Monday, July 1, 2024

ਜੋਸ਼ੀ ਭਲਕੇ ਸ਼ਹਿਰੀਆਂ ਨੂੰ ਸਮਰਪਿਤ ਕਰਨਗੇ ਪਹਿਲਾ ਵਿਸ਼ਵ ਪੱਧਰੀ ਸੰਗੀਤਕ ਫੁਆਰਾ

ਸ਼ਾਮ 6 ਵਜੇ ਤੋਂ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ’ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ

(
(

ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਿਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਨੂੰ ਵਿਸ਼ਵ ਪੱਧਰੀ ਪਾਰਕਾਂ ਵਾਂਗ ਵਿਕਸਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸੇ ਤਹਿਤ 5 ਮਾਰਚ ਨੂੰ ਸ਼ਾਮ 6 ਵਜੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਿਚ ਆਪਣੀ ਕਿਸਮ ਦਾ ਪਹਿਲਾ ਸੰਗੀਤਕ ਫੁਆਰਾ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਜ਼ਦੀਕ ਉਨ੍ਹਾਂ ਦੀ ਜੀਵਨੀ ਅਤੇ ਇਤਿਹਾਸ ਤੇ ਅਧਾਰਤ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇਗਾ।
ਅੱਜ ਦੇਰ ਸ਼ਾਮ ਸੰਗੀਤਕ ਫੁਆਰੇ ਦਾ ਟਰਾਇਲ ਦੇਖਣ ਪਹੁੰਚੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਜੋਸ਼ੀ ਨੇ ਦੱਸਿਆ ਕਿ ਇਹ ਫੁਆਰਾ ਸ਼ਹਿਰ ਵਾਸੀਆਂ ਨੂੰ ਇਕ ਤੋਹਫਾ ਹੋਵੇਗਾ ਜੋ ਕਿ ਅਲੌਕਿਕ ਨਜਾਰੇ ਦੀ ਪੇਸ਼ਕਾਰੀ ਕਰੇਗਾ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ 6 ਵਜੇ ਤੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਬਹੁਤ ਹੀ ਲਾਮਿਸਾਲ ਤੇ ਜਾਣਕਾਰੀ ਭਰਪੂਰ ਲਾਈਟ ਐਂਟ ਸਾਊਂਡ ਪ੍ਰੋਗਰਾਮ ਨਾਲ ਇਸ ਫੁਆਰੇ ਦੀ ਸ਼ੁਰੂਆਤ ਕੀਤੀ ਜਾਵੇਗੀ। ਸ੍ਰੀ ਜੋਸ਼ੀ ਨੇ ਦੱਸਿਆ ਕਿ ਇਸਤੋਂ ਇਲਾਵਾ ਕੰਪਨੀ ਬਾਗ ਦੇ ਅੰਦਰ ਹੀ ਚਿਲਡਰਨ ਪਾਰਕ ਨੂੰ ਵੀ ਵਿਸ਼ਵ ਪੱਧਰੀ ਪਾਰਕ ਵਾਂਗ ਵਿਕਸਿਤ ਕੀਤਾ ਜਾ ਰਿਹਾ ਹੈ ਜਿਸਦਾ ਉਦਘਾਟਨ ਆਉਾਂਦੁੇਝ ਮਹੀਨਿਆਂ ਵਿਚ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਪ੍ਰੋਜੈਕਟ ‘ਤੇ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਅੰਮ੍ਰਿਤ ਆਨੰਦ ਪਾਰਕ ਵਿਚ ਵੀ ਸੰਗੀਤਕ ਫੁਆਰੇ ਸਥਾਪਿਤ ਕੀਤੇ ਜਾਣਗੇ ਅਤੇ ਹੋਰਨਾਂ ਪਾਰਕਾਂ ਅਤੇ ਸੜਕਾਂ ਦੇ ਸੁੰਦਰੀਕਰਨ ਵਿਚ ਵੀ ਤੇਜੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਬੱਚਿਆਂ ਲਈ ਰੰਗ ਬਿਰੰਗਾ ਸਾਈਕਲ ਟਰੈਕ ਵੀ ਉਸਾਰਿਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਸਾਈਕਲਿੰਗ ਲਈ ਵਧੀਆ ਪਲੇਟਫਾਰਮ ਮੁਹੱਈਆ ਜਾ ਸਕੇ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਜਲਦ ਹੀ ਅੰਮ੍ਰਿਤ ਆਨੰਦ ਪਾਰਕ ਵਿਚ ਦੇਸ਼ ਵਿਚ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਜਿਸ ਵਿਚ ਲੇਜਰ ਸ਼ੋਅ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਨਾ ਮੰਦਰ, ਵਾਹਗਾ ਬਾਰਡਰ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਆਦਿ ਧਾਰਮਿਕ ਅਤੇ ਇਤਿਹਾਸਕ ਥਾਵਾਂ ਦੀ ਪੇਸ਼ਕਾਰੀ ਲੇਜਰ ਸ਼ੋਅ ਰਾਹੀਂ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਹ ਪ੍ਰੋਜੈਕਟ ਆਕਰਸ਼ਿਕ ਹੋਵੇਗਾ।
ਉਨ੍ਹਾਂ ਵੱਲੋਂ ਗੁਰੂ ਕੀ ਨਗਰੀ ਨੂੰ ਵਿਸ਼ਵ ਦੇ ਸੋਹਣੇ ਤੇ ਵਿਕਸਿਤ ਸ਼ਹਿਰਾਂ ਦੀ ਸੂਚੀ ਵਿਚ ਸ਼ੁਮਾਰ ਕਰਨ ਦਾ ਲਿਆ ਸੁਫਨਾ ਲਗਭਗ ਪੂਰਾ ਹੋਣ ਕੰਢੇ ਹੈ ਅਤੇ ਛੇ ਮਹੀਨਿਆਂ ਬਾਅਦ ਅੰਮ੍ਰਿਤਸਰ ਸ਼ਹਿਰ ਵਿਕਾਸ ਦੀਆਂ ਸਿਖਰਾਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਗੁਰੂ ਕੀ ਨਗਰੀ ਵਿਚ ਹੋ ਰਿਹਾ ਵਿਕਾਸ ਰਿਕਾਰਡ
ਅਤੇ ਇਤਿਹਾਸਕ ਹੈ ਜੋ ਕਿ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ। ਇਸ ਮੌਕੇ ‘ਤੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਆਦਿ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply