Friday, July 5, 2024

ਸ਼ਗਨ ਸਕੀਮ ਦੇ 237 ਲਾਭਪਾਤਰੀਆਂ ਨੂੰ ਚੈਕ ਵੰਡੇ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਸਰਕਾਰ ਦੇ ਫ਼ੈਸਲੇ ਅਨੁਸਾਰ 237 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਤਹਿਤ 35.55 ਲੱਖ ਰੁਪਏ ਚੈਕ ਵੰਡੇ ਜਾ ਰਹੇ ਹਨ, ਜਿਸ ਤਹਿਤ ਇਹ ਸਾਰੇ ਚੈਕ ਪੰਚਾਇਤਾਂ ਰਾਹੀਂ ਲਾਭਪਾਤਰੀਆਂ ਨੂੰ ਵੰਡੇ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਦੇ ਸਮੇਂ 15000/- ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਸਕੀਮ ਦੇ ਤਹਿਤ ਦਿੱਤੀ ਜਾਂਦੀ ਹੈ। ਇਸ ਵਿੱਤੀ ਸਹਾਇਤਾ ਦਾ ਲਾਹਾ ਲੈਣ ਲਈ ਕੋਈ ਵੀ ਗਰੀਬ ਪਰਿਵਾਰ ਆਪਣੀ ਧੀ ਦੇ ਵਿਆਹ ਲਈ ਸਹਾਇਤਾ ਦੀ ਅਰਜ਼ੀ ਵਿਆਹ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਅਰਜ਼ੀ ਸਬੰਧਿਤ ਤਹਿਸੀਲ ਪੱਧਰੀ ਸੁਵਿਧਾ ਸੈਂਟਰਾਂ ਵਿਖੇ ਦਿੱਤੀ ਜਾ ਸਕਦੀ ਹੈ। ਬਿਨੈ ਕਰਤਾ ਆਪਣੀ ਅਰਜ਼ੀ ਦੇ ਨਾਲ ਆਮਦਨ ਸਬੰਧੀ ਸਵੈ-ਘੋਸ਼ਣਾ ਪੱਤਰ ਅਤੇ ਹੋਰ ਦਸਤਾਵੇਜ਼ ਨੱਥੀ ਕਰਕੇ ਇਹ ਅਰਜ਼ੀ ਸੁਵਿਧਾ ਸੈਂਟਰ ਦੇਵੇ ਤਾਂ ਜੋ ਸਰਕਾਰ ਉਸ ਦੀ ਧੀ ਦੇ ਵਿਆਹ ਲਈ ਮੱਦਦ ਦੇ ਸਕੇ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ 237 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਤਹਿਤ ਚੈਕ ਵੰਡੇ ਜਾ ਰਹੇ ਹਨ, ਜਿਨ੍ਹਾਂ ਵਿੱਚ ਬਠਿੰਡਾ (ਸ਼ਹਿਰੀ) ਦੇ 39 ਲਾਭਪਾਤਰੀਆਂ ਨੂੰ 5 ਲੱਖ 85 ਹਜ਼ਾਰ ਰੁਪਏ ,ਬਠਿੰਡਾ (ਦਿਹਾਤੀ) ਦੇ 49 ਲਾਭਪਾਤਰੀਆਂ ਨੂੰ 7 ਲੱਖ 35 ਹਜ਼ਾਰ ਰੁਪਏ ਅਤੇ ਭੁੱਚੋ ਅਤੇ ਰਾਮਪੁਰਾ ਫੂਲ ਦੇ 40-40 ਲਾਭਪਾਤਰੀਆਂ ਨੂੰ 6-6 ਲੱਖ ਰੁਪਏ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੌੜ ਦੇ 41 ਲਾਭਪਾਤਰੀਆਂ ਨੂੰ 6 ਲੱਖ 15 ਹਜ਼ਾਰ ਅਤੇ ਤਲਵੰਡੀ ਸਾਬੋ ਦੇ 28 ਲਾਭਪਾਤਰੀਆਂ ਨੂੰ 4 ਲੱਖ 20 ਹਜ਼ਾਰ ਰੁਪਏ ਜਲਦ ਹੀ ਵੰਡ ਦਿੱਤੇ ਜਾਣਗੇ। ਡਾ. ਗਰਗ ਨੇ ਦੱਸਿਆ ਕਿ ਰਾਮਪੁੁਰਾ ਦੇ ਲਾਭਪਾਤਰੀਆਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ (ਦਿਹਾਤੀ) ਦੇ ਲਾਭਪਾਤਰੀਆਂ ਨੂੰ ਬੀਬੀ ਪਰਮਜੀਤ ਕੌਰ ਗੁਲਸ਼ਨ, ਬਠਿੰਡਾ (ਸ਼ਹਿਰੀ) ਦੇ ਲਾਭਪਾਤਰੀਆਂ ਨੂੰ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਭੁੱਚੋ ਹਲਕੇ ਦੇ ਲਾਭਪਾਤਰੀਆਂ ਨੂੰ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੱਲੋਂ ਚੈਕ ਵੰਡੇ ਜਾ ਚੁੱਕੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply