ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)- ਕਹਿਰ ਭਰੀ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਸਥਾਨਕ ਸ਼ਹਿਰ ਦੀ ਲਾਇਨੋਪਾਰ ਗੁੱਡਵਿਲ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਮੁਫ਼ਤ ਪੀਣ ਦੇ ਪਾਣੀ ਦੀ ਠੰਡੀ ਛਬੀਲ ਦਾ ਸ਼ੁਭ ਅਰੰਭ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰ-5 ‘ਤੇ ਕੀਤਾ ਗਿਆ। ਇਸ ਦੀ ਅਰੰਭਤਾ ਮੁੱਖ ਮਹਿਮਾਨ ਮਾਸਟਰ ਅਨੁਰਾਗ ਗਰਗ ਨੇ ਆਪਣਾ 13ਵਾਂ ਜਨਮ ਦਿਨ ਮਨਾਉਣਾ ਕਰਦਿਆਂ ਆਪਣੇ ਹੱਥੀਂ ਪਾਣੀ ਪਿਲਾ ਕੇ ਕੀਤਾ। ਮਾਸਟਰ ਅਨੁਰਾਗ ਗਰਗ ਨੇ ਆਪਣੇ ਪਿਤਾ ਦੀ ਨੇਕ ਕਮਾਈ ਵਿਚੋਂ 5100/-ਰੁਪਏ ਦੀ ਸੇਵਾ ਵੀ ਕੀਤੀ। ਇਸ ਮੌਕੇ ਪਲੇਟ ਫਾਰਮ ‘ਤੇ ਟਾਫ਼ੀਆਂ,ਚਾਕਲੇਟ ਅਤੇ ਲੱਡੂ ਵੀ ਵੰਡੇ। ਗਰਮੀ ਦੇ ਪੰਜ ਮਹੀਨੇ ਪਾਣੀ ਦੀ ਸੇਵਾ ਸੁਸਾਇਟੀ ਵਲੋਂ ਸਵੇਰੇ ੮ ਵਜੇ ਤੋਂ ਸ਼ਾਮ 7 ਵਜੇ ਤੱਕ ਕੀਤੀ ਜਾਵੇਗੀ। ਇਸ ਮੌਕੇ ਅਨੁਰਾਗ ਦੀ ਮਾਤਾ ਰਾਖਾ ਰਾਣੀ ,ਭੈਣ ਟਿੰਕੀ,ਪਿੰਕੀ, ਸੰਜੀਵ ਮਹੇਸ਼ਵਰੀ, ਅੰਜਨਾ ਰਾਣੀ ਤੋਂ ਇਲਾਵਾ ਹੋਰ ਵੀ ਸੁਸਾਇਟੀ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …