Monday, July 14, 2025
Breaking News

ਬੱਸ ਓਪਰੇਟਰਾਂ ਵਲੋਂ ਸਿੱਖ ਬੱਸ ਡਰਾਈਵਰ ਦੀ ਪੱਗ ਲਾਹੁਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ

PPN040521
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ)- ਸਿੱਖ ਬੱਸ ਡਰਾਈਵਰ ਦੀ ਪੱਗ ਲਾਹੇ ਜਾਣ ਦੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਹੀ ਹੈ। ਬੱਸ ਡਰਾਈਵਰ ਕੰਵਲਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਉਹ ਨਿਸ਼ਾਤ ਮਾਲਵਾ ਕੰਪਨੀ ਦੀ ਬੱਸ ਚਲਾਉਂਦਾ ਹੈ ਅਤੇ ਕੱਲ ਜਦ ਉਹ ਤਰਨਤਾਰਨ ਤੋਂ ਅੰਮ੍ਰਿਤਸਰ ਆਉਂਦਿਆਂ ਪਿੰਡ ਚਾਟੀਵਿੰਡ ਦੇ ਮੋੜ ਨੇੜੇ ਪਹੁੰਚਿਆ ਤਾਂ ਸੜਕ ਦੇ ਵਿੱਚਕਾਰ ਤਿੰਂਨ ਸਾਈਕਲ ਸਵਾਰ ਜਾ ਰਹੇ ਸਨ, ਜਿੰਨਾਂ ਨੂੰ ਬੱਸ ਦੀ ਬਾਰੀ ਵਿੱਚ ਖੜੇ ਕਿਸੇ ਵਿਅਕਤੀ ਨੇ ਕਹਿ ਦਿਤਾ ਕਿ ਉਹ ਇਕ ਸਾਈਡ ‘ਤੇ ਚੱਲਣ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ।ਅੰਮ੍ਰਿਤਸਰ ਵੱਲ ਆਉਂਦਿਆਂ ਕੋਟ ਮਿੱਤ ਸਿੰਘ ਦਾ ਰੇਲ ਫਾਟਕ ਬੰਦ ਹੋਣ ਕਰਕੇ ਉਸ ਨੇ ਬੱਸ ਰੋਕ ਦਿਤੀ ਤਾਂ ਪਿਛੋਂ ਆਏ ਤਿੰਨੇ ਸਾਈਕਲ ਸਵਾਰ ਉਸ ਨਾਲ ਬਹਿਸਣ ਲੱਗ ਪਏ ਅਤੇ ਜਦ ਤੁਹ ਉਨਾਂ ਨੂੰ ਸਮਝਾ ਰਹੇ ਸਨ ਤਾਂ ਉਨਾਂ ਨੇ ਉਸ ਦੀ ਪੱਗ ਲਾਹ ਕੇ ਲੈ ਗਏ।ਅਤੇ ਪੱਗ ਵਾਪਸ ਲੈਣ ਲਈ ਉਹ ਉਨਾਂ ਦੇ ਪਿਛੇ ਦੌੜੇ ਤਾਂ ਸਾਈਕਲ ਸਵਾਰਾਂ ਨੇ ਇਟਾਂ ਰੋੜਿਆਂ ਨਾਲ ਹਮਲਾ ਕਰ ਦਿਤਾ, ਜਿਸ ਨਾਲ ਕਈ ਸਵਾਰੀਆਂ ਜਖਮੀ ਹੋ ਗਈਆਂ। ਕੰਵਲਜੀਤ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਕੋਟ ਮਿੱਤ ਸਿੰਘ ਨੂੰ ਦੇ ਦਿਤੀ ਗਈ ਹੈ ।ਇਸੇ ਦੌਰਾਨ ਨਿਰਮਲ ਸਿੰਘ ਪੰਡੋਰੀ, ਬਲਜਿੰਦਰ ਸਿੰਘ, ਬਚਿਤਰ ਸਿੰਘ ਚੱਬਾ ਤੇ ਹੋ ਬੱਸ ਓਪਰੇਟਰਾਂ ਨੇ ਕਿਹਾ ਹੈ ਕਿ ਪੱਗ ਸਿੱਖਾਂ ਦੀ ਆਨ ਤੇ ਸ਼ਾਨ ਦਾ ਮਾਮਲਾ ਹੈ, ਇਸ ਲਈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਉਨਾਂ ਚਿਤਾਵਨੀ ਦਿਤੀ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਮਿੰਨੀ ਤੇ ਵੱਡੀਆਂ ਬੱਸਾਂ ਖੜੀਆਂ ਕਰਕੇ ਕੋਟ ਮਿੱਤ ਸਿੰਘ ਵਿਖੇ ਅਣਮਿਥੇ ਸਮੇਂ ਦਾ ਜਾਮ ਲਾਇਆ ਜਾਵੇਗਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply