Monday, December 23, 2024

ਵਿਸ਼ਵ ਮਲੇਰੀਆ ਦਿਵਸ ਮੌਕੇ ਪੋਸਟਰ ਮੁਕਾਬਲੇ ਆਯੋਜਿਤ

PPN060506
ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)- ਵਿਸ਼ਵ ਮਲੇਰੀਆ ਦਿਵਸ ਮੌਕੇ ਡਾ: ਵਿਨੋਦ ਗਰਗ ਸਿਵਲ ਸਰਜਨ ਵਲੋਂ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਕਿਵੇਂ ਬੱਚਣਾ ਹੈ। ਇਸ ਮੌਕੇ ਡਾ: ਆਰ.ਐਸ. ਰੰਧਾਵਾ ਜਿਲਾ ਸਿਹਤ ਅਫਸਰ, ਡਾ: ਐਚ.ਐਸ.ਹੇਅਰ ਵਲੋਂ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਜਿਵੇਂ ਕਿ ਘਰ ਦੇ ਆਸ ਪਾਸ ਪਾਣੀ ਨਹੀ ਖੜਣ ਦੇਣਾ, ਕੂਲਰ ਦੀ ਸਫ਼ਾਈ ਹਰ ਹਫ਼ਤੇ ,ਟੈਕੀਆਂ  ਆਦਿ ਨੂੰ ਢੱਕ ਰੱਖਣਾ। ਇਸ ਮੌਕੇ ਬੱਚਿਆਂ ਤੋਂ ਮਲੇਰੀਆਂ ਅਤੇ ਡੇਂਗੂ ਬੀਮਾਰੀ ਤੋਂ ਬੱਚਣ ਸੰਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ। ਜਿਨਾਂ ਵਿਚ ੫੫ ਬੱਚਿਆਂ ਨੇ ਭਾਗ ਲਿਆ। ਜੇਤੂ ਬੰਚਿਆਂ ਨੂੰ ਮੌਕੇ ‘ਤੇ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਵਲੋਂ ਸਿਹਤ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਨਾਂ ਤੋਂ ਇਲਾਵਾ ਹਰਜਿੰਦਰ ਕੌਰ ਡਿਪਟੀ ਐਮ.ਈ.ਆਈ.ਓ,ਮਾਸ ਮੀਡੀਆ, ਡਾ: ਪਾਮਿਲ, ਡਾ: ਅਨੂਪੁਮਾ, ਡਾ: ਸੂਰਜ ਭਾਨ, ਲਾਲ ਚੰਦ ਸਿੰਘ ਸਮਾਜ ਸੇਵੀ, ਮੈਡਮ ਊਸ਼ਾ ਸਿੰਗਲ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply