Saturday, July 27, 2024

ਪਹਿਲੀ ਵਾਰ ਦੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਵਿਚ ਵੋਟਰਾਂ ਦਾ ਉਤਸ਼ਾਹ

PPN300409
ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰ ਪਾਲ ਸਿੰਘ)-  ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਵੋਟਾਂ ਪਾਉਣ ਦਾ ਰੁਝਾਨ ਕਾਫੀ ਤੇਜ਼ ਦੇਖਿਆ ਜਾ ਰਿਹਾ ਸੀ।  ਸਵੇਰੇ 11 ਵਜੇ ਤੱਕ ਹੀ ਵੱਖ ਵੱਖ ਬੂਥਾਂ ਤੇ ਪੱਤਰਕਾਰਾਂ ਦੀ ਟੀਮ ਵਲੋਂ ਮੁਆਇਨਾ ਕਰਨ ਤੇ ਦੇਖਿਆ ਗਿਆ ਕਿ ਕੁਝ ਇਕ ਜਗਾਂ ਤੇ 50 ਤੱਕ ਵੋਟ ਪੋਲ ਵੀ ਹੋ ਚੁਕੀ ਸੀ।ਵੋਟਾਂ ਦਾ ਕੰਮ ਸ਼ਾਤੀਪੂਰਵਕ ਚੱਲ ਰਿਹਾ ਸੀ।ਕੜਾਕੇ ਦੀ ਧੁੱਪ ਵਿਚ ਵੋਟਰਾਂ ਵਲੋਂ ਧੁੱਪੇ ਹੀ ਖੜੇ ਹੋਕੇ ਅਪਨੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।  ਵੋਟਰਾਂ ਵਲੋਂ ਰੋਸ ਪ੍ਰਗਟ ਕੀਤਾਂ ਜਾ ਰਿਹਾ ਸੀ ਕਿ ਕੜਕਦੀ ਧੁੱਪ ਵਿਚ ਨਾ ਹੀ ਪਾਣੀ ਅਤੇ ਨਾ ਹੀ ਟੈਂਟ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।੧੮ ਸਾਲ ਦੀ ਉਮਰ ਦੇ ਨਵੇਂ ਲੜਕੇ ਲੜਕੀਆਂ ਵਲੋਂ ਵੋਟ ਨੂੰ ਅਪਨਾ ਹੱਕ ਕਹਿੰਦੇ ਹੋਏ ਖੁਸ਼ੀ ਖੁਸ਼ੀ ਵੋਟ ਦੀ ਵਰਤੋਂ ਕੀਤੀ ਜਾ ਰਹੀ ਸੀ।ਹਰ ਇਕ ਆਗੂ ਦੀ ਜੁਬਾਨ ਤੇ ਇਕ ਹੀ ਗੱਲ ਸੀ ਕਿ ਲੋਕ ਸਭਾ ਚੋਣਾਂ ਵਿਚ ਵੋਟਰਾ ਦਾ ਇੰਨਾ ਉਤਸ਼ਾਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply