Saturday, July 27, 2024

ਚੋਣਾਂ ਦੇ ਮੁੱਦਿਆਂ ਦੀ ਬਜਾਏ, ਨਿੱਜੀ ਹਮਲੇ ਕਰਦੇ ਰਹੇ ਕੈਪਟਨ – ਜੇਤਲੀ

PPN290421
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਲੋਕ ਸਭਾ ਹਲਕਾ ਅੰਮ੍ਰਿਤਸਰ ਤਂੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਸੱਤਵੇਂ ਗੇੜ ਵਿੱਚ ਮੱਤਦਾਨ ਦੇ ਆਖਿਰੀ ਦਿਨ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਦੇ ਦੋਰਾਨ ਅਸਲ ਮੁੱਦਿਆਂ ਦੀ ਬਜਾਏ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਸਿਰਫ਼ ਨਿੱਜੀ ਹਮਲੇ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇਸ਼ ਵਿੱਚ ਚੱਲ ਰਹੇ ਮੁਦਿਆਂ ‘ਤੇ ਆਧਾਰਿਤ ਹੁੰਦਾ ਹੈ, ਲੇਕਿਨ ਕਾਂਗਰਸ ਨੇ ਇਸ ਗੱਲ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ। ਉਹਨਾਂ ਨੇ ਕਾਂਗਰਸ ਤੇ ਕਟਾਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਨੂੰ ਅੱਗੇ ਕਰਕੇ ਪ੍ਰਚਾਰ ਕਰਦੀ ਰਹੀ, ਜਦਕਿ ਰਾਹੁਲ ਤਂੋ ਪ੍ਰਚਾਰ ਦੀ ਕਮਾਨ ਨਹੀਂ ਸੰਭਾਲੀ ਗਈ ਅਤੇ ਕਾਂਗਰਸ ਦਾ ਚੋਣ ਪ੍ਰਚਾਰ ਅਭਿਆਨ ਦੋ ਹੋਰ ਵਿਅਕਤੀਆਂ ‘ਤੇ ਕੇਂਦਰਿਤ ਹੋ ਗਿਆ। ਜਦਕਿ ਕੈਪਟਨ ਅਮਰਿੰਦਰ ਸਿੰਘ ਵੀ ਅੰਮ੍ਰਿਤਸਰ ਵਿੱਚ ਇੱਥੋ ਦੀਆਂ ਸਮੱਸਿਆਵਾਂ ਨਹੀਂ ਸਮਝ ਸਕੇ ਅਤੇ ਪੂਰੇ ਚੋਣ ਪ੍ਰਚਾਰ ਦੇ ਦੌਰਾਨ ਅੰਮ੍ਰਿਤਸਰ ਦੇ ਲਈ ਕੋਈ ਵਿਜਨ ਪੇਸ਼ ਨਹੀਂ ਕਰ ਪਾਏ। ਸ਼੍ਰੀ ਜੇਤਲੀ ਨੇ ਕਿਹਾ ਕਿ ਉਹਨਾਂ ਅੰਮ੍ਰਿਤਸਰ ਪਹੁੰਚਦੇ ਹੀ ਇੱਥੇ ਦੀ ਸਮੱਸਿਆ, ਸੈਰ ਸਪਾਟਾ, ਵਪਾਰ ‘ਤੇ ਆਧਾਰਿਤ ਆਪਣਾ ਵਿਜਨ ਡਾਕੂਮੈਂਟ ਤੈਆਰ ਕੀਤਾ ਅਤੇ ਅਸੀ ਰਾਸ਼ਟਰੀ ਮੁੱਦੇ ਚੁੱਕੇ। ਕਾਂਗਰਸ ਦੇ ਕੋਲ ਅੰਮ੍ਰਿਤਸਰ ਦੇ ਲਈ ਕੋਈ ਵਿਜਨ ਨਹੀਂ ਹੈ। ਮੈਂ ਆਪਣੀ ਪੂਰਨ ਸੰਤੁਸ਼ਟੀ ਨਾਲ ਆਪਣਾ ਚੋਣ ਪ੍ਰਚਾਰ ਅਭਿਆਨ ਸੰਪੰਨ ਕੀਤਾ ਅਤੇ ਮੈਨੂੰ ਯਕੀਨ ਹੈ ਕਿ ਲੋਕ ਮੈਨੂੰ ਮੋਦੀ ਲਹਿਰ ਦੇ ਅਨੁਕੂਲ ਆਪਣਾ ਮੱਤਦਾਨ ਕਰਨਗੇ। ਸ਼੍ਰੀ ਜੇਤਲੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਗੱਲ ਦਾ ਵੀ ਇਤਰਾਜ ਹੈ ਕਿ ਭਾਜਪਾ ਦੇ ਚੋਣ ਪ੍ਰਚਾਰ ਅਭਿਆਨ ਵਿੱਚ ਕਈ ਅਭਿਨੇਤਾ, ਨੇਤਾ ਆ ਰਹੇ ਹਨ ਜਦਕਿ ਕਾਂਗਰਸ ਦਾ ਚੋਣ ਪ੍ਰਚਾਰ ਅਭਿਆਨ ਬਿਲਕੁਲ ਫਿੱਕਾ ਰਿਹਾ। ਉਹਨਾਂ ਦਾ ਕੋਈ ਵੀ ਨੇਤਾ ਚੋਣ ਪ੍ਰਚਾਰ ਵਿੱਚ ਨਹੀਂ ਆਇਆ। ਮਜੀਠਿਆ ਉੱਤੇ ਚੋਣਾਂ ਵਾਲੇ ਦਿਨ ਆਪਣੇ ਖੇਤਰ ਤੋ ਬਾਹਰ ਜਾਣ ਤੇ ਰੋਕ ਤੇ ਉਹਨਾਂ ਨੇ ਕਿਹਾ ਕਿ ਇਹ ਅਸਵਿਧਾਨਿਕ ਹੈ, ਉਹਨਾਂ ਤੇ ਕੋਈ ਐਫਆਈਆਰ ਦਰਜ ਨਹੀਂ ਹੈ ਅਤੇ ਚੋਣ ਆਯੋਗ ਨੇ ਆਪਣੀ ਗਲਤੀ ਸੁਧਾਰਦੇ ਹੋਏ ਆਪਣਾ ਇਹ ਆਦੇਸ਼ ਵਾਪਿਸ ਲਿਆ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਨਤਾ ਪੂਰੇ ਵਿਸ਼ਵਾਸ਼ ਦੇ ਨਾਲ ਉਨ੍ਹਾਂ ਦੇ ਪੱਖ ਵਿੱਚ ਮੱਤਦਾਨ ਕਰੇਗੀ ਅਤੇ ਮੈਂ ਉਹਨਾਂ ਦੀਆਂ ਉਮੀਦਾਂ ਉੱਤੇ ਖਰਾ ਉਤਰੂੰਗਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply