁਰਮੀਤ ਸਿੰਘ ਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media