Friday, July 5, 2024

ਗੁੰਮਸ਼ੁਦਾ ਬੱਚਾ ਕੀਤਾ ਗਿਆ ਵਾਰਸਾਂ ਦੇ ਹਵਾਲੇ

PPN2402201604

ਬਠਿੰਡਾ, 24 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੰਮਸ਼ੁਦਾ ਬੱਚਾ ਇਮਰਾਨ, ਜਿਸ ਦੀ ਉਮਰ ਲਗਭਗ 13 ਸਾਲ, ਪਿੰਡ ਰਾਧੇ ਵਾਲਾ ਚੱਕ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ, ਪਿਛਲੇ ਕਾਫੀ ਦਿਨਾਂ ਤੋਂ ਘਰ ਤੋ ਲਾਪਤਾ ਸੀ। ਇਹ ਬੱਚਾ 21 ਫਰਵਰੀ 2016 ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਰਾਤ ਸਮੇਂ ਸਟੇਸ਼ਨ ਤੇ ਘੁੰਮਦਾ ਹੋਇਆ ਮਿਲਿਆ ਅਤੇ ਉਨ੍ਹਾਂ ਵੱਲੋਂ ਚਿਲਡਰਨ ਹੋਮ ਬਠਿੰਡਾ ਵਿੱਖੇ ਦਾਖਲ ਕਰਵਾਇਆ ਗਿਆ, ਹੋਮ ਵਿੱਚ ਦਾਖਲ ਹੋਣ ਦੀ ਮਿਤੀ ਤੋ ਉਕਤ ਬੱਚੇ ਦੇ ਵਾਰਸਾਂ ਦੀ ਭਾਲ ਲਈ ਕਾਊਲਿੰਗ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਕਾਊਂਸਲਿੰਗ ਦੌਰਾਨ ਪਿੰਡ ਰਾਧੇ ਵਾਲਾ ਚੱਕ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਾਰਸਾਂ ਨਾਲ ਸੰਪਰਕ ਕੀਤਾ ਗਿਆ ਅਤੇ ਸੁਪਰਡੈਂਟ ਚਿਲਡਰਨ ਹੋਮ ਦੇ ਸਮੂਹ ਸਟਾਫ਼ ਅਤੇ ਸੁਪਰਡੈਂਟ ਸ੍ਰੀ ਨਵੀਨ ਗਡਵਾਲ ਦੀ ਮਿਹਨਤ ਸਦਕਾ ਵਾਰਸਾਂ ਦੀ ਭਾਲ ਕਰ ਲਈ ਗਈ। ਉਨ੍ਹਾਂ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਇਸ ਉਮਰ ਵਿੱਚ ਬੱਚੇ ਨੂੰ ਆਪਣੇ ਘਰ ਦਾ ਪਤਾ ਅਤੇ ਫੋਨ ਨੰਬਰ ਜਰੂਰ ਦੱਸਿਆ ਜਾਵੇ ਤਾਂ ਜੋ ਬੱਚੇ ਦੇ ਘਰੋ ਦੌੜ ਜਾਣ ਜਾਂ ਗੁੰਮ ਹੋਣ ਦੀ ਹਾਲਤ ਵਿੱਚ ਬੱਚੇ ਦੇ ਵਾਰਸਾਂ ਨੂੰ ਲੱਭਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। 23 ਫਰਵਰੀ 2016 ਨੂੰ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਤੋਂ ਮੰਨਜੂਰੀ ਲੈਣ ਉਪਰੰਤ ਬੱਚੇ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ‘ਤੇ ਹਾਜ਼ਰ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਗੁਪਤਾ, ਚਿਲਡਰਨ ਹੋਮ ਦੇ ਸੁਪਰਡੈਟ ਨਵੀਨ ਗਡਵਾਲ ਅਤੇ ਚਿਲਡਰਨ ਹੋਮ ਦਾ ਸਮੂਹ ਸਟਾਫ ਮੌਜੂਦ ਸਨ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply