Wednesday, September 9, 2026

ਜੋਧਪੁਰ ਜੇਲ ‘ਚ ਤਸ਼ੱਦਦ ਹੰਡਾਉਣ ਵਾਲਿਆਂ ਨੂੰ 5-5 ਲੱਖ ਗ੍ਰਾਂਟ ਤੇ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ – ਹਰਪਾਲ ਸਿੰਘ

2712201511
ਅੰਮ੍ਰਿਤਸਰ, 27 ਦਸੰਬਰ  (ਜਗਦੀਪ ਸਿੰਘ ਸੱਗੂ) – ਜੋਧਪੁਰ ਮੁੜਵਸੇਬਾ ਕਮੇਟੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਮੂਹ ਜੋਧਪੁਰੀਆਂ ਨੂੰ 5-5 ਲੱਖ ਗ੍ਰਾਂਟ ਅਤੇ ਧਰਮ ਯੁੱਧ ਮੋਰਚੇ ਦੌਰਾਨ ਜੋਧਪੁਰ ਜੇਲ ਵਿਚ ਆਪਣੇ ਪਿੰਡੇ ਤੇ ਅਨੇਕਾਂ ਤਸ਼ੱਦਦ ਹੰਡਾਉਣ ਵਾਲਿਆਂ ਨੂੰ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ।ਮੁਆਵਜ਼ੇ ਸਬੰਧੀ ਕੇਸ ਅੰਮ੍ਰਿਤਸਰ ਦੀਆਂ ਜਿਲਾ ਅਦਾਲਤ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਸ ਦਾ ਹੱਲ ਕਰਨ ਲਈ ਸਰਕਾਰੀ ਨੁਮਾਇੰਦਿਆਂ ਨੂੰ ਜੋਧਪੁਰ ਕਮੇਟੀ ਨਾਲ ਮਿਲਵਾ ਕੇ ਮੁਆਵਜ਼ਾ ਨਿਰਧਾਰਿਤ ਕੀਤਾ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਚਲਦੇ ਕੇਸ ਦਾ ਹੱਲ ਕੀਤਾ ਜਾ ਸਕੇ।ਸਥਾਨਕ ਭਾਈ ਗੁਰਦਾਸ ਹਾਲ ਵਿਖੇ ਜੋਧਪੁਰ ਨਜਰਬੰਦ ਮੁੜ ਵਸੇਬਾ ਕਮੇਟੀ ਵਲੋਂ ਇਕ ਅਹਿਮ ਮੀਟਿੰਗ ਦੋਰਾਨ ਵੱਖ-ਵੱਖ ਬੁਲਾਰਿਆਂ ਨੇ ਉਕਤ ਮੰਗ ਕਰਦਿਆਂ ਪੰਜਾਬ ਦੀ ਕਿਸਾਨੀ ਬਚਾਉਣ ਦੀ ਬੇਨਤੀ ਵੀ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਖੇਲਾ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਜੋਧਪੁਰ ਜੇਲ ਨਜਰਬੰਦਾਂ ਨੂੰ ਸਪੈਸ਼ਲ ਤਿੰਨ-ਤਿੰਨ ਭੱਤੇ ਦੇਣ ਅਤੇ ਧਰਮੀ ਫੋਜੀਆਂ ਦੀ ਤਰਜ਼ ‘ਤੇ ਜੋਧਪੁਰੀਆਂ ਦੇ ਇੱਕ-ਇੱਕ ਬੱਚੇ ਨੂੰ ਸ਼੍ਰੋਮਣੀ ਕਮੇਟੀ ਵਿਚ ਭਰਤੀ ਕਰਨ ਦਾ ਜੋ ਭਰੋਸਾ ਦਿੱਤਾ ਹੈ, ਉਸ ਲਈ ਉਹ ਉਨਾਂ ਦੇ ਧੰਨਵਾਦੀ ਹਨ।
ਉਨਾਂ ਦੱਸਿਆ ਕਿ ਜੋਧਪੁਰ ਕਮੇਟੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੀ ਅਪੀਲ ਵੀ ਕੀਤੀ ਅਤੇ ਸਮੂਹ ਕਿਸਾਨਾਂ ਦੇ ਚੜ੍ਹੇ ਕਰਜ਼ਿਆਂ ਨੂੰ ਮੁਆਫ ਕਰਨ ਲਈ ਵੀ ਯੋਗ ਉਪਰਾਲਿਆਂ ਦੀ ਮੰਗ ਵੀ ਕੀਤੀ।ਊਹਨਾ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕੀਤੀ ਕਿ ਖੁਦਕੁਸ਼ੀਆਂ ਕਰਨ ਵਾਲਾ ਰਾਹ ਬੰਦ ਕੀਤਾ ਜਾਵੇ, ਕਿਸਾਨਾਂ ਦੇ ਦਰਦ ਸਾਡੇ ਆਪਣੇ ਦਰਦ ਹਨ ਅਤੇ ਉਹ ਇਸ ਦਰਦ ਨੂੰ ਸਮਝਦਿਆਂ ਹਰ ਵਕਤ ਕਿਸਾਨਾਂ ਦੇ ਨਾਲ ਹਾਂ।
ਅੰਮ੍ਰਿਤਸਰ ਦੀ ਟ੍ਰੈਫਿਕ ਸਮੱਸਿਆ ਦਾ ਜਿਕਰ ਕਰਦਿਆਂ  ਉਨਾਂ ਕਿਹਾ ਕਿ ਕਈ ਵਾਰ ਸ਼ਰਧਾਲੂ ਆਪਣੀਆਂ ਗੱਡੀਆਂ ਸੜਕ ਕਿਨਾਰੇ ਖੜੀਆਂ ਕਰ ਜਾਂਦੇ ਹਨ, ਜਿਸ ਨੂੰ ਟਰੈਫਿਕ ਪੁਲਿਸ ਕਰੇਨ ਨਾਲ ਚੁੱਕ ਕੇ ਲੈ ਜਾਂਦੀ ਹੈ, ਇਹ ਸੰਗਤਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ ਇਸ ਸਬੰਧੀ ਸਰਕਾਰ ਨੁੰ ਪਹਿਲਕਦਮੀ ਕਰਦਿਆਂ ਸੜਕ ਕਿਨਾਰੇ ਪਾਰਕਿੰਗ ਲੇਨ ਜਰੂਰ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀਆਂ ਮੰਗਾਂ ਨੁੰ ਮੱਦੇਨਜ਼ਰ ਰੱਖਦਿਆਂ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਜਾਰੀ ਹਨ, ਉਹ ਚੰਗਾ ਕਦਮ ਹੈ।ਉਨਾਂ ਨੇ ਸ੍ਰੀ ਹਰਿੰਦਰ ਸਾਹਿਬ ਆਉਣ ਵਾਲੇ ਰਸਤੇ ਚੌੜੇ ਕਰਨ ਦੇ ਉਪਰਾਲਿਆ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਰਾਜੀਵ ਸਿੰਘ ਜਲੰਧਰ, ਲਹੌਰਾ ਸਿੰਘ ਹਰਿਆਣਾ, ਲੱਖਾ ਸਿੰਘ ਹਰਿਆਣਾ, ਹਰਪਾਲ ਸਿੰਘ ਜੋਧਪੁਰੀ, ਤਰਸੇਮ ਸਿੰਘ ਖੇਲਾ, ਸ਼ਮਸ਼ੇਰ ਸਿੰਘ ਪੱਟੀ,ਅਮਰੀਕ ਸਿੰਘ ਵਾੜਾ, ਸਰਵਣ ਸਿੰਘ ਮੱਖਣਵਿੰਡੀ, ਹਰਪਾਲ ਸਿੰਘ ਜੇਠੂਵਾਲ, ਵੱਸਣ ਸਿੰਘ, ਬਲਵਿੰਦਰ ਸਿੰਘ ਜੇਠੂਵਾਲ, ਬਲਜੀਤ ਸਿੰਘ ਰਾਹੋਂ, ਗੁਰਮੀਤ ਸਿੰਘ ਬੁੱਟਰ, ਗੋਪਾਲ ਸਿੰਘ, ਜਗਦੀਸ਼ ਸਿੰਘ ਜੀਰਾ, ਬਲਦੇਵ ਸਿੰਘ ਜੋਹਲ, ਹਰਦੀਪ ਸਿੰਘ, ਨਵਨੀਤ ਸਿੰਘ, ਹਰਜੀਤ ਕੌਰ, ਰਾਜ ਸਿੰਘ ਵਰਪਾਲ ਤੋਂ ਇਲਾਵਾ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply