Sunday, June 21, 2026

ਲੋਹੜੀ ‘ਤੇ ਧੀ ਨੂੰ ਸਤਿਕਾਰੇ

ਗ਼ਜ਼ਲ

ਲੋਹੜੀ ‘ਤੇ ਧੀ ਨੂੰ ਸਤਿਕਾਰੇ ।
ਬੰਦਾ ਪਿਆ ਮਿੱਠੇ ਪੋਚੇ ਮਾਰੇ ।

ਇੱਕ ਪੁੱਤ ਨੂੰ ਪਾਉਣ ਲਈ ਤਾਂ,
ਕਈ ਧੀਆਂ ਨੂੰ ਕੁੱਖ ਵਿੱਚ ਮਾਰੇ ।

ਨੂੰਹ ਨਾ ਅੱਖੀਂ ਵੇਖ ਸਿਖਾਉਂਦੇ,
ਆਪਣੀ ਧੀ ਦੇ ਦੁੱਖੜੇ ਭਾਰੇ ।

ਜਾਇਦਾਦ ਦੇ ਪੁੱਤਰ ਵਾਰਿਸ,
ਧੀ ਨਾ ਮੰਗੇ ਮਹਿਲ-ਮੁਨਾਰੇ ।

ਧੀ ਨੂੰ ਸਿਰ ‘ਤੇ ਬੋਝ ਹੀ ਮੰਨਣ,
ਸੋਚ ਤੋਂ ਪੈਦਲ ਨੇ ਵੀਚਾਰੇ ।

ਬਰਾਬਰ ਦਾ ਕਮਾਵਣ ਹੁਣ,
ਮੱਲ ਲਏ ਨੇ ਅਹੁੱਦੇ ਸਾਰੇ ।

ਰੰਗੀਲਪੁਰੇ ਦੇ ਲੋਕਾਂ ਮੰਨਿਆ,
ਧੀ ਤੇ ਪੁੱਤਰ ਦੋਵੇਂ ਪਿਆਰੇ ।

Gurpreet Rangilpur1

 

 

 

 

ਧੰਨਵਾਦ ਸਹਿਤ,
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ.9855207071

Check Also

ਵਧਾਈ ਨਵੇਂ ਸਾਲ ਦੀ….

ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ। ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਦਮ ਮਿਲਾ ਕੇ ਨਾਲ …

Leave a Reply