ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਬਠਿੰਡਾ ਅਧੀਨ ਪੈਂਦੇ ਗੋਨਿਆਣਾ ਮੰਡੀ ਅਤੇ ਆਸ ਪਾਸ ਦੇ ਸਮੁਹ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਸਿਰੇ ਚੱੜ ਗਿਆ, ਪਰ ਇਕ ਦੋ ਪਿੰਡਾਂ ਵਿਚ ਮਾਮੂਲੀ ਜਿਹੀਆਂ ਘਟਨਾਵਾਂ ਹੋਈਆਂ ਹਨ।ਕੁੱਝ ਪਿੰਡਾਂ ਵਿੱਚ ਦੋਨਾਂ ਪਾਰਟੀਆਂ ਦੇ ਵੋਟਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ।ਇੱਥੋ ਤੱਕ ਕਿ ਗੋਨਿਆਣਾ ਮੰਡੀ ਵਿੱਚ ਸੂਬਾ ਸਰਕਾਰ ਦੇ ਆਗੂਆਂ ਤੇ ਵਰਕਰਾਂ ਦੀ ਚਹਿਲ ਪਹਿਲ ਦਿਖ ਰਹੀ ਸੀ, ਜਦੋ ਕਿ ਵਿਰੋਧੀ ਪਾਰਟੀ ਦਾ ਟੈਟ ਵੀ ਦੇਖਣ ਨੂੰ ਨਹੀ ਮਿਲਿਆ। ਪਿੰਡ ਭੋਖੜਾ ਵਿਖੇ ਪੋਲਿੰਗ ਸਟੇਸ਼ਨ ਦੇ ਬਾਹਰ ਅਕਾਲੀ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵੱਲੋ ਵੋਟਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਅਤੇ ਇਹ ਤਕਰਾਰਬਾਜ਼ੀ ਦੋਨਾਂ ਪਾਰਟੀਆਂ ਦੇ ਵਰਕਰਾਂ ਦੇ ਕਪੜੇ ਪਾੜਣ ਤੱਕ ਪਹੁੰਚ ਗਈ।ਸੂਚਨਾ ਮਿਲਣ ‘ਤੇ ਭਾਰੀ ਪੁਲਿਸ ਫੋਰਸ ਵੀ ਪਹੁੰਚ ਗਈ।ਪੁਲਿਸ ਪਹੁੰਚਣ ਤੋ ਪਹਿਲਾਂ ਪਿੰਡ ਵਾਸੀਆਂ ਨੇ ਦੋਨਾਂ ਪਾਰਟੀਆਂ ਦੇ ਵਰਕਰਾਂ ਨੂੰ ਸਮਝਾ ਕੇ ਮਸਲਾ ਸੁਲਝਾ ਲਿਆ ਸੀ ।ਇੱਥੇ ਹੀ ਬੱਸ ਨਹੀਂ ਪਿੰਡ ਗਿੱਲਪੱਤੀ ਵਿਖੇ ਉਸ ਸਮੇਂ ਸਥਿਤੀ ਤਨਾਅਪੂਰਨ ਹੋ ਗਈ ਜਦ ਕਾਂਗਰਸ-ਪੀਪੀਪੀ-ਸੀਪੀਆਈ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਉਥੇ ਆ ਕੇ ਬਲਾਕ ਸੰਮਤੀ ਮੈਬਰ ਦੀ ਬੇਇਜਤੀ ਹੀ ਨਹੀ ਕੀਤੀ, ਸਗੋ ਬੁਰਾ ਭਲਾ ਵੀ ਕਿਹਾ ‘ਤੇ ਅਕਾਲੀ ਵਰਕਰਾਂ ਦੁਆਰਾ ਇਸ ਦਾ ਵਿਰੋਧ ਕਰਦੇ ਹੋਏ ਵਿਰੋਧੀ ਧਿਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਅਕਾਲੀ ਵਰਕਰ ਨੱਥਾ ਸਿੰਘ ਬਲਾਕ ਸੰਮਤੀ ਮੈਂਬਰ ਨੇ ਦੋਸ਼ ਲਗਾਇਆ ਕਿ ਕੁੱਝ ਕਾਂਗਰਸੀ ਵਰਕਰਾਂ ਨੇ ਮਨਪ੍ਰੀਤ ਨੂੰ ਫੋਨ ਤੇ ਇਹ ਸਨੇਹੇ ਦਿੱਤਾ ਕਿ ਬੂਥ ਦੇ ਅੰਦਰ ਕੁੱਝ ਅਕਾਲੀ ਪਾਰਟੀ ਦੇ ਵਰਕਰ ਮਾਹੋਲ ਖਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ। ਐਨੇ ਨੂੰ ਕਾਂਗਰਸੀ ਉਮੀਦਵਾਰ ਮਨਪ੍ਰੀਤ ਵੀ ਉਥੇ ਪਹੁੰਚ ਗਿਆ ਜਿਸ ਨੇ ਆ ਕੇ ਅਕਾਲ਼ੀ ਵਰਕਰਾਂ ਨੂੰ ਬੁਰਾ ਭਲਾ ਕਿਹਾ ‘ਤੇ ਅਕਾਲੀ ਵਰਕਰਾਂ ਨੇ ਇਸ ਪ੍ਰਤੀ ਗੁੱਸਾ ਜਾਹਿਰ ਕੀਤਾ ‘ਤੇ ਮਨਪ੍ਰੀਤ ਵਿਰੁੱਧ ਨਾਅਰੇਬਾਜ਼ੀ ਕੀਤੀ। ਉਕਤ ਅਕਾਲੀ ਆਗੂ ਨੇ ਅੱਗੇ ਦੱਸਿਆ ਕਿ ਮਨਪ੍ਰੀਤ ਨੇ ਇੱਥੇ ਆ ਕੇ ਸਾਂਤਪੂਰਵਕ ਚੱਲ ਰਹੀਆਂ ਵੋਟਾਂ ਵਿੱਚ ਦਖਲਅੰਦਾਜ਼ੀ ਕਰਕੇ ਪਿੰਡ ਦੇ ਮਾਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਹੀ ਪਿੰਡ ਵਿਚ ਦੁਆਰਾਂ ਫਿਰ ਸਾਢੇ ਤਿੰਨ ਕੁ ਵਜੇ ਦੇ ਕਰੀਬ ਦੋਨਾਂ ਪਾਰਟੀਆਂ ਦੇ ਵਰਕਰਾਂ ਵਿਚ ਤੂੰ-ਤੂੰ,ਮੈ-ਮੈ ਹੋ ਗਈ। ਸੂਚਨਾਂ ਮਿਲਣ ‘ਤੇ ਹਰਮੀਕ ਸਿੰਘ ਡੀ.ਐਸ.ਪੀ ਭੁੱਚੋ ਭਾਰੀ ਪੁਲਿਸ ਫੋਰਸ ਨਾਲ ਉਥੇ ਪਹੁੰਚੇ, ਮਾਹੋਲ ਨੂੰ ਖਰਾਬ ਹੋਣ ਤੋ ਬਚਾਅ ਲਿਆ। ਗੋਨਿਆਣਾ ਇਲਾਕੇ ਵਿਚ 70 ਤੋ 72 ਫ਼ੀਸਦੀ ਵੋਟਾਂ ਪੈਣ ਦਾ ਪਤਾ ਲੱਗਾ ਹੈ।ਇਸ ਤੋਂ ਇਲਾਵਾ ਸ਼ਹਿਰ ਦੇ ਕਈ ਬੂਥਾਂ ‘ਤੇ ਪੈਸੇ ਵੰਡਣ ਦਾ ਕਾਰਵਾਈ ਨੂੰ ਰੋਕਣ ਲਈ ਤੈਨਾਤ ਪੁਲਿਸ ਨੇ ਫੜ੍ਹਣ ਦੀ ਕੋਸ਼ਿਸ ਕੀਤੀ ਲੇਕਿਨ ਕਾਮਯਾਬ ਨਹੀ ਹੋ ਸਕੀ। ਮੌਕੇ ‘ਤੇ ਐਸ. ਡੀ ਐਮ, ਸਿਟੀ ਡੀ ਐਸ ਪੀ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …