Friday, July 11, 2025

ਸ਼ਹਿਰ ‘ਚ ਬਿਜਲੀ ਸੁਧਾਰ ‘ਤੇ ਖਰਚੇ ਜਾਣਗੇ 240 ਕਰੋੜ ਰੁਪਏ – ਅਨਿਲ ਜੋਸ਼ਾਂ

Photo6
ਅੰਮ੍ਰਿਤਸਰ, 3  ਫ਼ਰਵਰੀ (ਪੰਜਾਬ ਪੋਸਟ ਬਊਿਰੋ)- ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਬਿਜਲੀ ਦੇ ਸੁਧਾਰ ਵਾਸਤੇ ਏ.ਪੀ.ਡੀ.ਆਰ.ਪੀ. ਸਕੀਮ ਤਹਿਤ 240  ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸ ਤਹਿਤ ਵਿਦੇਸ਼ੀ ਤਰਜ਼ ‘ਤੇ ਸ਼ਹਿਰ ‘ਚ ਬਿਜਲੀ ਦੀਆਂ ਲਾਈਨਾਂ ਵਿਛਾਈਆਂ ਜਾਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਆਪਣੇ ਹਲਕੇ ਦੇ 88 ਫੁੱਟ ਰੋਡ ਵਿਖੇ ਬਿਜਲੀ ਸੁਧਾਰ ਦੇ ਕੰਮ ਦਾ ਸ਼ੁਭ-ਆਰੰਭ ਕਰਨ ਮੌਕੇ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅੰਮ੍ਰਿਤਸਰ ਸ਼ਹਿਰ ਵਿੱਚ ਪੰਜ ਨਵੇਂ ਬਿਜਲੀ ਘਰ ਵੀ ਬਣਾਏ ਜਾਣ ਦੀ ਯੋਜਨਾ ਹੈ ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ, ਸੁਲਤਾਨਵਿੰਡ ਅਤੇ ਇਸਲਾਮਾਬਾਦ ਵਿਖੇ ਬਣਨ ਵਾਲੇ ਬਿਜਲੀ ਘਰਾਂ ਲਈ ਜ਼ਮੀਨ ਐਕਵਾਇਰ ਕਰ ਲਈ ਗਈ ਹੈ ਜਦਕਿ 2 ਹੋਰ ਬਿਜਲੀ ਘਰਾਂ ਦੀ ਜ਼ਮੀਨ ਲਈ ਕਾਰਵਾਈ ਜਾਰੀ ਹੈ।  ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਵਿਕਾਸ ਕਾਰਜਾਂ ‘ਚ ਸਾਥ ਦੇਣ ਅਤੇ ਪਬਲਿਕ ਪ੍ਰਾਪਰਟੀ ਦੀ ਲੋਕ ਖੁਦ ਵੀ ਸਾਂਭ-ਸੰਭਾਲ ਕਰਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਸ੍ਰੀ ਪੱਪੂ ਮਹਾਜਨ, ਕੌਂਸਲਰ ਸੁਖਮਿੰਦਰ ਸਿੰਘ, ਡਾ. ਸੁਭਾਸ਼ ਪੱਪੂ, ਰਾਕੇਸ਼ ਸ਼ਰਮਾਂ, ਅਕਾਸ਼ ਸੇਠੀ, ਰਾਕੇਸ਼ ਕੁਮਾਰ, ਡਾ. ਲਾਡਾ. ਅਸ਼ਵਨੀ ਸੋਈ, ਵਿਜੇ ਧੀਰੂ, ਸਰਬਜੀਤ ਸਿੰਘ, ਸੰਦੀਪ ਭੁੱਲਰ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply