Wednesday, April 24, 2024

ਪਹਿਲੀ ਵਾਰ ਮਤਦਾਨ ਕਰਨ ਵਾਲੇ ਮਤਦਾਤਾਵਾਂ ਨੂੰ ਕੀਤਾ ਸਨਮਾਨਿਤ

PPN300430

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ)-  ਚੋਣ ਕਮਿਸ਼ਨ ਵੱਲੋਂ ਆਪਣੇ ਜੀਵਨ ਵਿੱਚ ਪਹਿਲੀ ਵਾਰ ਮਤਦਾਨ  ਕਰਨ ਵਾਲੇ ਨੋਜਵਾਨ ਮਤਦਾਤਾਵਾਂ ਨੂੰ ਬੂਥ ਕੇਂਦਰਾਂ ਉੱਤੇ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ ।  ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੁਆਰਾ ਨੋਜਵਾਨ ਮਤਦਾਤਾਵਾਂ ਨੂੰ ਉਤਸ਼ਾਹਿਤ ਕਰਣ ਲਈ ਲੋਕਸਭਾ ਚੋਣਾਂ ਵਿੱਚ ਪਹਿਲੀ ਵਾਰ ਮਤਦਾਨ  ਕਰ ਰਹੇ ਨੋਜਵਾਨ ਵੋਟਰਾਂ ਨੂੰ ਜਿਲਾ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਧਿਕਾਰੀ ਡਾ.  ਐਸ.  ਕਰੁਣਾ ਰਾਜੂ, ਪੁਲਿਸ ਪ੍ਰਮੁੱਖ ਨੀਲਾੰਬਰੀ ਜਗਦਲੇ ਅਤੇ ਡੀ.ਐਸ.ਪੀ ਫ਼ਾਜ਼ਿਲਕਾ ਮਨਜੀਤ ਸਿੰਘ ਵੱਲੋਂ ਪ੍ਰਮਾਣ ਪੱਤਰ ਭੇਂਟ ਕਰ ਕੇ  ਧੰਨਵਾਦ ਕੀਤਾ ਗਿਆ । ਇਸ ਤੋਂ ਨੋਜਵਾਨ ਮਤਦਾਤਾਵਾਂ ਵਿੱਚ ਖਾਸਾ ਉਤਸ਼ਾਹ ਪਾਇਆ ਗਿਆ । ਨੋਜਵਾਨਾ ਨੇ ਵੀ ਵੱਧ ਚੱੜ ਕੇ  ਆਪਣੇ ਮਤਾਧਿਕਾਰ ਦੀ ਵਰਤੌ ਕੀਤੀ । ਲੋਕਸਭਾ  ਚੋਣਾਂ ਵਿੱਚ ਪਹਿਲੀ ਵਾਰ ਮਤਦਾਨ ਕਰ ਰਹੇ ਨੌਜਵਾਨਾ ਨੇ ਕਿਹਾ ਕਿ ਵੋਟ ਪਾਉਾਂਣਾ ੁਹਨਾਂ ਦਾ ਅਧਿਕਾਰ ਹੈ ਤੇ ਉਹਨੇ ਇਸ ਅਧਿਕਾਰ ਦੀ ਵਰਤੌ ਬਿਨਾਂ ਕਿਸੇ ਦਬਾਅ ਅਤੇ ਆਪਣੇ ਵਿਵੇਕ ਨਾਲ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਲਾਲਚ ਵਿੱਚ ਆਕੇ ਆਪਣੀ ਵੌਟ ਦੀ ਤਾਕਤ ਨੂੰ ਬਰਬਾਦ ਨਹੀ ਕਰਨਾ ਚਾਹਿਦਾ ਅਤੇ  ਸਾਫ਼ ਸੁਥਰੇ ਸੋਚ ਅਤੇ ਦੇਸ਼ ਹਿੱਤ ਦੀ ਸੋਚ ਰੱਖਣ ਵਾਲੇ  ਸੰਸਦ ਚੁਣਨਾ ਸਾਡੀ ਜ਼ਿੰਮੇਦਾਰੀ ਹੈ ਤਾ ਜੌ ਉਂਚ ਭਾਰਤ ਦਾ ਨਿਰਮਾਨ ਹੌ ਸਕੇ ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply