Wednesday, July 3, 2024

ਬੀ. ਬੀ. ਕੇ. ਡੀ. ਏ. ਵੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ ਵਿੱਚ 4,50,000/- ਇਨਾਮੀ ਰਾਸ਼ੀ ਜਿੱਤੀ

PPN2602201604
ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁੁਮੇੈਨ ਦੀਆਂ 23 ਖਿਡਾਰਨਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ 2016 ਵਿੱਚ ਹਿੱਸਾ ਲਿਆ ਤੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ 4,50,000/- ਦੀ ਇਨਾਮ ਰਾਸ਼ੀ ਜਿੱਤੀ।ਇਹਨਾਂ ਖਿਡਾਰਨਾਂ ਨੇ ਬਾਸਕਟਬਾਲ, ਸਾਈਕਲਿੰਗ, ਜੂਡੋ, ਰੈਸਲਿੰਗ, ਆਰਚਰੀ, ਕਬੱਡੀ, ਵੇਟ-ਲਿਫਟਿੰਗ ਅਤੇ ਜਿਮਨਾਸਟਿਕ ਆਦਿ ਵਿਭਿੰਨ ਖੇਡਾਂ ਵਿੱਚ ਹਿੱਸਾ ਲੈ ਕੇ ਕਾਲਜ ਦੀ ਪ੍ਰਤੀਨਿਧਤਾ ਕੀਤੀ।ਸੰਦੀਪ ਕੌਰ, ਮਨਦੀਪ ਕੌਰ, ਪ੍ਰਿਆਂਸ਼ੂ ਕਸ਼ਯਪ, ਰਜਿੰਦਰ ਕੌਰ ਅਤੇ ਕੋਮਲ ਨੇ ਆਰਚਰੀ ਵਿੱਚ ਸੋਨ ਤਮਗਾ ਜਿੱਤਿਆ। ਅਮਨਬੀਰ ਕੌਰ, ਨਵਦੀਪ ਕੌਰ, ਸਮ੍ਰਿਤੀ, ਸ਼ਬਨਮ, ਸੋਮੀ ਕੁਮਾਰੀ ਅਤੇ ਕਰਨਜੀਤ ਕੌਰ ਨੇ ਬਾਸਕਟਬਾਲ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। ਜਦਕਿ ਸਾਈਕਲਿੰਗ ਵਿੱਚ ਜੈਸਮੀਨ ਅਤੇ ਕਿਰਨ ਨੇ ਇਕ ਸੋਨ ਤਮਗਾ ਅਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਨਵਰੂਪ ਅਤੇ ਨਵਨੀਤ ਨੇ ਜੂਡੋ ਵਿੱਚ ਇਕ ਸੋਨ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਵੇਟ ਲਿਫਟਿੰਗ ਵਿੱਚ ਮਨਪ੍ਰੀਤ ਕੌਰ, ਨਵਜੋਤ ਕੌਰ, ਮਨਪ੍ਰੀਤ ਕੌਰ ਅਤੇ ਸੰਦੀਪ ਕੌਰ ਨੇ ਇਕ ਸੋਨ, ਇਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ। ਰੈਸਲਿੰਗ ਵਿੱਚ ਰਾਜਬੀਰ ਕੌਰ ਅਤੇ ਮਨਦੀਪ ਕੌਰ ਨੇ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ।ਇਹਨਾਂ ਪ੍ਰਾਪਤੀਆਂ ‘ਤੇ ਮਾਣ ਮਹਿਸੂਸ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਿਡਾਰਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਹਨਾਂ ਦੀ ਸਰਾਹਣਾ ਕੀਤੀ।ਉਹਨਾਂ ਕਿਹਾ ਕਿ ਸਰੀਰਕ ਸਿੱਖਿਆ ਵਿਭਾਗ ਨੇ ਕਈ ਚੈਂਪੀਅਨਸ਼ਿਪ ਜਿੱਤ ਕੇ ਹਮੇਸ਼ਾ ਹੀ ਇਕ ਵਧੀਆ ਰਿਕਾਰਡ ਬਰਕਰਾਰ ਰੱਖਿਆ ਹੈ।ਡੀ.ਆਈ.ਜੀ, ਬੌਡਰ ਰੇਂਜ (ਅੰਮ੍ਰਿਤਸਰ ਜ਼ੋਨ) ਡਾ. ਕੁੰਵਰ ਵਿਜੈ ਪ੍ਰਤਾਪ ਨੇ ਕਾਲਜ ਟੀਮ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ।ਸਰੀਰਕ ਸਿੱਖਿਆ ਵਿਭਾਗ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਅਤੇ ਵਿਭਾਗ ਦੇ ਬਾਕੀ ਅਧਿਆਪਕਾਂ ਨੇ ਖਿਡਾਰਨਾਂ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply