Monday, July 8, 2024

ਸਲਾਨਾ ਜੋੜ ਮੇਲੇ ਦੌਰਾਨ ਹਾਦਸਾ, ਗੁਬਾਰੇ ਭਰਨ ਵਾਲਾ ਸਿਲੰਡਰ ਫਟਿਆ- ਤਿੰਨ ਜਖਮੀ

 

ਅੰਮ੍ਰਿਤਸਰ, 19 ਜਨPPN1901201603ਵਰੀ (ਜਸਬੀਰ ਸਿੰਘ ਸੱਗੂ) – ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿਡ ਦੇ ਸਲਾਨਾ ਜੋੜ ਮੇਲੇ ਦੌਰਾਨ ਅੱਜ ਉਸ ਸਮੇਂ ਸਾਰੇ ਪਾਸੇ ਦਹਿਸ਼ਤ ਫੈਲ ਗਈ, ਜਦ ਗੈਸੀ ਗੁਬਾਰੇ ਵੇਚਣ ਵਾਲੇ ਵਿਅਕਤੀ ਦੇ ਗੈਸ ਸਿਲੰਡਰ ਫਟਣ ਨਾਲ ਹੋਏ ਜੋਰਦਾਰ ਧਮਾਕੇ ਨਾਲ ਲੋਕ ਭੈਭੀਤ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਹਰ ਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ‘ਤੇ ਸਲਾਨਾ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ‘ਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਸਨ ਤਾਂ ਗੁਰਦਆਰਾ ਸਾਹਿਬ ਦੇ ਬਾਹਰ ਲੱਗੇ ਸਟਾਲਾਂ ਵਿੱਚ ਸਾਈਕਲ ਰਿਕਸ਼ੇ ‘ਤੇ ਰੱਖੇ ਗੈਸ ਸਿਲੰਡਰ ਨਾਲ ਗੁਬਾਰੇ ਭਰ ਰਹੇ 55 ਸਾਲਾ 6 ਵਾਰਡ ਪਡੋਰਾ ਪਿਡ ਸੁਲਤਾਨਵਿਡ ਦੇ ਵਸਨੀਕ ਬਲਕਾਰ ਸਿੰਘ ਨਾਮੀ ਵਿਅਕਤੀ ਦਾ ਗੈਸ ਸਿਲੰਡਰ ਹਵਾ ਵਿੱਚ ਉਡ ਕੇ ਸਾਹਮਣੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪਿਛਲੀ ਦੀਵਾਰ ਨਾਲ ਜਾ ਟਕਰਾਇਆ।ਜਿਸ ਨਾਲ ਬਲਕਾਰ ਸਿੰਘ ਦਾ ਹੱਥ ਬੁਰੀ ਤਰਾਂ ਜਖਮੀ ਹੋਣ ਕਰਕੇ ਉਸ ਦੀਆਂ ਕੁੱਝ ਉਂਗਲੀਆਂ ਉਡ ਗਈਆਂ ਅਤੇ ਸਾਈਕਲ ਰਿਕਸ਼ਾ ਬੁਰੀ ਤਰਾਂ ਚਕਨਾਚੂਰ ਹੋ ਗਿਆ ਅਤੇ ਦੋ ਹੋਰ ਵਿਅਕਤੀ ਵੀ ਮਾਮੂਲੀ ਜਖਮੀ ਹੋ ਗਏ।ਜਖਮੀ ਹੋਏ ਬਲਕਾਰ ਸਿੰਘ ਨੂੰ ਉਥੇ ਮੌਜੂਦ ਲੋਕਾਂ ਨੇ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿਤਾ ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।
ਇਸ ਹਾਦਸੇ ਦੀ ਘਟਨਾ ਦੀ ਸੂਚਨਾ ਮਿਲਣ ‘ਤੇ ਸੁਲਤਾਨਵਿਡ ਚੌਂਕੀ ਇਚਾਰਜ ਗੁਰਵਿਦਰ ਸਿਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁਚ ਗਏ ਅਤੇ ਉਨ੍ਹਾਂ ਨੇ ਸਥਿਤੀ ‘ਤੇ ਕਾਬੂ ਪਾਇਆ।ਉਨਾਂ ਕਿਹਾ ਕਿ ਜਿਸ ਸਕੂਲ ਦੀ ਦੀਾਰ ਨਾਲ ਸਿਲੰਡਰ ਵੱਜਾ ਉਥੇ ਲੰਗਰ ਪਕਾਉਣ ਕਰਕੇ ਬੱਚਿਆਂ ਨੂੰ ਛੁੱਟੀ ਸੀ।ਉਨਾਂ ਕਿਹਾ ਕਿ ਜੇਕਰ ਇਹ ਸਿਲੰਡਰ ਭੀੜ ਵਾਲੀ ਥਾਂ ‘ਤੇ ਡਿੱਗਦਾ ਤਾਂ ਜਿਆਦਾ ਨੁਕਸਾਨ ਹੋ ਸਕਦਾ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply