ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਕੋਰਟ ਰੋਡ ‘ਤੇ ਸਥਿਤ ਵਪਾਰਿਕ ਸੇਵਾ ਸੰਘ ਵਲੋਂ ਹਰ ਸਾਲ ਦੀ ਤਰਾਂ ਪੈਦਲ ਝੰਡਾ ਯਾਤਰਾ ਆਯੋਜਿਤ ਕੀਤੀ ਗਈ ਜੋ ਕਿ ਰਾਤ ਦੇ ਸਮੇਂ ਮਾਤਾ ਚਿੰਤਾਪੂਰਨੀ ਮੰਦਰ ਦਰਬਾਰ ਭੁੱਚੋਂ ਕੈਚੀਆਂ ਵਿਖੇ ਵਿਸ਼ਾਲ ਜਾਗਰਣ ਵਿਚ ਸ਼ਾਮਲ ਹੋਣ ਲਈ ਪਹੁੰਚੇ ਗਈ। ਇਸ ਮੌਕੇ ਪ੍ਰੈਸ ਸਕੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਜਾਗਰਣ ਮਾਤਾ ਜੀ ਦੇ ਜਨਮ ਦਿਨ ਮੌਕੇ ਸਵੇਰੇ ੧੦ ਵਜੇ ੧੦੧ ਪੌਡ ਦਾ ਕੇਕ ਕੱਟ ਕੇ ਮਨਾਇਆ ਜਾਵੇਗਾ। ਇਸ ਜਾਗਰਣ ਵਿਚ ਸਰਦੂਲ ਸਿਕੰਦਰ ਅਤੇ ਰਾਕੇਸ਼ ਰਾਧੇ ਆਪਣੇ ਭਜਨਾਂ, ਮਾਂ ਦੀਆਂ ਭੇਟਾਂ ਦਾ ਗੁਨਗਾਣ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਵੀ ਯਾਤਰਾ ਅਰੰਭਤਾ ਮੌਕੇ ਹਾਜ਼ਰੀ ਭਰੀ। ਜਿਨਾਂ ਵਿਚ ਸੰਸਦੀ ਸਕੱਤਰ, ਸ੍ਰੀਮਤੀ ਸ਼ਾਂਤੀ ਦੇਵੀ ਜਿੰਦਲ ਸਾਬਕਾ ਐਮ.ਸੀ, ਰਜਿੰਦਰ ਮਿੱਤਲ ਸਾਬਕਾ ਐਮ.ਸੀ, ਸੰਘ ਦੇ ਚੇਅਰਮੇਨ ਚੌਧਰੀ ਸੁਰਿੰਦਰ ਜਿੰਦਲ, ਅਜੇ ਪਾਲ, ਓਮਕਾਰ ਗੋਇਲ ਤੋਂ ਇਲਾਵਾ ਮੈਂਬਰ ਵੀ ਹਾਜ਼ਰ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …