Monday, July 8, 2024

ਮਜੀਠੀਆ ਨੇ ਲੋੜਵੰਦ ਪਰਿਵਾਰਾਂ ਦੇ 6 ਜੋੜਿਆਂ ਦੇ ਅਨੰਦ ਕਾਰਜ ਦੀ ਰਸਮ ਕੀਤੀ ਅਦਾ

PPN1102201618ਚਵਿੰਡਾ ਦੇਵੀ, 11 ਫਰਵਰੀ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਦੇਣ ਦੀ ਅਪੀਲ ਕਰਦਿਆਂ ਲੋੜਵੰਦ ਪਰਿਵਾਰਾਂ ਪ੍ਰਤੀ ਸਮਾਜਿਕ ਜ਼ਿੰਮੇਵਾਰੀਆਂ ਨੂੰ ਮੁਢਲਾ ਫਰਜ਼ ਸਮਝ ਕੇ ਨਿਭਾਉਣ ਦਾ ਹਰੇਕ ਸ਼ਹਿਰੀ ਨੂੰ ਸੱਦਾ ਦਿੱਤਾ।
ਸ: ਮਜੀਠੀਆ ਅੱਜ ਇੱਥੇ ਪਿੰਡ ਢੱਡੇ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਅਨੰਦਗੜ੍ਹ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਾਏ ਗਏ ੬ ਰੋਜ਼ਾ ਮਹਾਨ ਸੰਤ ਸਮਾਜ ਅਤੇ ਕੀਰਤਨ ਦਰਬਾਰ ਦੀ ਆਖਰੀ ਦਿਨ ਗਰੀਬ ਪਰਿਵਾਰਾਂ ਦੇ ੬ ਜੋੜਿਆਂ ਦੇ ਅਨੰਦ ਕਾਰਜ ਦੀ ਰਸਮ ਵਿੱਚ ਸ਼ਿਰਕਤ ਕਰਨ ਆਏ ਸਨ ।  ਇਸ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਧਾਰਮਿਕ ਅਤੇ ਵਿਆਹ ਸਮਾਗਮ ਦੇ ਪ੍ਰਬੰਧਕ ਕਮੇਟੀ ਦੇ ਆਗੂ ਬਾਬਾ ਹਰਪ੍ਰੀਤ ਸਿੰਘ ਕਾਦਰਾਬਾਦ ਅਤੇ ਸਾਥੀਆਂ ਤੇ ਪਿੰਡ ਵਾਸੀਆਂ ਦੀ ਤਾਰੀਫ਼ ਕਰਦਿਆਂ ਉਹਨਾਂ ਨੂੰ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸ: ਮਜੀਠੀਆ ਨੇ ਇਸ ਮੌਕੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਗ੍ਰਿਹਸਥੀ ਜੀਵਨ ਦੀ ਸ਼ੁਰੂਆਤ ਲਈ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਗ੍ਰਿਹਸਥੀ ਜੀਵਨ ਸਮਾਜਿਕ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਦਾ ਪ੍ਰਤੀਕ ਹੋਣ ਤੋਂ ਇਲਾਵਾ ਅਨੰਦ ਕਾਰਜ ਉਹ ਮਹਾਨ ਗ੍ਰਿਹਸਥ ਆਸ਼ਰਮ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਅਪਣਾਉਣ ਲਈ ਕਿਹਾ, ਇਹੀ ਕਾਰਨ ਹੈ ਕਿ ਸਿੱਖੀ ਨੇ ਜ਼ਿੰਦਗੀ ਵਿੱਚ ਮੁਕੰਮਲ ਸੰਪੂਰਨਤਾ ਲਈ ਗ੍ਰਿਹਸਥੀ ਨੂੰ ਪਹਿਲ ਦਿੱਤੀ। ਉਹਨਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਵੀ ਸਦਾ ਦਿੱਤਾ। ਸੰਤ ਸਮਾਗਮ ਦੌਰਾਨ ੬ ਫਰਵਰੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਜਿਸ ਦਾ ਭੋਗ 8 ਫਰਵਰੀ ਨੂੰ ਪਿਆ ੳਪੁਰੰਤ 8 ਤੋ 10 ਤਕ ਤਿੰਨ ਦਿਨ ਕੀਰਤਨ ਦਰਬਾਰ ਤੇ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਭਲਾਈ ਕੇਂਦਰ , ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ, ਬਾਬਾ ਅਜੈਬ ਸਿੰਘ ਮਖਣਵਿੰਡੀ, ਬਾਬਾ ਸੱਜਣ ਸਿੰਘ ਗੁ: ਬੇਰ ਸਾਹਿਬ, ਸੰਤ ਟਾਹਲਾ ਸਾਹਿਬ ਵਾਲੇ, ਬਾਬਾ ਦਰਸ਼ਨ ਸਿੰਘ ਘਸੀਟਪੁਰ, ਬਾਬਾ ਮਨਮੋਹਨ ਸਿੰਘ ਟਾਹਲੀ ਸਾਹਿਬ, ਭਾਈ ਰਣਜੀਤ ਸਿੰਘ ਮਸਕੀਨ, ਭਾਈ ਅਮਰਜੀਤ ਸਿੰਘ, ਬਾਬਾ ਬੀਰ ਸਿੰਘ, ਭਾਈ ਨਰਿੰਦਰ ਸਿੰਘ, ਬੀਬੀ ਪ੍ਰਮਜੀਤ ਕੌਰ, ਬੀਬੀ ਹਰਸ਼ਰਨ ਕੌਰ ਅਤੇ ਬੀਬੀ ਜਸਵੀਰ ਕੌਰ ਆਦਿ ਦੇ ਜਥਿਆਂ ਤੋ ਗੁਰੂ ਜਸ ਸਰਵਨ ਕਰ ਕੇ ਸੰਗਤਾਂ ਨੇ ਸ਼ਬਦ ਗੁਰੂ ਨਾਲ ਜੁੜਨਾ ਕੀਤਾ । ਅੱਜ ਦੇ ਸਮਾਗਮ ਮੌਕੇ ਸ:ਵਿਰਸਾ ਸਿੰਘ ਵਲਟੋਹਾ, ਸ: ਹਰਮੀਤ ਸਿੰਘ ਸੰਧੂ (ਦੋਵੇਂ ਮੁੱਖ ਪਾਰਲੀਮਾਨੀ ਸਕੱਤਰ), ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਰਾਕੇਸ਼ ਪਰਾਸ਼ਰ, ਲਖਵਿੰਦਰ ਸਿੰਘ ਢਡੇ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਕੁਲਦੀਪ ਸਿੰਘ ਢਡੇ, ਸਾਬਕਾ ਸਰਪੰਚ ਮਨਜੀਤ ਸਿੰਘ, ਕੁਲਦੀਪ ਸਿੰਘ ਲੀਡਰ, ਸਾਬਕਾ ਸਰਪੰਚ ਨਰਿੰਦਰ ਸਿੰਘ ਬਲ ਸਮੇਤ ਇਲਾਕੇ ਦੇ ਪੰਚ ਸਰਪੰਚ ਅਤੇ ਪਤਵੰਤੇ ਸੱਜਣ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply