Tuesday, August 5, 2025
Breaking News

ਪ੍ਰਦੇਸ਼ ਕਾਂਗਰਸ ਪ੍ਰਧਾਨ ਬਾਜਵਾ ਨੇ ਫਾਇਰਿੰਗ ‘ਚ ਜਖਮੀ ਹੋਏ ਕਾਂਗਰਸੀ ਵਰਕਰ ਦਾ ਪੁੱਛਿਆ ਹਾਲ

PPN041522
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ)-  ਬੀਤੇ ਕੱਲ ਅਕਾਲੀ ਸਰਪੰਚ ਤੇ ਉਸ ਦੇ ਸਾਥੀਆਂ ਵਲੋਂ ਕੀਤੀ ਗਈ ਫਾਇਰਿੰਗ ਵਿੱਚ ਜਖਮੀ ਹੋਏ ਕਾਂਗਰਸੀ ਵਰਕਰ ਪਰਮਜੀਤ ਸਿੰਘ ਦਾ ਹਾਲ ਪੁਛਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੋਟਲੀ ਸੂਰਤ ਮੱਲੀ ਪੁਲਿਸ ਥਾਣੇ ਤਹਿਤ ਆਉਂਦੇ ਪਿੰਡ ਲੁਕਮਾਨੀਆ ਦਾ ਦੌਰਾ ਕੀਤਾ। ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਯੋਗਿੰਦਰ ਪਾਲ ਢੀਂਗਰਾ, ਕਾਂਗਰਸ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਰਾਜੀਵ ਭਗਤ, ਕਮਲ ਭਾਟੀਆ, ਸਵਰਾਜ ਢਿਲੋਂ, ਨਰੇਸ਼ ਸੈਣੀ ਅਤੇ ਸ਼ਾਮ ਨਈਅਰ ਵੀ ਉਨਾਂ ਦੇ ਨਾਲ ਸਨ।ਸ੍ਰ. ਬਾਜਵਾ ਨੇ ਕਾਂਗਰਸੀ ਵਰਕਰ ‘ਤੇ ਹੋਈ ਫਾਇਰਿੰਗ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ ।ਉਨਾਂ ਨੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply