Sunday, March 16, 2025

ਭਲਾਈ ਕੇਂਦਰ ਵੱਲੋਂ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਸਨਮਾਨਿਤ

Photo3 - Copy
ਅੰਮ੍ਰਿਤਸਰ, 3 ਫਰਵਰੀ ( ਪ੍ਰੀਤਮ ਸਿੰਘ)-  ਉਘੀ ਧਾਰਮਿਕ ਤੇ ਸਮਾਜ ਸੇਵੀ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਪਹੁੰਚਣ ਤੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ।ਭਾਈ ਸਾਹਿਬ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਜਤਿੰਦਰ ਸਿੰਘ ਏਨੇ ਵੱਡੇ ਅਹੁਦੇ ਤੇ ਹੁੰਦੇ ਹੋਏ ਵੀ ਪੂਰਨ ਗੁਰਸਿੱਖ ਹਨ ਅਤੇ ਗੁਰੂ ਘਰ ਦੇ ਪ੍ਰੇਮੀ ਹਨ, ਐਸੇ ਇਮਾਨਦਾਰ ਅਫਸਰਾਂ ਤੋਂ ਸੇਧ ਲੈ ਕੇ ਬਹੁਤ ਕੁੱਝ ਸਿਖਣਾ ਚਾਹੀਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਜਤਿੰਦਰ ਸਿੰਘ ਨੇ ਕਿਹਾ ਕਿ ਮੈ ਭਾਵੇਂ ਉਨਾਂ ਹੋਰ ਵੀ ਸ਼ਹਿਰਾਂ ਵਿੱਚ ਡਿਊਟੀ ਕੀਤੀ ਹੈ, ਪਰ ਇਸ ਵੇਲੇ ਗੁਰੂ ਘਰ ਅੰਮ੍ਰਿਤਸਰ ਸਾਹਿਬ ਵਿੱਖੇ ਸੇਵਾ ਕਰਨ ਦਾ ਜੋ ਸੁਭਾਗ ਹਾਸਲ ਹੋਇਆ ਹੈ, ਉਸ ਤੋਂ ਉਹ ਕਾਫੀ ਸੰਤੁਸ਼ਟ ਹਨ।ਉਨਾਂ ਕਿਹਾ ਕਿ ਪੰਥ ਦੀ ਮਹਾਨ ਸ਼ਖਸ਼ੀਅਤ ਅਤੇ ਨਿਸ਼ਕਾਮ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਜੀ ਨੂੰ ਮਿਲ ਕੇ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਅਤੇ ਵੱਡੇ ਭਾਗਾਂ ਵਾਲਾ ਸਮਝਦੇ ਹਨ।ਇਸ ਅਵਸਰ ‘ਤੇ ਅਮਰਜੀਤ ਸਿੰਘ ਸਿਲਕੀ, ਟਹਿਲਇੰਦਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਰਾਜ਼ੂ ਅਤੇ ਰਣਜੀਤ ਸਿੰਘ ਗੋਲਡੀ ਹਾਜ਼ਰ ਸਨ।

 

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply