Friday, May 24, 2024

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਸ: ਗੁਲਾਟੀ ਸੇਵਾ ਮੁਕਤ

ਸ:  ਧਰਮਿੰਦਰ ਸਿੰਘ ਰਟੌਲ ਰਟੌਲ ਨੇ ਅਹੁੱਦਾ ਸੰਭਾਲਿਆ

PPN060504
ਅੰਮ੍ਰਿਤਸਰ, 6 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸ: ਜਸਵੰਤ ਸਿੰਘ ਗੁਲਾਟੀ ਅੱਜ ਆਪਣੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ, ਜਿਨ੍ਹਾਂ ਨੂੰ ਕੌਂਸਲ ਦੇ ਅਹੁਦੇਦਾਰਾਂ ਨੇ ਸ਼ਾਨਦਾਰ ਵਿਦਾਇਗੀ ਦਿੱਤੀ। ਇਸ ਮੌਕੇ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ: ਗੁਲਾਟੀ ਨੂੰ ਇਕ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੌਂਸਲ ਨੂੰ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ: ਗੁਲਾਟੀ ਇਕ ਚੰਗੇ ਅਧਿਕਾਰੀ ਹੋਣ ਦੇ ਨਾਲ-ਨਾਲ ਗੁਣਵਾਨ ਵਿਅਕਤੀ ਵੀ ਸਨ ਜਿਹੜੇ ਕਿ ਪ੍ਰਸ਼ਾਸ਼ਨ ‘ਚ ਇਕ ਕੜੀ ਦਾ ਕੰਮ ਕਰਦੇ ਸਨ। ਕੌਂਸਲ ਦੇ ਵਿੱਤ ਸਕੱਤਰ ਸ: ਗੁਨਬੀਰ ਸਿੰਘ, ਧਾਰਮਿਕ ਮਾਮਲਿਆਂ ਦੇ ਸਕੱਤਰ ਸ: ਸੁਖਦੇਵ ਸਿੰਘ ਅਬਦਾਲ, ਕਾਨੂੰਨੀ ਮਾਮਲਿਆਂ ਦੇ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਹਰਭਜਨ ਸਿੰਘ ਸੋਚ, ਡਾ. ਜੇ. ਐਸ. ਢਿੱਲੋਂ, ਪ੍ਰਿੰ: ਡਾ. ਸੁਖਬੀਰ ਕੌਰ ਮਾਹਲ ਤੇ ਹੋਰ ਅਧਿਕਾਰੀਆਂ ਨੇ ਸ: ਗੁਲਾਟੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ। ਸ: ਛੀਨਾ ਨੇ ਇਸ ਮੌਕੇ ‘ਤੇ ਕੌਂਸਲ ਦੁਆਰਾ ਨਵਨਿਯੁਕਤ ਅੰਡਰ ਸੈਕਟਰੀ ਸ: ਧਰਮਿੰਦਰ ਸਿੰਘ ਰਟੌਲ ਅਤੇ ਸ: ਪਰਮਜੀਤ ਸਿੰਘ ਨੇ ਓ. ਐੱਸ. ਡੀ. ਤੌਰ ‘ਤੇ ਆਪਣੇ ਅਹੁਦੇ ਸੰਭਾਲਣ ‘ਤੇ ਵਧਾਈ ਦਿੱਤੀ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply