Monday, July 8, 2024

ਮਾਨਵਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲੇ ਵਿਖੇ ਸ੍ਰੀਮਾਨ 108 ਸੰਤ ਬਾਬਾ ਬੁੱਧ ਪ੍ਰਕਾਸ਼ ਜੀ ਦੀ ਯਾਦ ਵਿੱਚ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਫਸਟ ਏਡ ਫਸਟ ਵਿੰਗ ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 30 ਯੂਨਿਟਾਂ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਰਪੰਚ ਮਨਜੀਤ ਸਿੰਘ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦੇ ਕੇ ਕੀਤਾ ਅਤੇ ਮਨੁੱਖੀ ਜ਼ਿੰਦਗੀਆਂ ਬਚਾਉਣ ਦੇ ਇਸ ਨੇਕ ਕਾਰਜ ਲਈ ਖੂਨਦਾਨੀਆਂ ਦਾ ਆਭਾਰ ਪ੍ਰਗਟ ਕੀਤਾ। ਪ੍ਰਬੰਧਕੀ ਕਮੇਟੀ ਦੇ ਔਹਦੇਦਾਰਾਂ ਵਿੱਚੋਂ ਜਸਵੰਤ ਸਿੰਘ, ਕਰਤਾਰ ਸਿੰਘ, ਗੁਰਨਾਮ ਸਿੰਘ, ਪ੍ਰਕਾਸ਼ ਸਿੰਘ, ਮੰਦਰ ਸਿੰਘ ਰਮਨਾ, ਸੁਖਮੰਦਰ ਸਿੰਘ, ਅਜੀਤ ਸਿੰਘ ਫੌਜੀ, ਕ੍ਰਿਸ਼ਨ ਮੌੜ ਅਤੇ ਸਮੂਹ ਨਗਰ ਨਿਵਾਸੀਆਂ ਨੇ ਕੈਂਪ ਵਿੱਚ ਭਾਗ ਲੈ ਕੇ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ। ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਲੋੜਵੰਦਾਂ ਲਈ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਇਹ ਚੌਥਾ ਖੂਨਦਾਨ ਕੈਂਪ ਹੈ। ਡਾ.ਗੁਰਪ੍ਰੀਤ ਕੌਰ ਦੀ ਅਗੁਵਾਈ ਹੇਠ ਸਿਵਲ ਹਸਪਤਾਲ, ਬਠਿੰਡਾ ਤੋਂ ਪਹੁੰਚੀ ਬਲੱਡ ਬੈਂਕ ਟੀਮ ਨੇ 30 ਯੂਨਿਟਾਂ ਖੂਨ ਇਕੱਤਰ ਕੀਤਾ। ਫਸਟ ਏਡ ਫਸਟ ਵੱਲੋਂ ਕੈਂਪ ਵਿੱਚ ਪਹੁੰਚੇ ਮੈਂਬਰ ਹਰਬੰਸ ਰੋਮਾਣਾ ਅਤੇ ਮਨਜਗਮੀਤ ਸਿੰਘ ਨੇ ਖ਼ੂਨਦਾਨੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਹਸਪਤਾਲਾਂ ਵਿੱਚ ਫੱਟੜਾਂ ਅਤੇ ਰੋਗੀਆਂ ਦੀ ਜ਼ਿੰਦਗੀ ਬਚਾਉਣ ਵਿੱਚ ਖੂਨ ਦੀ ਹਰ ਪਲ ਲੋੜ ਰਹਿੰਦੀ ਹੈ। ਹਰੇਕ ਤੰਦਰੁਸਤ ਵਿਅਕਤੀ ਨੂੰ ਬਿਨਾਂ ਕਿਸੇ ਡਰ ਦੇ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply