ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਡਾ: ਬਸੰਤ ਗਰਗ, ਆਈ.ਏ.ਐਸ ਜੀ ਦੀ ਰਹਿਨੁਮਾਈ ਹੇਠ ਪੇਡੂ ਖੇਤਰ ਨਾਲ ਸਬੰਧਿਤ ਨੋਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਇੱਕ ਜਾਗਰੁਕਤਾ ਕੈਪ ਰੈਡ ਕਰਾਸ ਭਵਨ ਵਿਖੇ ਲਗਾਇਆ ਗਿਆ। ਇਸ ਜਾਗਰੁਕਤਾ ਕੈਪ ਦੋਰਾਨ ਸਿਵਲ ਹਸਪਤਾਲ ਬਠਿੰਡਾ ਤੋ ਪਹੁੰਚੇ ਐਪੀਡਾਇਮੋਲੋਜਿਸਟ ਡਾ: ਰਾਜਪਾਲ ਨੇ ਸਵਾਇੰਨ ਫਲੂ ਫੈਲਣ ਦੇ ਕਾਰਨਾਂ, ਲੱਛਣ/ਚਿੰਨ੍ਹ ਅਤੇ ਇਸ ਤੋ ਬਚਾਓ ਸਬੰਧੀ ਢੰਗ-ਤਰੀਕੇ ਦੱਸੇ। ਡਾ: ਅਸ਼ੋਕ ਮੋਗਾ ਨੇ ਆਪਣੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਕੱਤਰ ਰੈਡ ਕਰਾਸ ਕਰਨਲ ਵੀਰੇਦਰ ਕੁਮਾਰ (ਰਿਟਾ) ਨੇ ਰੈਡ ਕਰਾਸ ਵੱਲੋ ਸਿਹਤ ਸੰਭਾਲ ਦੇ ਖੇਤਰ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਫਸਟ ਏਡ ਟ੍ਰੇਨਰ ਨੇ ਨੋਜਵਾਨਾਂ ਨੂੰ ਕੈਪ ਦੋਰਾਨ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ। ਸੁਸਾਇਟੀ ਦੇ ਪ੍ਰਧਾਨ ਡਾ: ਬਸੰਤ ਗਰਗ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਰੈਡ ਕਰਾਸ ਦੀਆਂ ਸਮਾਜ ਸੇਵੀ ਗਤੀਵਿਧੀਆਂ/ਪ੍ਰੋਜੈਕਟਾਂ ਵਿੱਚ ਵੱਧ ਤੋ ਵੱਧ ਯੋਗਦਾਨ ਪਾਇਆ ਜਾਵੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media