Friday, July 26, 2024

ਸ਼ਿਵ ਸੈਨਿਕਾਂ ਵਲੋਂ ਜਿਲਾ ਪ੍ਰਸਾਸ਼ਨ ਖਿਲ਼ਾਫ ਰੋਸ ਪ੍ਰਦਰਸ਼ਨ

ਮਾਮਲਾ ਕਿਚਲੂ ਫਲਾਈ ਓਵਰ ਨੇੜੇ ਹਾਦਸੇ ‘ਚ ਮਾਰੇ ਗਏ ਪੰਜ ਨੌਜਵਾਨਾਂ ਦਾ

PPN060503
ਅੰਮ੍ਰਿਤਸਰ, ੬ ਮਈ (ਸੁਖਬੀਰ ਸਿੰਘ)- ਜਿਲਾ ਕਚਹਿਰੀ ਨੇੜੇ ਕਿਚਲੂ ਚੌਕ ‘ਤੇ ਬਣੇ ਫਲਾਈ ਓਵਰ ਬਰਿਜ ਤੋਂ ਅਜਨਾਲਾ ਰੋਡ ਵੱਲ ਜਾਂਦਿਆਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਜੋ ਪੰਜ ਕਾਰ ਸਵਾਰ ਨੌਜਵਾਨ ਮਾਰੇ ਗਏ ਸਨ, ਉਸ ਲਈ ਜਿਲਾ ਪ੍ਰਸਾਸ਼ਨ ਨੂੰ ਦੋਸ਼ੀ ਕਰਾਰਾ ਦਿੰਦਿਆਂ ਅੱਜ ਮੰਗਲਵਾਰ ਨੂੰ ਲੋਕਾਂ ਦਾ ਗੁੱਸਾ ਭੜਕ ਪਿਆ ਅਤੇ ਉਹ ਸੜਕਾਂ ‘ਤੇ ਉਤਰ ਆਏ। ਹਾਦਸੇ ਵਿੱਚ ਹੋਈਆਂ ਪੰਜ ਮੌਤਾਂ ਦੇ ਖਿਲਾਫ ਸ਼ਿਵ ਸੈਨਾ ਵਲੋਂ ਜੋਰਦਾਰ ਪ੍ਰਦਰਸ਼ਨ ਕਰਕੇ ਆਪਣ ਵਿਰੋਧ ਜਤਾਇਆ ਗਿਆ। ਇ ਮੌਕੇ ਗੱਲਬਾ ਕਰਦਿਆਂ ਹੋਇਆਂ ਸ਼ਿਵ ਸੈਨਾ ਦੇ ਸਕੱਤਰ ਰਾਜਿੰਦਰ ਕੁਮਾਰ ਨੇ ਦੋਸ਼ ਲਾਇਆ ਕਿ  ਪੁੱਲ ਦਾ ਕੰਮ ਮੁਕੰਮਲ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਦਾ ਉਦਘਾਟਨ ਕਰ ਦਿੱਤਾ ਗਿਆ, ਜਿਸ ਕਰਕੇ ਹੁਣ ਇਹ ਪੁੱਲ ਲੋਕਾਂ ਦੀ ਜਾਨ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਰਾਜਾਸਾਂਸੀ ਵੱਲ ਜਾਂਦਿਆਂ ਜਿਥੋਂ ਪੁੱਲ ਦੀ ਚੜਾਂਈ ਸ਼ੁਰੂ ਹੁੰਦੀ ਹੈ ਅਤੇ ਜਦ ਪੁੱਲ ਤੋਂ ਉਤਰਦਿਆਂ ਸੜਕ ਵਿੱਚ ਟੋਏ ਮੌਜੂਦ ਹਨ ਅਤੇ ਸੜਕ ਦੇ ਡਿਵਾਈਡਰ ਵਿੱਚ ਨੁਕਸ ਹੈ, ਜਿੰਨਾਂ ਕਰਕੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਲੇਕਿਨ ਪ੍ਰਸਾਸ਼ਨ ਕੁੰਕਰਨੀ ਨੀਦ ਸੁੱਤਾ ਹੋਇਆ ਹੈ, ਉਸ ਨੂੰ ਲੋਕਾਂ ਦੀ ਜਾਨ ਦੀ ਪ੍ਰਵਾਹ ਨਹੀ ਹੈ, ਇਸੇ ਲਈ ਪ੍ਰਸਾਸ਼ਂ ਨੂੰ ਨੀਂਦ ਤੋਂ ਜਗਾਉਣ ਲਈ ਅੱਜ ਦਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨਾਂ ਨੇ ਮਾਰੇ ਗਏ ਨੌਜਵਾਨਾਂ ਦੇ ਪ੍ਰੀਵਾਰਾਂ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਲਈ ਏ. ਸੀ. ਪੀ. ਉੱਤਰੀ ਬਲਕਾਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਅਤੇ ਉਨਾਂ ਪਾਸੋਂ ਮੰਗ ਪੱਤਰ ਲੈ ਕੇ ਜਿਲਾ ਪ੍ਰਸਾਸ਼ਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਸ਼ਿਵ ਸੈਨਿਕਾਂ ਨੇ ਧਰਨਾ ਖਤਮ ਕਰ ਦਿੱਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply