Sunday, June 30, 2024

ਪੀਣ ਵਾਲਾ ਸ਼ੁੱਧ ਪਾਣੀ ਨਾ ਮਿਲਣ ‘ਤੇ ਨਿਗਮ ਕਮਿਸ਼ਨਰ ਡਾ. ਤ੍ਰਿਖਾ ਨਾਲ ਮੀਟਿੰਗ 7 ਮਾਰਚ ਨੂੰ – ਕੰਵਰਬੀਰ ਸਿੰਘ

Kanwarbir Singh1

ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਪਿਛਲੇ ਲੰਮੇ ਸਮੇਂ ਤੋਂ ਹਲਕਾ ਪੂਰਬੀ ਦੀ ਵਾਰਡ ਨੰ. 28 ਵਿੱਚ ਨਗਰ ਨਿਗਮ ਵਲੋਂ ਸਪਲਾਈ ਹੁੰਦਾ ਪੀਣ ਵਾਲਾ ਪਾਣੀ ਸਾਫ ਤੇ ਸ਼ੁੱਧ ਨਾ ਮਿਲਣ ਕਾਰਨ ਲੋਕਾਂ ਨੂੰ ਆ ਰਹੀ ਮੁਸ਼ਕਿਲ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ।ਇਸ ਸਬੰਧੀ ਲੋਕਾਂ ਦੀ ਅਵਾਜ਼ ਬਣੇ ਜਿਲ੍ਹਾ ਅਕਾਲੀ ਜਥਾ (ਬਾਦਲ) ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ (ਪੰਜਾਬ) ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਨਗਰ ਨਿਗਮ ਦੇ ਕਮਿਸ਼ਨਰ ਡਾ. ਅਭਿੰਨਵ ਤ੍ਰਿਖਾ ਜਿਹੜੇ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੀ ਹਨ, ਨਾਲ ਗੱਲਬਾਤ ਹੋਈ ਹੈ ਅਤੇ ਸਾਰੀ ਸਥਿਤੀ ਤੋਂ ਜਾਣੂ ਹੋਣ ਲਈ ਉਹਨਾਂ 7 ਮਾਰਚ ਨੂੰ ਬੁਲਾਇਆ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਮਲਾ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਧਿਆਨ ਵਿੱਚ ਲਿਆਉਣ ‘ਤੇ 19 ਸਤੰਬਰ 2015 ਨੂੰ ਐਸ.ਈ ਪ੍ਰਦੂਮਨ ਸਿੰਘ, ਐਕਸੀਅਨ ਅਸ਼ਵਨੀ ਕੁਮਾਰ ਦੇ ਨਾਲ ਆਈ ਟੀਮ ਵਲੋਂ ਸਭ ਦੀ ਹਾਜ਼ਰੀ ਵਿੱਚ ਜਿਥੇ ਪਾਣੀ ਦੇ ਸੈਂਪਲ ਭਰੇ ਗਏ ਸਨ, ਉਥੇ ਮੌਕੇ ‘ਤੇ ਹੀ 10 ਦਿਨਾਂ ਦਾ ਸਮਾਂ ਮੂੰਹੋ ਮੰਗ ਕੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਸੀ।ਪਰ 24 ਫਰਵਰੀ 2016 ਤੱਕ ਕੋਈ ਹੱਲ ਨਾ ਨਿਕਲਿਆ ਤਾਂ ਇਲਾਕਾ ਨਿਵਾਸੀਆਂ ਦੀ ਮੰਗ’ ਤੇ ਉਨਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਗੱਲ ਕੀਤੀ ਤਾਂ ਸਥਿਤੀ ਜਿਉਂ ਦੀ ਤਿਓਂ ਹੀ ਨਿਕਲੀ। ਕੰਵਰਬੀਰ ਸਿੰਘ ਨੇ ਕਿਹਾ ਕਿ ਅੱਜ ਵੀ ਪੀਣ ਵਾਲਾ ਪਾਣੀ ਸੀਵਰੇਜ ਨਾਲ ਮਿਕਸ ਹੋ ਕੇ ਆ ਰਿਹਾ ਹੈ ਅਤੇ ਲੋਕ ਇਹੀ ਦੂੀਸ਼ਤ ਪੀਣ ਲਈ ਮਜ਼ਬੂਰ ਹਨ।ਉਨਾਂ ਕਿਹਾ ਕਿ 7 ਮਾਰਚ ਨੂੰ ਨਿਗਮ-ਕਮਿਸ਼ਨਰ ਡਾ. ਅਭਿੰਨਵ ਤ੍ਰਿਖਾ ਨਾਲ ਹੋਣ ਜਾ ਰਹੀ ਮੁਲਾਕਾਤ ਵਿੱਚ ਇਸ ਮਸਲਾ ਉਨਾਂ ਦੇ ਧਿਆਨ ‘ਚ ਲਿਆ ਕੇ ਇਸ ਦਾ ਸਮਾਂਬੱਧ ਤਰੀਕੇ ਹੱਲ ਕਰਵਾਉਣ ਦੀ ਮੰਗ ਕੀਤੀ ਜਾਵੇਗੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply